Health Benefits of jaggery: ਗਰਮ ਦੁੱਧ ਨਾਲ ਗੁੜ ਖਾਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਗਰਮ ਦੁੱਧ ਨਾਲ ਗੁੜ ਖਾਣਾ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਇਹ ਗੰਭੀਰ ਤੋਂ ਗੰਭੀਰ ਬਿਮਾਰੀਆਂ ਨੂੰ ਸਹੀ ਕਰ ਸਕਦਾ ਹੈ। ਅਸੀਂ ਜਾਣਦੇ ਹਾਂ ਕਿ ਦੁੱਧ ਪੀਣ ਨਾਲ ਸਿਹਤ ਬਣਦੀ ਹੈ ਪਰ ਗਰਮ ਦੁੱਧ ਪੀਣ ਨਾਲ ਕੀ-ਕੀ ਲਾਭ ਪਹੁੰਚਦਾ ਹੈ, ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ।



ਗਰਮ ਦੁੱਧ ਦੇ ਨਾਲ ਜੇਕਰ ਗੁੜ ਖ਼ਾਧਾ ਜਾਵੇ ਤਾਂ ਇਸ ਨਾਲ ਵਜ਼ਨ ਕੰਟਰੋਲ ਦੇ ਨਾਲ-ਨਾਲ ਤੁਹਾਡੀ ਚਮੜੀ ਵਿੱਚ ਵੀ ਨਿਖਾਰ ਆਵੇਗਾ। ਇਹ ਕਿਸੇ ਔਸ਼ਧੀ ਤੋਂ ਘੱਟ ਨਹੀਂ। ਅੱਜ ਤੁਹਾਨੂੰ ਦੱਸਦੇ ਹਾਂ ਕਿ ਗਰਮ-ਗਰਮ ਦੁੱਧ ਦੇ ਨਾਲ ਗੁੜ ਨੂੰ ਆਪਣੇ ਆਹਾਰ ਵਿੱਚ ਰੋਜ਼ਾਨਾ ਸ਼ਾਮਲ ਕਰਨ ਨਾਲ ਸਿਹਤ ਨੂੰ ਕੀ-ਕੀ ਫ਼ਾਇਦਾ ਮਿਲਦਾ ਹੈ।




ਸਰੀਰ 'ਚ ਗੰਦੇ ਖ਼ੂਨ ਨੂੰ ਕਰੇ ਸਾਫ਼


ਗੁੜ ਵਿੱਚ ਅਜਿਹੇ ਗੁਣ ਪਾਏ ਜਾਂਦੇ ਹਨ ਜਿਹੜੇ ਸਰੀਰ ਵਿੱਚ ਮੌਜੂਦ ਅਸ਼ੁੱਧੀਆਂ ਨੂੰ ਸਾਫ਼ ਕਰ ਦਿੰਦਾ ਹੈ। ਇਸ ਲਈ ਰੋਜ਼ਾਨਾ ਗਰਮ ਦੁੱਧ ਤੇ ਗੁੜ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਵਿੱਚ ਅਜਿਹੀਆਂ ਅਸ਼ੁੱਧੀਆਂ ਨਿਕਲ ਜਾਂਦੀਆਂ ਹਨ ਜਿਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਜਾਂਦੇ ਹੋ।


ਸਰਦੀਆਂ ਵਿੱਚ, ਬਹੁਤ ਸਾਰੇ ਲੋਕ ਦਿਨ ਵਿੱਚ ਕਈ ਵਾਰ ਚਾਹ ਪੀਂਦੇ ਹਨ। ਅਜਿਹੀ ਸਥਿਤੀ ਵਿੱਚ, ਜੇ ਤੁਸੀਂ ਸਰਦੀਆਂ ਵਿੱਚ ਗੁੜ ਦੀ ਚਾਹ ਪੀਂਦੇ ਹੋ, ਤਾਂ ਇਹ ਇੱਕ ਐਨਰਜੀ ਬੂਸਟਰ ਤੋਂ ਘੱਟ ਨਹੀਂ। ਖੰਡ ਨਾਲੋਂ ਗੁੜ ਜ਼ਿਆਦਾ ਫਾਇਦੇਮੰਦ ਹੁੰਦਾ ਹੈ। 


ਗੁੜ ਤੁਹਾਡੇ ਭਾਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰਦਾ ਹੈ। ਇਸ ਦੇ ਨਾਲ ਹੀ ਕਈ ਬਿਮਾਰੀਆਂ ਵੀ ਇਸ ਨਾਲ ਠੀਕ ਹੋ ਜਾਂਦੀਆਂ ਹਨ। ਗੁੜ ਦੀ ਚਾਹ ਪੀਣ ਨਾਲ ਇਮਿਊਨਿਟੀ ਵੀ ਵਧਦੀ ਹੈ। ਅਜਿਹੀ ਸਥਿਤੀ ਵਿੱਚ, ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਗੁੜ ਦੀ ਚਾਹ ਕਿਵੇਂ ਬਣਾਈਏ।
 
ਗੁੜ ਦੀ ਚਾਹ ਲਈ ਸਮੱਗਰੀ:
3 ਚੱਮਚ ਗੁੜ, ਪੀਸਿਆ ਹੋਇਆ, 2 ਚਮਚ ਚਾਹ ਪੱਤੀ, 4 ਛੋਟੀ ਇਲਾਇਚੀ ਪੀਸੀ ਹੋਈ, 1 ਚੱਮਚ ਸੌਂਫ ਪੀਸੀ ਹੋਈ, 2 ਕੱਪ ਦੁੱਧ, 1 ਕੱਪ ਪਾਣੀ, ਚੱਮਚ ਕਾਲੀ ਮਿਰਚ ਪਾਊਡਰ, ਅਦਰਕ।
 
ਗੁੜ ਦੀ ਚਾਹ ਬਣਾਉਣ ਦਾ ਤਰੀਕਾ:
ਇੱਕ ਪੈਨ ਵਿੱਚ ਇੱਕ ਕੱਪ ਪਾਣੀ ਗਰਮ ਕਰੋ। ਇਸ ਤੋਂ ਬਾਅਦ ਇਲਾਇਚੀ, ਸੌਂਫ, ਕਾਲੀ ਮਿਰਚ ਪਾਊਡਰ, ਪੀਸਿਆ ਹੋਇਆ ਅਦਰਕ ਅਤੇ ਚਾਹ ਪੱਤੀ ਪਾ ਕੇ ਉਬਾਲ ਲਓ। ਇਸ ਤੋਂ ਬਾਅਦ, ਜਦੋਂ ਚਾਹ ਉਬਲਣ ਲੱਗੇ ਤਾਂ ਇਸ ਵਿੱਚ ਦੁੱਧ ਪਾਓ ਤੇ ਇੱਕ ਹੋਰ ਉਬਾਲਾ ਦਵੋ। ਇਸ ਤੋਂ ਬਾਅਦ, ਚਾਹ ਦੇ ਕੱਪ ਵਿੱਚ ਗੁੜ ਪਾਓ ਅਤੇ ਇਸ ਵਿੱਚ ਬਣੀ ਹੋਈ ਚਾਹ ਨੂੰ ਪੁਣ ਲਵੋ। ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਤਾਂ ਜੋ ਗੁੜ ਚਾਹ ਵਿੱਚ ਚੰਗੀ ਤਰ੍ਹਾਂ ਘੁਲ ਜਾਵੇ। ਇਸ ਤਰ੍ਹਾਂ ਤੁਹਾਡੀ ਗੁੜ ਦੀ ਚਾਹ ਤਿਆਰ ਹੈ।
 
ਗੁੜ ਦੀ ਚਾਹ ਪੀਣ ਦੇ ਲਾਭ


ਗੁੜ ਦੇ ਸੇਵਨ ਨਾਲ ਪੇਟ ਦੀ ਚਰਬੀ ਘੱਟ ਹੋਵੇਗੀ: ਜਿਹੜੇ ਲੋਕ ਗੁੜ ਖਾਣਾ ਜ਼ਿਆਦਾ ਪਸੰਦ ਨਹੀਂ ਕਰਦੇ। ਉਨ੍ਹਾਂ ਲਈ ਇਸ ਦੀ ਚਾਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਕਾਰਨ, ਜੇ ਉਹ ਸਰਦੀਆਂ ਵਿੱਚ ਖੰਡ ਘੱਟ ਖਾਂਦੇ ਹਨ, ਤਾਂ ਉਹ ਸਿਹਤਮੰਦ ਵੀ ਹੋਣਗੇ। ਅਤੇ ਪੇਟ ਦੀ ਫੈਟ ਵੀ ਘੱਟ ਜਾਵੇਗੀ।
 
ਮਾਈਗ੍ਰੇਨ ਤੋਂ ਰਾਹਤ:
ਮੰਨਿਆ ਜਾਂਦਾ ਹੈ ਕਿ ਜੇਕਰ ਮਾਈਗ੍ਰੇਨ ਜਾਂ ਸਿਰਦਰਦ ਹੈ ਤਾਂ ਗਾਂ ਦੇ ਦੁੱਧ ਵਿੱਚ ਗੁੜ ਦੀ ਚਾਹ ਪੀਣ ਨਾਲ ਇਸ ਵਿੱਚ ਆਰਾਮ ਮਿਲਦਾ ਹੈ।