ਪੜਚੋਲ ਕਰੋ
Advertisement
Passport ਬਣਾਉਣ ਦਾ ਆਸਾਨ ਤਰੀਕਾ, ਇੰਝ ਆਨਲਾਈਨ ਕਰੋ ਅਪਲਾਈ
10 ਸਾਲਾਂ ਦੀ ਮਿਆਦ ਵਾਲਾ ਪਾਸਪੋਰਟ ਬਣਵਾਉਣ ਲਈ 1500-2000 ਦਾ ਖ਼ਰਚ ਆਏਗਾ। ਜੇ ਨਾਬਾਲਗ ਲਈ ਪਾਸਪੋਰਟ ਬਣਵਾਉਣਾ ਹੈ ਤਾਂ 1000 ਰੁਪਏ ਲੱਗਣਗੇ। ਜੇ ਪਾਸਪੋਰਟ ਗਵਾਚ ਗਿਆ ਹੈ ਜਾਂ ਚੋਰੀ ਹੋ ਗਿਆ ਹੈ ਤਾਂ ਡੁਪਲੀਕੇਟ ਪਾਸਪੋਰਟ ਬਣਵਾਉਣ ਲਈ 3000-3500 ਦਾ ਖ਼ਰਚ ਆਏਗਾ।
ਨਵੀਂ ਦਿੱਲੀ: ਦੇਸ਼ ਤੋਂ ਬਾਹਰ ਜਾਣਾ ਹੋਏ ਤਾਂ ਇੱਕ ਚੀਜ਼ ਜਿਸ ਦੀ ਸਾਨੂੰ ਹਮੇਸ਼ਾਂ ਲੋੜ ਹੁੰਦੀ ਹੈ, ਉਹ ਪਾਸਪੋਰਟ ਹੈ। ਕਈ ਵਾਰ ਜਾਣਕਾਰੀ ਦੀ ਘਾਟ ਕਾਰਨ ਲੋਕ ਏਜੰਟ ਤੋਂ ਪਾਸਪੋਰਟ ਬਣਵਾਉਂਦੇ ਹਨ ਤੇ ਉਨ੍ਹਾਂ ਨੂੰ ਵਧੇਰੇ ਪੈਸੇ ਦੇਣੇ ਪੈਂਦੇ ਹਨ। ਅੱਜ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਪਾਸਪੋਰਟ ਆਨਲਾਈਨ ਕਿਵੇਂ ਬਣਵਾਇਆ ਜਾਵੇ। ਇਸ ਆਸਾਨ ਢੰਗ ਨਾਲ ਤੁਸੀਂ ਏਜੰਟ ਦੇ ਚੱਕਰ ਲਾਏ ਬਿਨਾਂ ਪਾਸਪੋਰਟ ਬਣਵਾ ਸਕਦੇ ਹੋ।
ਸਭ ਤੋਂ ਪਹਿਲਾਂ ਜਾਣੋ ਕਿ ਪਾਸਪੋਰਟ ਬਣਵਾਉਣ ਲਈ ਕਾਗਜ਼ ਕਿਹੜੇ-ਕਿਹੜੇ ਚਾਹੀਦੇ ਹਨ। ਜੇ ਤੁਸੀਂ ਪਾਸਪੋਰਟ ਬਣਵਾਉਣਾ ਹੈ ਤਾਂ ਤੁਹਾਡੇ ਕੋਲ ਅਧਾਰ ਕਾਰਡ, ਵੋਟਰ ਆਈਡੀ ਕਾਰਡ, ਪੈਨ ਕਾਰਡ ਤੇ ਜਨਮ ਦਾ ਪ੍ਰਮਾਣ ਪੱਤਰ ਹੋਣਾ ਜ਼ਰੂਰੀ ਹੈ।
ਇੰਝ ਕਰੋ ਅਪਲਾਈ
- ਸਭ ਤੋਂ ਪਹਿਲਾਂ Passport Sevaਦੀ ਵੈਬਸਾਈਟ ਤੇ ਜਾਓ।
- ਇਸ ਦੇ ਬਾਅਦ ਰਜਿਸਟਰ ਨਾਉ ਦਾ ਬਟਨ ਦਬਾਓ।
- ਸਭ ਤੋਂ ਨੇੜੇ ਦਾ ਪਾਸਪੋਰਟ ਕੇਂਦਰ ਆਫਿਸ ਚੁਣੋ।
- ਕਾਲਮ ਵਿੱਚ date of birth , login id, password ਆਦਿ ਭਰੋ ਅਤੇ submit ਉੱਤੇ ਕਲਿੱਕ ਕਰੋ।
- ਇਸ ਤੋਂ ਬਾਅਦ ਤੁਹਾਨੂੰ ਈਮੇਲ ਤੇ ਇੱਕ ਕੰਫਰਮੇਸ਼ਨ ਲਿੰਕ ਆਏਗਾ। ਮੇਲ ਵਿੱਚ ਜੋ ਲਿੰਕ ਹੋਏਗਾ ਉਸ ਉੱਤੇ ਕਲਿੱਕ ਕਰੋ। ਇੰਝ ਇਹ ਐਕਟੀਵੇਟ ਹੋ ਜਾਏਗਾ।
- ਹੁਣ ਪਾਸਪੋਰਟ ਦਫ਼ਤਰ ਵਿੱਚ ਨਿਰਧਾਰਿਤ ਤਾਰੀਖ਼ ਤੇ ਸਮੇਂ ‘ਤੇ ਜਾਓ। ਹਾਲਾਂਕਿ ਤੁਸੀਂ ਖੇਤਰੀ ਪਾਸਪੋਰਟ ਦਫ਼ਤਰ (RPO) ਵਿੱਚ ਤੈਅ ਸਮੇਂ ਤੋਂ 15 ਮਿੰਟ ਪਹਿਲਾਂ ਪਹੁੰਚ ਜਾਓ ਤੇ ਨਿਰਧਾਰਿਤ ਕਾਉਂਟਰ ਤੇ ਫੀਸ ਜਮ੍ਹਾ ਕਰਵਾ ਦਿਉ।
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਦੇਸ਼
Advertisement