Positive Morning Tips: ਸਵੇਰੇ ਉੱਠਦੇ ਹੀ ਹਰ ਕੋਈ ਆਪਣੇ ਕੰਮ ਵਿੱਚ ਰੁੱਝ ਜਾਂਦਾ ਹੈ। ਕੁਝ ਲੋਕ ਦਿਨ ਦੀ ਸ਼ੁਰੂਆਤ ਚੰਗੀਆਂ ਆਦਤਾਂ ਨਾਲ ਕਰਦੇ ਹਨ ਜਿਸ ਵਿੱਚ ਯੋਗਾ, ਕਸਰਤ, ਸਵੇਰ ਦੀ ਸੈਰ ਜਾਂ ਜਿਮ ਸ਼ਾਮਲ ਹੈ। ਇਸ ਦੇ ਨਾਲ ਹੀ ਜੋ ਲੋਕ ਫਿਟਨੈੱਸ ਫ੍ਰੀਕ ਨਹੀਂ ਹੁੰਦੇ, ਉਹ ਸਵੇਰੇ ਉੱਠਦੇ ਹੀ ਆਪਣਾ ਰੋਜ਼ਾਨਾ ਦਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ।


ਜੇਕਰ ਤੁਸੀਂ ਆਪਣੀ ਰੋਜ਼ਾਨਾ ਦੀ ਰੁਟੀਨ 'ਤੇ ਧਿਆਨ ਦਿਓਗੇ, ਤਾਂ ਤੁਸੀਂ ਸਮਝ ਜਾਓਗੇ ਕਿ ਫਿੱਟ ਤੇ ਸਿਹਤਮੰਦ ਰਹਿਣ ਲਈ ਕੁਝ ਚੰਗੀਆਂ ਆਦਤਾਂ ਨੂੰ ਅਪਣਾਉਣਾ ਕਿੰਨਾ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ 7 ਆਦਤਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਤੁਸੀਂ ਆਪਣੇ ਸਰੀਰ ਤੇ ਦਿਮਾਗ ਨੂੰ ਫਿੱਟ ਰੱਖਣ ਲਈ ਆਪਣੀ ਰੋਜ਼ਾਨਾ ਰੁਟੀਨ ਵਿੱਚ ਅਪਣਾ ਸਕਦੇ ਹੋ।


1. ਅੱਖ ਖੁੱਲ੍ਹਦੇ ਹੀ ਬੈੱਡ ਤੋਂ ਉੱਠ ਜਾਓ
ਸਵੇਰੇ ਉੱਠਣ ਤੋਂ ਬਾਅਦ ਜ਼ਿਆਦਾਤਰ ਲੋਕਾਂ ਨੂੰ ਬਿਸਤਰ ਛੱਡਣ ਨੂੰ ਮਨ ਨਹੀਂ ਕਰਦਾ। ਅਜਿਹੇ ਵਿੱਚ ਲੋਕ ਆਲਸ ਕਾਰਨ ਕਈ ਘੰਟੇ ਬਿਸਤਰੇ 'ਤੇ ਹੀ ਬਰਬਾਦ ਕਰ ਦਿੰਦੇ ਹਨ ਪਰ ਜੇਕਰ ਅੱਖਾਂ ਖੋਲ੍ਹਦੇ ਹੀ ਜਿੰਮ ਜਾਂ ਦੌੜਨ ਲਈ ਆਪਣੇ ਆਪ ਨੂੰ ਤਿਆਰ ਕਰ ਲੈਂਦੇ ਹੋ, ਤਾਂ ਤੁਹਾਡੇ ਸਰੀਰ ਨੂੰ ਐਕਟਿਵ ਰਹਿਣ ਦੀ ਆਦਤ ਪੈ ਜਾਵੇਗੀ। ਐਕਟੀਵਿਟੀਜ਼ ਕਰਨ ਨਾਲ ਤੁਹਾਡਾ ਸਰੀਰ ਫਿੱਟ ਰਹੇਗਾ ਤੇ ਤੁਸੀਂ ਦਿਨ ਭਰ ਤਰੋਤਾਜ਼ਾ ਮਹਿਸੂਸ ਕਰੋਗੇ।


2. ਪਾਣੀ ਪੀਣ ਦੀ ਆਦਤ ਬਣਾਓ
ਜਾਗਣ ਤੋਂ ਬਾਅਦ ਸਰੀਰ ਵਿੱਚ ਉਰਜਾ ਕਮੀ ਹੋ ਜਾਂਦੀ ਹੈ। ਜੇਕਰ ਤੁਸੀਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਇੱਕ ਗਿਲਾਸ ਕੋਸਾ ਪਾਣੀ ਪੀਣ ਦੀ ਆਦਤ ਬਣਾ ਲਓ ਤਾਂ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਅਜਿਹਾ ਕਰਨ ਨਾਲ ਸਰੀਰ 'ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲਣ 'ਚ ਮਦਦ ਮਿਲਦੀ ਹੈ। ਇਸ ਨਾਲ ਪੇਟ ਸਬੰਧੀ ਸਮੱਸਿਆਵਾਂ ਵੀ ਨਹੀਂ ਹੁੰਦੀਆਂ। ਇਸ ਤੋਂ ਇਲਾਵਾ ਡੀਹਾਈਡ੍ਰੇਸ਼ਨ ਕਾਰਨ ਹੋਣ ਵਾਲੀਆਂ ਬਿਮਾਰੀਆਂ ਵੀ ਦੂਰ ਰਹਿੰਦੀਆਂ ਹਨ।


3. ਚਾਹ ਤੇ ਕੌਫੀ ਤੋਂ ਪ੍ਰਹੇਜ਼ ਕਰੋ
ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਜਾਂ ਕੌਫੀ ਨਾਲ ਕਰਦੇ ਹਨ। ਜੇਕਰ ਤੁਹਾਨੂੰ ਐਸੀਡਿਟੀ ਤੇ ਪੇਟ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਚਾਹ ਤੇ ਕੌਫੀ ਦੀ ਬਜਾਏ ਗ੍ਰੀਨ ਟੀ ਦਾ ਸੇਵਨ ਕਰ ਸਕਦੇ ਹੋ।


ਇਹ ਵੀ ਪੜ੍ਹੋ: Karwa Chauth 2023: ਕਰਵਾ ਚੌਥ 'ਤੇ ਨਾ ਕਰੋ ਜ਼ਿਆਦਾ ਮੇਕਅੱਪ, ਨਹੀਂ ਤਾਂ ਸਕਿਨ ਹੋ ਸਕਦੀ ਖਰਾਬ, ਜਾਣੋ ਬੈਸਟ ਸਕਿਨ ਕੇਅਰ ਟਿਪਸ


4. ਬਾਹਰ ਘੁੰਮਣ ਦੀ ਆਦਤ ਬਣਾਓ
ਲੋਕ ਕੰਮ ਦੇ ਬੋਝ ਕਰਕੇ ਘਰੋਂ ਬਾਹਰ ਨਿਕਲਣਾ ਹੀ ਭੁੱਲ ਗਏ ਹਨ ਪਰ ਇਹ ਬਹੁਤ ਜ਼ਰੂਰੀ ਹੈ। ਸਵੇਰੇ ਜਾਂ ਸ਼ਾਮ ਨੂੰ ਬਾਹਰ ਸੈਰ ਕਰਨ ਨਾਲ ਸਰੀਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ। ਇਸ ਤੋਂ ਇਲਾਵਾ ਸਵੇਰ ਦੀ ਤਾਜ਼ੀ ਹਵਾ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ।


5. ਨਾਸ਼ਤਾ ਨਾ ਛੱਡੋ
ਇਸ ਰੁਝੇਵਿਆਂ ਭਰੇ ਜੀਵਨ ਵਿੱਚ, ਬਹੁਤ ਸਾਰੇ ਲੋਕ ਜਾਂ ਤਾਂ ਨਾਸ਼ਤਾ ਕਰਨਾ ਛੱਡ ਦਿੰਦੇ ਹਨ ਜਾਂ ਇਸ ਨੂੰ ਅਧੂਰਾ ਹੀ ਛੱਡ ਦਿੰਦੇ ਹਨ। ਸਹੀ ਨਾਸ਼ਤਾ ਨਾ ਕਰਨ ਨਾਲ ਮੈਟਾਬੋਲਿਜ਼ਮ ਖਰਾਬ ਹੁੰਦਾ ਹੈ। ਇਸ ਲਈ ਨਾਸ਼ਤੇ ਵਿੱਚ ਜਲਦਬਾਜ਼ੀ ਨਾ ਕਰੋ ਤੇ ਸਿਹਤਮੰਦ ਚੀਜ਼ਾਂ ਖਾਓ।


6. ਦਿਨ ਲਈ ਸਮਾਂ-ਸਾਰਣੀ ਬਣਾਓ
ਜੇਕਰ ਤੁਸੀਂ ਸਵੇਰੇ ਉੱਠ ਕੇ ਇਹ ਫੈਸਲਾ ਕਰਦੇ ਹੋ ਕਿ ਤੁਸੀਂ ਦਿਨ ਭਰ ਦੇ ਹਰ ਕੰਮ ਨੂੰ ਕਿੰਨਾ ਸਮਾਂ ਦਿਓਗੇ, ਤਾਂ ਤੁਹਾਡੇ ਲਈ ਚੀਜ਼ਾਂ ਆਸਾਨ ਹੋ ਜਾਣਗੀਆਂ। ਤੁਹਾਡੇ ਮਨ ਵਿੱਚ ਕੋਈ ਉਲਝਣ ਨਹੀਂ ਰਹੇਗੀ ਤੇ ਕੰਮ ਪੂਰਾ ਹੋਣ ਤੋਂ ਬਾਅਦ ਤੁਸੀਂ ਕਾਫ਼ੀ ਆਰਾਮ ਮਹਿਸੂਸ ਕਰਨਾ ਸ਼ੁਰੂ ਕਰੋਗੇ।


7. ਪੜ੍ਹਨ ਦੀ ਆਦਤ ਪਾਓ
ਅੱਜਕੱਲ੍ਹ ਲੋਕ ਸਵੇਰ ਵੇਲੇ ਸਭ ਤੋਂ ਪਹਿਲਾਂ ਮੋਬਾਈਲ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ। ਇਸ ਆਦਤ ਨੂੰ ਬਦਲੋ ਤੇ ਕੋਈ ਕਿਤਾਬ, ਅਖਬਾਰ ਜਾਂ ਮੈਗਜ਼ੀਨ ਪੜ੍ਹਨ ਦੀ ਕੋਸ਼ਿਸ਼ ਕਰੋ। ਇਹ ਤੁਹਾਡਾ ਧਿਆਨ ਕੇਂਦਰਿਤ ਕਰੇਗਾ ਪਰ ਜੇਕਰ ਤੁਹਾਡੇ ਕੋਲ ਸਵੇਰੇ ਸਮਾਂ ਨਹੀਂ ਤਾਂ ਇਹ ਕੰਮ ਸ਼ਾਮ ਨੂੰ ਵੀ ਕੀਤਾ ਜਾ ਸਕਦਾ ਹੈ।


ਇਹ ਵੀ ਪੜ੍ਹੋ: Karva chauth: ਜੇਕਰ ਤੁਸੀਂ ਪਹਿਲੀ ਵਾਰ ਰੱਖ ਰਹੇ ਹੋ ਕਰਵਾ ਚੌਥ? ਤਾਂ ਭੁੱਲ ਕੇ ਵੀ ਨਾ ਕਰਿਓ ਇਹ ਗਲਤੀ, ਨਹੀਂ ਤਾਂ ਸਿਹਤ ਨੂੰ ਹੋਵੇਗਾ ਇਹ ਨੁਕਸਾਨ