Non Alcoholic Fatty Liver Disease : ਜੇਕਰ ਤੁਸੀਂ ਖੁਦ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਪੇਟ ਨੂੰ ਸਿਹਤਮੰਦ ਰੱਖਣਾ ਸਭ ਤੋਂ ਜ਼ਰੂਰੀ ਹੈ। ਜੇਕਰ ਤੁਹਾਡਾ ਭੋਜਨ ਠੀਕ ਤਰ੍ਹਾਂ ਨਹੀਂ ਪਚਦਾ ਹੈ ਅਤੇ ਪੇਟ ਫੁੱਲਣ ਦੀ ਸਮੱਸਿਆ ਹੈ ਅਤੇ ਨਾਲ ਹੀ ਪਾਚਨ ਦੀ ਵੀ ਪਰੇਸ਼ਾਨੀ ਹੈ, ਤਾਂ ਤੁਹਾਨੂੰ ਨਾਨ-ਅਲਕੋਹਲਿਕ ਫੈਟੀ ਲਿਵਰ ਡਿਜ਼ਿਜ਼ (Non Alcoholic Fatty Liver Disease) ਹੋ ਸਕਦੀ ਹੈ। ਇਹ ਇੰਨੀ ਖਤਰਨਾਕ ਬਿਮਾਰੀ ਹੈ, ਇਸ ਨਾਲ ਹੈਪੇਟਾਈਟਸ ਅਤੇ ਲਿਵਰ ਸਿਰੋਸਿਸ ਵਰਗੀਆਂ ਗੰਭੀਰ ਬੀਮਾਰੀਆਂ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ। ਜੇਕਰ ਇਸ ਦਾ ਸਹੀ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਹੌਲੀ-ਹੌਲੀ ਲੀਵਰ ਨੂੰ ਖੋਖਲਾ ਬਣਾ ਦਿੰਦੀ ਹੈ।


ਸ਼ਰਾਬ ਨਾ ਪੀਣ ਵਾਲਿਆਂ ਨੂੰ ਵੀ ਹੁੰਦੀ ਇਹ ਬਿਮਾਰੀ


ਨਾਨ-ਅਲਕੋਹਲਿਕ ਫੈਟੀ ਲੀਵਰ ਦੀ ਬਿਮਾਰੀ ਵਿੱਚ, ਲੀਵਰ ਵਿੱਚ ਵਾਧੂ ਚਰਬੀ ਇਕੱਠੀ ਹੋਣ ਲੱਗਦੀ ਹੈ। ਇਹ ਬਿਮਾਰੀ ਉਨ੍ਹਾਂ ਲੋਕਾਂ ਵਿੱਚ ਪਾਈ ਜਾਂਦੀ ਹੈ ਜੋ ਸ਼ਰਾਬ ਨਹੀਂ ਪੀਂਦੇ ਹਨ, ਇਸੇ ਕਰਕੇ ਇਸ ਨੂੰ ਨਾਨ-ਅਲਕੋਹਲਿਕ ਵੀ ਕਿਹਾ ਜਾਂਦਾ ਹੈ। ਕਈ ਵਾਰ ਸ਼ਰਾਬ ਪੀਣ ਵਾਲਿਆਂ ਨੂੰ ਵੀ ਇਹ ਬਿਮਾਰੀ ਆਪਣੀ ਲਪੇਟ ਵਿੱਚ ਲੈ ਸਕਦੀ ਹੈ।


ਕੀ ਹੈ ਨਾਨ-ਅਲਕੋਹਲਿਕ ਫੈਟੀ ਲੀਵਰ ਡਿਜ਼ਿਜ਼ (Non Alcoholic Fatty Liver Disease)


ਜਦੋਂ ਤੁਹਾਡੇ ਲੀਵਰ 'ਚ ਚਰਬੀ ਜਮ੍ਹਾ ਹੋਣ ਲੱਗ ਜਾਂਦੀ ਹੈ, ਤਾਂ ਉਦੋਂ ਕਈ ਤਰ੍ਹਾਂ ਦੀਆਂ ਗੈਸਟਰੋ ਸੰਬੰਧੀ ਬਿਮਾਰੀਆਂ ਹੋਣ ਲੱਗ ਜਾਂਦੀਆਂ ਹਨ। ਇਸ ਦਾ ਮਤਲਬ ਹੈ ਕਿ ਇਹ ਬਿਮਾਰੀ ਪੇਟ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਵਧਾਉਂਦੀ ਹੈ। ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਲੀਵਰ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਇੰਨਾ ਹੀ ਨਹੀਂ, ਨਾਨ-ਅਲਕੋਹਲਿਕ ਫੈਟੀ ਲਿਵਰ ਦੀ ਬੀਮਾਰੀ ਨਾਲ ਵੀ ਸਿਰੋਸਿਸ ਦਾ ਖਤਰਾ ਹੋ ਸਕਦਾ ਹੈ। ਇਸ ਲਈ ਸਮੇਂ ਸਿਰ ਡਾਕਟਰ ਨੂੰ ਮਿਲਣਾ ਚਾਹੀਦਾ ਹੈ।


ਇਹ ਵੀ ਪੜ੍ਹੋ: Best Oil For Cooking: ਘਿਓ ਜਾਂ ਰਿਫਾਇੰਡ ਨਹੀਂ, ਹਾਰਟ ਹੈਲਥ ਨੂੰ ਤੰਦਰੁਸਤ ਰੱਖਣ ਲਈ ਸਭ ਤੋਂ ਹੈਲਥੀ ਹਨ, ਇਹ 5 ਤੇਲ


ਨਾਨ-ਅਲਕੋਹਲਿਕ ਫੈਟੀ ਲੀਵਰ ਡਿਜ਼ਿਜ਼ ਦੇ ਸੰਕੇਤ


ਮੀਡੀਆ ਰਿਪੋਰਟਾਂ ਦੇ ਅਨੁਸਾਰ, ਨਾਨ-ਫੈਟੀ ਲੀਵਰ ਡਿਜ਼ਿਜ਼ ਵਿੱਚ ਬਲੋਟਿੰਗ ਜਾਂ ਪੇਟ ਫੁੱਲਣਾ ਇੱਕ ਆਮ ਸਮੱਸਿਆ ਹੈ। ਵਰਲਡ ਜਰਨਲ ਆਫ਼ ਗੈਸਟ੍ਰੋਐਂਟਰੌਲੋਜੀ ਦੇ ਅਨੁਸਾਰ, ਇਹ ਬਿਮਾਰੀ ਸੀਰੋਸਿਸ ਦੇ ਸਾਰੇ ਮਾਮਲਿਆਂ ਵਿੱਚੋਂ 80 ਪ੍ਰਤੀਸ਼ਤ ਵਿੱਚ ਪਾਈ ਜਾਂਦੀ ਹੈ। ਬਲੋਟਿੰਗ ਉਦੋਂ ਹੁੰਦੀ ਹੈ ਜਦੋਂ ਪੇਟ ਦੀ ਖੋਲ ਵਿੱਚ ਤਰਲ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ।


ਪੇਟ ਵਿੱਚ ਦਰਦ


ਨਾਨ-ਅਲਕੋਹਲਿਕ ਫੈਟੀ ਲਿਵਰ ਦੀ ਬੀਮਾਰੀ ਕਾਰਨ ਪੇਟ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਵਿੱਚ ਪੇਟ ਦੇ ਉੱਪਰਲੇ ਹਿੱਸੇ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ। ਇਹ ਬਿਮਾਰੀ ਗੁਪਤ ਰੂਪ ਵਿੱਚ ਤੁਹਾਡੇ ਸਰੀਰ ਵਿੱਚ ਦਾਖਲ ਹੁੰਦੀ ਹੈ ਅਤੇ ਬਹੁਤ ਦਰਦ ਦਿੰਦੀ ਹੈ। ਪੇਟ ਦਰਦ ਦੇ ਨਾਲ-ਨਾਲ ਪੇਟ ਵਿਚ ਕੜਵੱਲ ਵੀ ਪੈਦਾ ਹੋਣ ਲੱਗ ਜਾਂਦੇ ਹਨ। ਜਦੋਂ ਹਾਲਤ ਗੰਭੀਰ ਹੋ ਜਾਂਦੀ ਹੈ, ਤਾਂ ਬੇਚੈਨੀ ਅਤੇ ਭੁੱਖ ਘੱਟ ਜਾਂਦੀ ਹੈ।


ਭੋਜਨ ਨਾ ਪਚਣਾ


ਇਕ ਰਿਸਰਚ ਮੁਤਾਬਕ ਨਾਨ-ਅਲਕੋਹਲਿਕ ਫੈਟੀ ਲੀਵਰ ਡਿਜ਼ੀਜ਼ 'ਚ ਵੀ ਗੈਸਟ੍ਰੋਐਸੋਫੇਗਲ ਰਿਫਲਕਸ ਦੇ ਲੱਛਣ ਪਾਏ ਜਾਂਦੇ ਹਨ। ਇਸ ਸਥਿਤੀ 'ਚ ਪੇਟ 'ਚ ਗੈਸ ਬਣਨ ਲੱਗਦੀ ਹੈ, ਪਾਚਨ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ, ਦਿਲ 'ਚ ਜਲਨ ਅਤੇ ਡਕਾਰ ਵਰਗੀਆਂ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ। ਜਦੋਂ ਤੁਹਾਡਾ ਭੋਜਨ ਹਜ਼ਮ ਨਹੀਂ ਹੁੰਦਾ ਹੈ, ਤਾਂ ਇਸ ਵਿੱਚ ਗੈਸਟਿਕ ਜੂਸ ਮਿਲ ਜਾਂਦਾ ਹੈ ਅਤੇ ਉਹ ਪੇਟ ਦੇ ਉੱਪਰਲੇ ਹਿੱਸੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ 'ਚ ਇਦਾਂ ਲੱਗਦਾ ਹੈ ਕਿ ਖਾਣਾ ਮੂੰਹ 'ਚ ਵਾਪਸ ਆ ਰਿਹਾ ਹੈ।


ਪੇਟ ਵਿਚ ਭਾਰੀਪਨ


ਇਸ ਬਿਮਾਰੀ ਵਿਚ ਪੇਟ ਵਿਚ ਭਾਰੀਪਨ ਮਹਿਸੂਸ ਹੁੰਦਾ ਹੈ ਪਰ ਮਲ ਪਾਸ ਨਹੀਂ ਹੁੰਦਾ। ਇਸ ਦਾ ਮਤਲਬ ਹੈ ਕਿ ਪਾਚਨ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ ਅਤੇ ਬੇਚੈਨੀ ਵੱਧਣ ਲੱਗ ਜਾਂਦੀ ਹੈ। ਜਦੋਂ ਇਹ ਲੱਛਣ ਇਕੱਠੇ ਦਿਖਾਈ ਦਿੰਦੇ ਹਨ, ਤਾਂ ਤੁਰੰਤ ਡਾਕਟਰ ਕੋਲ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ।


ਇਹ ਵੀ ਪੜ੍ਹੋ: ਜੇਕਰ ਤੁਹਾਡੇ ਸਰੀਰ 'ਚ ਨਜ਼ਰ ਆਉਂਦੇ ਹਨ ਇਹ ਬਦਲਾਅ, ਤਾਂ ਤੁਹਾਨੂੰ ਹੋ ਸਕਦਾ ਕੈਂਸਰ ਦਾ ਖਤਰਾ