World No Tobacco Day: 31 ਮਈ ਨੂੰ ਦੁਨੀਆ ’ਚ ਹਰ ਸਾਲ ‘ਵਿਸ਼ਵ ਤਮਾਕੂਨੋਸ਼ੀ ਨਹੀਂ ਦਿਵਸ’ ਮਨਾਇਆ ਜਾਂਦਾ ਹੈ। ਸਾਲ 1987 ’ਚ ‘ਵਿਸ਼ਵ ਸਿਹਤ ਸੰਗਠਨ’ (WHO) ਦੇ ਮੈਂਬਰ ਦੇਸ਼ਾਂ ਨੇ ਤਮਾਕੂ ਦੀ ਮਹਾਮਾਰੀ ਤੇ ਇਸ ਤੋਂ ਹੋਣ ਵਾਲੀਆਂ ਮੌਤਾਂ ਤੇ ਲੱਗਣ ਵਾਲੀਆਂ ਬੀਮਾਰੀਆਂ ਵੱਲ ਪੂਰੀ ਦੁਨੀਆ ਦਾ ਧਿਆਨ ਖਿੱਚਣ ਲਈ ਬਣਾਇਆ ਸੀ।


WHO ਅਨੁਸਾਰ ਕੋਵਿਡ-19 ਮਹਾਮਾਰੀ ਕਾਰਨ ਤਮਾਕੂ ਵਰਤਣ ਵਾਲੇ ਲੱਖਾਂ ਲੋਕਾਂ ਨੇ ਤਮਾਕੂਨੋਸ਼ੀ ਛੱਡਣ ਦੀ ਇੱਛਾ ਪ੍ਰਗਟਾਈ ਹੈ। ਦੁਨੀਆ ਭਰ ’ਚ ਲਗਪਗ 60 ਫ਼ੀਸਦੀ ਤਮਾਕੂਨੋਸ਼ ਤਮਾਕੂ ਦੀ ਵਰਤੋਂ ਨੂੰ ਛੱਡਣਾ ਚਾਹੁੰਦੇ ਹਨ। ਇਸ ਵਾਰ WHO ਨੇ ਇਹ ਦਿਵਸ ਮਨਾਉਣ ਲਈ ‘ਕਮਿਟ ਟੂ ਕੁਇਟ’ ਦੇ ਨਾਅਰੇ ਨਾਲ ਇੱਕ ਵਿਸ਼ਵ ਪੱਧਰੀ ਮੁਹਿੰਮ ਸ਼ੁਰੂ ਕੀਤੀ ਹੈ।


ਇਸ ਦਾ ਉਦੇਸ਼ ਡਿਜੀਟਲ ਉਪਕਰਣਾਂ ਰਾਹੀਂ 10 ਕਰੋੜ ਲੋਕਾਂ ਦੀ ਤਮਾਕੂਨੋਸ਼ੀ ਦੀ ਆਦਤ ਨੂੰ ਛੁਡਾਉਣਾ ਹੈ। ਨਾਲ ਹੀ ਇਹ ਮੁਹਿੰਮ ਤਮਾਕੂ ਦੇ ਖ਼ਾਤਮੇ ਨੂੰ ਹੱਲਾਸ਼ੇਰੀ ਦੇਣ ਵਾਲੀ ਹੈ। ਤਮਾਕੂਨੋਸ਼ਾਂ ਨੂੰ ਦਿਲ ਦਾ ਰੋਗ, ਸਟ੍ਰੋਕ, ਕੈਂਸਰ, ਫੇਫੜਿਆਂ ਦੀ ਪੁਰਾਣੀ ਬੀਮਾਰੀ ਤੇ ਸ਼ੂਗਰ ਰੋਗਾਂ ਤੋਂ ਪੀੜਤ ਹੋਣ ਦੀ ਜ਼ਿਆਦਾ ਸੰਭਾਵਨਾ ਬਣੀ ਰਹਿੰਦੀ ਹੈ। ਤਮਾਕੂਨੋਸ਼ੀ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ (ਇਮਿਊਨਿਟੀ) ਵੀ ਕਮਜ਼ੋਰ ਹੁੰਦੀ ਹੈ, ਜੋ ਕੋਵਿਡ-19 ਦੇ ਖ਼ਤਰੇ ਨੂੰ ਕਈ ਗੁਣਾ ਵਧਾ ਦਿੰਦੀ ਹੈ।


ਵਰਲਡ ਨੋ ਤਮਾਕੂ ਡੇਅ


ਵਰਲਡ ਨੋ ਤਮਾਕੂ ਡੇਅ’ ਪਹਿਲੀ ਵਾਰ 31 ਮਈ, 1987 ਨੂੰ ਮਨਾਇਆ ਗਿਅ ਸੀ, ਜਿਸ ਦੇ ਚੱਲਦਿਆਂ ਵਿਸ਼ਵ ਸਿਹਤ ਸੰਗਠਨ (WHO) ਨੇ  ਅਪ੍ਰੈਲ, 1998 ਨੂੰ ‘ਵਰਲਡ ਨੋ ਤਮਾਕੂ ਡੇਅ’ ਲਈ WHA40.38 ਨਾਂਅ ਦਾ ਇੱਕ ਪ੍ਰਸਤਾਵ ਪਾਸ ਕੀਤਾ ਸੀ; ਜਿਸ ਵਿੱਚ ਹਰ ਸਾਲ 31 ਮਈ ਨੂੰ ਇਹ ਦਿਵਸ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ। ਇਸ ਦਾ ਉਦੇਸ਼ ਤਮਾਕੂ ਸੇਵਨ ਦੇ ਖ਼ਤਰਿਆਂ ਤੋਂ ਆਮ ਲੋਕਾਂ ਨੂੰ ਜਾਗਰੂਕ ਕਰਨਾ ਹੈ।


ਵਿਸ਼ਵ ਨੋ ਤਮਾਕੂ ਡੇਅ 2021’ ਦਾ ਵਿਸ਼ਾ ‘ਤਮਾਕੂਨੋਸ਼ੀ ਛੁਡਾਉਣਾ’ ਹੈ। ਇਸ ਲਈ WHO ਦਾ ਆਪਣੀਆਂ ਨੀਤੀਆਂ ਤੇ ਪਹੁੰਚ ਵਿੱਚ ਕੁਝ ਸੁਧਾਰ ਲਿਆਉਣਾ ਹੈ।


ਇਹ ਵੀ ਪੜ੍ਹੋ: Coronavirus Update: ਕੋਰੋਨਾ ਕੇਸਾਂ ਦੀ ਪੁੱਠੀ ਗਿਣਤੀ ਜਾਰੀ, ਬੀਤੇ 24 ਘੰਟਿਆਂ 'ਚ ਡੇਢ ਲੱਖ ਦੇ ਕਰੀਬ ਮਾਮਲੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904