Can reheating tea make it poisonous: ਭਾਰਤ ਵਿੱਚ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਹੀ ਕਰਦੇ ਹਨ। ਕੁਝ ਲੋਕਾਂ ਨੂੰ ਦਿਨ ਵਿੱਚ ਦੋ-ਤਿੰਨ ਵਾਰ ਚਾਹ ਦੀ ਲੋੜ ਪੈਂਦੀ ਹੈ ਤੇ ਕਈਆਂ ਨੂੰ ਹਰ ਦੋ-ਤਿੰਨ ਘੰਟਿਆਂ ਮਗਰੋਂ ਚਾਹ ਦੀ ਤਲਬ ਲੱਗਦੀ ਹੈ।


ਹਾਲਾਂਕਿ ਕੁਝ ਖੋਜਾਂ ਨੇ ਬਹੁਤ ਜ਼ਿਆਦਾ ਚਾਹ ਪੀਣ ਦੇ ਨੁਕਸਾਨਾਂ ਨੂੰ ਉਜਾਗਰ ਕੀਤਾ ਹੈ, ਪਰ ਲੋਕ ਇਸ ਦੀ ਬਾਹਲੀ ਪ੍ਰਵਾਹ ਨਹੀਂ ਕਰਦੇ। ਕਈ ਵਾਰ ਲੋਕ ਬਹੁਤ ਜ਼ਿਆਦਾ ਚਾਹ ਬਣਾ ਕੇ ਰੱਖ ਲੈਂਦੇ ਹਨ ਤੇ ਬਾਅਦ ਵਿੱਚ ਉਸ ਨੂੰ ਗਰਮ ਕਰ-ਕਰ ਪੀਂਦੇ ਰਹਿੰਦੇ ਹਨ। ਸਵਾਲ ਇਹ ਹੈ ਕਿ ਕੀ ਵਾਰ-ਵਾਰ ਗਰਮ ਕਰਨ ਨਾਲ ਚਾਹ ਜ਼ਹਿਰ ਬਣ ਜਾਂਦੀ ਹੈ?


ਠੰਢੀ ਚਾਹ ਕਦੋਂ ਬਣਦੀ ਜ਼ਹਿਰ ?


ਟੀਆਈਓ ਦੀ ਖਬਰ ਅਨੁਸਾਰ, ਜੇਕਰ ਚਾਹ ਬਣਾਉਣ ਦੇ ਕੁਝ ਮਿੰਟ ਬਾਅਦ ਹੀ ਠੰਢੀ ਹੋ ਜਾਂਦੀ ਹੈ, ਤਾਂ ਉਸੇ ਸਮੇਂ ਇਸ ਨੂੰ ਦੁਬਾਰਾ ਗਰਮ ਕਰਨ ਵਿੱਚ ਕੋਈ ਨੁਕਸਾਨ ਨਹੀਂ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਚਾਹ ਹਮੇਸ਼ਾ ਤਾਜ਼ੀ ਪੀਣੀ ਬਿਹਤਰ ਹੁੰਦੀ ਹੈ। ਇਸ ਲਈ ਦੁਬਾਰਾ ਗਰਮ ਕਰਨਾ ਸਹੀ ਨਹੀਂ। ਭਾਵ ਕਈ ਵਾਰ ਚਾਹ ਬਹੁਤ ਜਲਦੀ ਠੰਢੀ ਹੋ ਜਾਏ ਤਾਂ ਇਸ ਨੂੰ ਗਰਮ ਕੀਤਾ ਜਾ ਸਕਦਾ ਹੈ ਪਰ ਇਸ ਨੂੰ ਆਦਤ ਕਦੇ ਵੀ ਨਾ ਬਣਾਓ।


ਦਰਅਸਲ, ਚਾਹ ਨੂੰ ਦੁਬਾਰਾ ਗਰਮ ਕਰਨ ਨਾਲ ਚਾਹ ਵਿੱਚ ਮੌਜੂਦ ਸੁਆਦ, ਖੁਸ਼ਬੂ ਤੇ ਪੌਸ਼ਟਿਕ ਤੱਤ ਖਤਮ ਹੋ ਜਾਂਦੇ ਹਨ। ਮਾਹਿਰਾਂ ਅਨੁਸਾਰ ਜੇਕਰ ਚਾਹ ਨੂੰ ਤਿਆਰ ਹੋਏ ਚਾਰ ਘੰਟੇ ਹੋ ਗਏ ਹਨ ਤਾਂ ਕਿਸੇ ਵੀ ਕੀਮਤ 'ਤੇ ਇਸ ਦੀ ਦੁਬਾਰਾ ਵਰਤੋਂ ਨਾ ਕਰੋ ਕਿਉਂਕਿ ਉਦੋਂ ਤੱਕ ਬਹੁਤ ਸਾਰੇ ਬੈਕਟੀਰੀਆ ਇਸ ਵਿੱਚ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਜੇਕਰ ਤੁਸੀਂ ਇਸ ਨੂੰ ਤਿਆਰ ਕਰਕੇ ਇੱਕ ਜਾਂ ਦੋ ਘੰਟੇ ਲਈ ਛੱਡ ਦਿੰਦੇ ਹੋ, ਤਾਂ ਵੀ ਇਸ ਵਿੱਚ ਬੈਕਟੀਰੀਆ ਦੇ ਵਧਣ ਦਾ ਖ਼ਤਰਾ ਰਹਿੰਦਾ ਹੈ। ਜੇਕਰ ਤੁਸੀਂ ਦੁੱਧ ਵਾਲੀ ਚਾਹ ਬਣਾਈ ਹੈ ਤਾਂ ਉਸ 'ਚ ਬੈਕਟੀਰੀਆ ਹੋਰ ਵੀ ਤੇਜ਼ੀ ਨਾਲ ਵਧਦੇ ਹਨ। ਭਾਰਤ ਵਿੱਚ ਜ਼ਿਆਦਾਤਰ ਲੋਕ ਦੁੱਧ ਦੀ ਚਾਹ ਹੀ ਪੀਂਦੇ ਹਨ, ਇਸ ਲਈ ਦੁੱਧ ਦੀ ਚਾਹ ਨੂੰ ਦੁਬਾਰਾ ਗਰਮ ਨਾ ਕਰੋ।


ਦੁੱਧ ਤੇ ਚੀਨੀ ਵਾਲੀ ਚਾਹ ਦੀ ਸਮੱਸਿਆ


ਦੂਜੇ ਪਾਸੇ, ਅਕਸਰ ਜਦੋਂ ਅਸੀਂ ਚਾਹ ਬਣਾਉਂਦੇ ਹਾਂ ਤਾਂ ਇਸ ਵਿੱਚ ਦੁੱਧ ਦੇ ਨਾਲ ਚੀਨੀ ਵੀ ਮਿਲਾਉਂਦੇ ਹਾਂ। ਸ਼ੂਗਰ ਜ਼ਿਆਦਾ ਬੈਕਟੀਰੀਆ ਨੂੰ ਸੱਦਾ ਦਿੰਦੀ ਹੈ। ਜਦੋਂ ਤੁਸੀਂ ਦੁੱਧ ਤੇ ਚੀਨੀ ਨਾਲ ਚਾਹ ਬਣਾਉਂਦੇ ਹੋ ਤੇ ਜਦੋਂ ਇਹ ਠੰਢੀ ਹੋ ਜਾਂਦੀ ਹੈ ਤਾਂ ਇਹ ਬਹੁਤ ਜਲਦੀ ਖਰਾਬ ਹੋ ਜਾਂਦੀ ਹੈ। ਗਰਮੀਆਂ ਦੇ ਮੌਸਮ 'ਚ ਜਦੋਂ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਚਾਹ ਠੰਢੀ ਹੋਣ 'ਤੇ ਤੇਜ਼ੀ ਨਾਲ ਖਰਾਬ ਹੋਣ ਲੱਗਦੀ ਹੈ।


ਇਹ ਵੀ ਪੜ੍ਹੋ: Guru Nanak Dev Ji: ਫਿਰਿ ਬਾਬਾ ਆਇਆ ਕਰਤਾਰਪੁਰਿ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ...


ਭਾਵ, ਗਰਮੀਆਂ ਵਿੱਚ ਕਦੇ ਵੀ ਚਾਹ ਨੂੰ ਵਾਰ-ਵਾਰ ਗਰਮ ਕਰਕੇ ਨਾ ਪੀਓ। ਹਾਲਾਂਕਿ ਇਹ ਸੱਚ ਹੈ ਕਿ ਜੇਕਰ ਤੁਸੀਂ ਠੰਢੀ ਚਾਹ ਨੂੰ ਦੁਬਾਰਾ ਗਰਮ ਕਰਕੇ ਪੀਂਦੇ ਹੋ ਤਾਂ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਇਹ ਜ਼ਹਿਰ ਬਣ ਜਾਵੇਗੀ ਪਰ ਟੇਸਟ, ਪੋਸ਼ਣ ਆਦਿ ਨਾਲ ਸਬੰਧਤ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਜੇਕਰ ਤੁਸੀਂ ਠੰਢੀ ਚਾਹ ਨੂੰ ਦੁਬਾਰਾ ਗਰਮ ਕਰਕੇ ਪੀਂਦੇ ਹੋ ਤਾਂ ਇਸ ਦੇ ਬਹੁਤ ਸਾਰੇ ਸਾਈਡ ਇਫੈਕਟ ਹੋਣ 'ਤੇ ਪੇਟ ਦੀ ਸਮੱਸਿਆ ਹੋ ਸਕਦੀ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਬਿਹਤਰ ਹੋਵੇਗਾ ਕਿ ਠੰਢੀ ਚਾਹ ਨੂੰ ਗਰਮ ਕਰਕੇ ਨਾ ਪੀਓ।


ਇਹ ਵੀ ਪੜ੍ਹੋ: Share Market: ਇਜ਼ਰਾਈਲ-ਫਲਸਤੀਨ ਜੰਗ ਦਾ ਅਸਰ, ਖੁੱਲ੍ਹਦੇ ਸਾਰ ਹੀ ਡਿੱਗਿਆ ਬਾਜ਼ਾਰ, ਸੈਂਸੈਕਸ 500 ਅੰਕ ਡਿੱਗਿਆ