ਚੀਨ: ਕੇਂਦਰੀ ਚੀਨ ਦੀ ਇੱਕ ਔਰਤ ਨੇ ਖ਼ੂਦ ਨੂੰ ਸਿਹਤਮੰਦ ਰੱਖਣ ਦੇ ਚੱਕਰ ‘ਚ ਆਪਣੀ ਜਾਨ ਹੀ ਗੁਆ ਲਈ। ਜਿਸ ਦਾ ਕਾਰਨ ਸੀ ਉਸ ਦਾ 20 ਤਰ੍ਹਾਂ ਦੇ ਫਰੂਟ ਜੂਸ ਨੂੰ ਟੀਕਿਆਂ ਰਾਹੀਂ ਆਪਣੀਆਂ ਨਾੜੀਆਂ ‘ਚ ਲਗਾਉਣਾ। 51 ਸਾਲਾਂ ਜ਼ੈਂਗ ਨੇ ਆਪਣੀ ਸਿਹਤ ਨੂੰ ਬਿਹਤਰ ਬਣਾਉਣ ਲਈ ਲੋਕ ਉਪਾਅ ਕੀਤਾ ਸੀ ਅਤੇ ਸੋਚਿਆ ਕਿ ਉਹ ਇਸ ਤਰੀਕੇ ਨਾਲ ਫਲਾਂ ‘ਚ ਮੌਜੂਦ ਪੌਸ਼ਟਿਕ ਚੀਜ਼ਾਂ ਨੂੰ ਚੰਗੀ ਤਰ੍ਹਾਂ ਹਾਸਲ ਕਰ ਸਕਦੀ ਹੈ।
ਆਪਣੇ ਆਪ ਨੂੰ ਜੂਸ ਦੀ IV ਡ੍ਰਿੱਪ ਲਗਾਉਣ ਤੋਂ ਥੋੜ੍ਹੀ ਦੇਰ ਬਾਅਦ, ਉਸ ਨੂੰ ਬੁਖ਼ਾਰ ਅਤੇ ਖਾਰਸ਼ ਹੋਣ ਲੱਗੀ, ਜਿਸ ਤੋਂ ਤੁਰੰਤ ਬਾਅਦ ਉਸਨੂੰ ਹੁਨਾਨ ਦੇ ਚੇਂਜ਼ੂ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਖ਼ਬਰਾਂ ਮੁਤਾਬਕ ਸਭ ਤੋਂ ਪਹਿਲਾਂ ਉਸ ਨੇ ਆਪਣੇ ਲੱਛਣਾਂ ਨੂੰ ਅਣਡਿੱਠਾ ਕਰ ਦਿੱਤਾ ਅਤੇ 22 ਫਰਵਰੀ ਨੂੰ ਉਸ ਨੂੰ ਕਾਉਂਟੀ ਹਸਪਤਾਲ ਵਿਚ ਜਾਣ ਦਿੱਤਾ ਗਿਆ।
ਹਸਪਤਾਲ ਦੇ ਸਟਾਫ ਨੇ ਉਸ ਨੂੰ ਜ਼ਿਆਂਗਨਾਨ ਯੂਨੀਵਰਸਿਟੀ ਦੇ ਐਫੀਲੀਏਟਿਡ ਹਸਪਤਾਲ ‘ਚ ਭੇਜ ਦਿੱਤਾ, ਜਿੱਥੇ ਉਸ ਨੂੰ ਦੇਖਭਾਲ ਲਈ ਭਰਤੀ ਕੀਤਾ ਗਿਆ ਸੀ। ਡਾਕਟਰ ਲੀਊ ਜਿਆਨਸੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਔਰਤ ਦਿਲ, ਗੁਰਦੇ ਤੇ ਜਿਗਰ ਦੇ ਗੰਭੀਰ ਇਨਫੈਕਸ਼ਨ ਅਤੇ ਨੁਕਸਾਨ ਤੋਂ ਪੀੜਤ ਸੀ। ਡਾਕਟਰਾਂ ਮੁਤਾਬਕ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦੇਣ ਅਤੇ ਸੈਪਸਿਸ ਕਾਰਨ ਉਸ ਨੂੰ ਮੌਤ ਦਾ ਖ਼ਤਰਾ ਸੀ।
ਅਖ਼ਬਾਰਾਂ ਮੁਤਾਬਕ ਡਾਕਟਰਾਂ ਨੇ ਉਸ ਨੂੰ ਡਾਈਲਸਸ ਦਿੱਤਾ, ਉਸ ਦਾ ਖੂਨ ਸਾਫ਼ ਕੀਤਾ ਅਤੇ ਉਸ ਨੂੰ ਐਂਟੀਬਾਈਓਟਿਕ ਦਿੱਤਾ। 5 ਦਿਨਾਂ ਤਕ ਉਸ ਦਾ ਐਮਰਜੈਂਸੀ 'ਚ ਇਲਾਜ ਕੀਤਾ ਗਿਆ ਜਿਆ ਤੋਂ ਬਾਅਦ ਜ਼ੇਂਗ ਦੀ ਹਾਲਤ 'ਚ ਸੁਧਾਰ ਆਇਆ ਅਤੇ 27 ਫਰਵਰੀ ਦੀ ਸਵੇਰ ਉਸ ਦੀ ਕਿਡਨੀ ਵੀ ਬਦਲ ਦਿੱਤੀ ਗਈ। ਹਸਪਤਾਲ ਸਟਾਫ ਮੁਤਾਬਕ ਉਸ ਨੇ ਬੀਮਾਰ ਹੋਣ ਦਾ ਦਿਖਾਵਾ ਕਰ ਡਾਕਰਟ ਨੂੰ ਬੁਲਾਇਆ ਅਤੇ ਉਸ ਨੂੰ ਡ੍ਰਿਪ ਦੇਣ ਨੂੰ ਕਿਹਾ। ਡਾਕਟਰ ਦੇ ਜਾਣ ਤੋਂ ਬਾਅਦ ਉਸ ਨੇ ਤਰਲ ਪਦਾਰਥ ਨੂੰ ਜੂਸ ਨਾਲ ਬਦਲ ਲਿਆ।
ਇਸ ਘਟਨਾ ਤੋਂ ਬਾਅਦ ਡਾਕਟਰਾਂ ਨੇ ਮੈਂਬਰਾਂ ਨੂੰ ਆਪਣੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਨਾ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਇਸ ਤਰ੍ਹਾਂ ਇੰਜੈਕਸ਼ਨਾਂ ਨਾਲ ਜਿਗਰ ਅਤੇ ਗੁਰਦੇ ਨੂੰ ਨੁਕਸਾਨ ਹੋ ਸਕਦਾ ਹੈ ਜੋ ਉਨ੍ਹਾਂ ਦੀ ਮੌਤ ਦਾ ਕਾਰਨ ਵੀ ਬਣ ਸਕਦਾ ਹੈ।