ਨਵੀਂ ਦਿੱਲੀ: ਲੰਡਨ: ਇੰਗਲੈਂਡ ਦੀ ਯੂਨੀਵਰਸਿਟੀ ਆਫ ਐਕਸੀਟਰ ਦੀ ਇੱਕ ਖੋਜ 'ਚ ਦਾਅਵਾ ਕੀਤਾ ਗਿਆ ਹੈ ਕਿ ਰਾਤ ਨੂੰ 10 ਤੋਂ 11 ਵਜੇ ਤੱਕ ਸੌਣ ਨਾਲ ਦਿਲ ਦੇ ਦੌਰੇ ਅਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਸਕਦਾ ਹੈ। ਵਿਗਿਆਨੀ ਇਸ ਨੂੰ 'ਗੋਲਡਨ ਆਵਰ' ਕਹਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਸਮੇਂ ਸੌਣ ਦਾ ਦਿਲ ਦੀਆਂ ਬਿਮਾਰੀਆਂ ਵਿਚਕਾਰ ਸਬੰਧ ਲੱਭ ਲਿਆ ਹੈ।
ਸੌਣ ਦੇ ਸਮੇਂ ਅਤੇ ਦਿਲ ਦੀ ਬਿਮਾਰੀ ਦਾ ਸਬੰਧ
ਖੋਜਕਰਤਾਵਾਂ ਦਾ ਮੰਨਣਾ ਹੈ ਕਿ ਮਨੁੱਖ ਦੇ ਸੌਣ ਦੇ ਸਮੇਂ ਅਤੇ ਦਿਲ ਦੀਆਂ ਬਿਮਾਰੀਆਂ ਵਿਚਕਾਰ ਸਬੰਧ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਸਰੀਰ ਵਿੱਚ 24 ਘੰਟੇ ਚੱਲਣ ਵਾਲੀ ਬਾਡੀ ਕਲਾਕ ਹੁੰਦੀ ਹੈ, ਜੋ ਸਾਡੇ ਸਰੀਰਕ ਅਤੇ ਮਾਨਸਿਕ ਕਾਰਜਾਂ ਨੂੰ ਬਰਕਰਾਰ ਰੱਖਦੀ ਹੈ। ਇਸ ਨੂੰ ਸਰਕੇਡੀਅਨ ਰਿਦਮ ਕਿਹਾ ਜਾਂਦਾ ਹੈ। ਦੇਰ ਨਾਲ ਸੌਣ ਅਤੇ ਫਿਰ ਦੇਰ ਨਾਲ ਉੱਠਣ ਨਾਲ ਸਾਡੀ ਬਾਡੀ ਕਲਾਕ ਵਿਗੜ ਜਾਂਦੀ ਹੈ, ਜਿਸ ਕਾਰਨ ਦਿਲ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਸਮੇਂ ਸਿਰ ਸੌਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਸਕਦਾ ਹੈ।
ਇਹ ਵੀ ਪੜ੍ਹੋ: Petrol Diesel Prices Today 11 Nov: ਕੱਚੇ ਤੇਲ 'ਚ ਇੱਕ ਵਾਰ ਫਿਰ ਭਾਰੀ ਗਿਰਾਵਟ, ਜਾਣੋ ਕੀ ਘੱਟਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin