Internationl Day of Forests 2021: ਵਣਾਂ ਦੀ ਸੁਰੱਖਿਆ ਸਾਡੇ ਲਈ ਬਹੁਤ ਜ਼ਰੂਰੀ ਹੈ। ਵਣਾਂ ਤੋਂ ਬਿਨਾ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਲੋਕਾਂ ਨੂੰ ਵਣਾਂ ਦੀ ਸੁਰੱਖਿਆ ਲਈ ਜਾਗਰੂਕ ਕਰਨ ਵਾਸਤੇ 21 ਮਾਰਚ ਨੂੰ ਪੂਰੀ ਦੁਨੀਆ ਵਿੱਚ ‘ਕੌਮਾਂਤਰੀ ਵਣ ਦਿਵਸ’ ਮਨਾਇਆ ਜਾਂਦਾ ਹੈ। ਇਸ ਵਾਰ ਇਸ ਦਿਹਾੜੇ ਦਾ ਥੀਮ ਹੈ: ‘ਫ਼ਾਰੈਸਟ ਰੈਸਟੋਰੇਸ਼ਨ: ਏ ਪਾਥ ਟੂ ਰੀਕਵਰੀ ਐਂਡ ਵੈੱਲ ਬੀਅੰਗ’ ਭਾਵ ‘ਵਣਾਂ ਦਾ ਬਹਾਲੀ: ਸਿਹਤ ਤੇ ਸਲਾਮਤੀ ਦਾ ਰਾਹ’।
28 ਨਵੰਬਰ, 2012 ਨੂੰ ਸੰਯੁਕਤ ਰਾਸ਼ਟਰ ਦੇ ਜਨਰਲ ਇਜਲਾਸ ਨੇ ਹਰ ਸਾਲ 21 ਮਾਰਚ ਨੂੰ ਇਹ ਦਿਹਾੜਾ ਮਨਾਉਣ ਲਈ ਪ੍ਰਸਤਾਵ ਪਾਸ ਕੀਤਾ ਸੀ। ਬੀਤੇ ਕੁਝ ਸਾਲਾਂ ਤੋਂ ਜਿਸ ਤਰ੍ਹਾਂ ਬਿਨਾ ਸੋਚੇ-ਸਮਝੇ ਵਣਾਂ ਦੀ ਕਟਾਈ ਕੀਤੀ ਜਾ ਰਹੀ ਹੈ, ਉਸ ਨੂੰ ਵੇਖਦਿਆਂ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਛੇਤੀ ਹੀ ਸਾਨੂੰ ਇਸ ਦੇ ਭਿਆਨਕ ਨਤੀਜੇ ਵੇਖਣ ਨੂੰ ਮਿਲ ਸਕਦੇ ਹਨ।
ਇਸ ਦਿਨ ਵਣਾਂ ਤੇ ਰੁੱਖਾਂ ਨਾਲ ਸਬੰਧਤ ਗਤੀਵਿਧੀਆਂ ਲਈ ਸਥਾਨਕ, ਰਾਸ਼ਟਰੀ ਤੇ ਕੌਮਾਂਤਰੀ ਕੋਸ਼ਿਸ਼ਾਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਲੋਕਾਂ ਨੂੰ ਵਣਾਂ ਦੀ ਸਾਂਭ-ਸੰਭਾਲ ਲਈ ਜਾਗਰੂਕ ਕੀਤਾ ਜਾਂਦਾ ਹੈ।
ਸੰਯੁਕਤ ਰਾਸ਼ਟਰ ਮੁਤਾਬਕ ਦੁਨੀਆ ਦੇ 106 ਕਰੋੜ ਲੋਕ ਆਪਣੇ ਭੋਜਨ, ਰਿਹਾਇਸ਼ ਤੇ ਦਵਾਈਆਂ ਦੇ ਨਾਲ-ਨਾਲ ਉਪਜੀਵਕਾ ਲਈ ਸਿੱਧੇ ਤੌਰ ਉੱਤੇ ਵਣਾਂ ’ਤੇ ਹੀ ਨਿਰਭਰ ਹਨ। ਹਰ ਸਾਲ 1 ਕਰੋੜ ਹੈਕਟੇਅਰ ਰਕਬਾ ਵਣਾਂ ਤੋਂ ਖ਼ਾਲੀ ਹੋ ਜਾਂਦੀ ਹੈ। ਅਜਿਹਾ ਜਲਵਾਯੂ ਤਬਦੀਲੀ ਕਾਰਣ ਹੋ ਰਿਹਾ ਹੈ। ਅਸੀਂ ਜਿਹੜੀਆਂ ਦਵਾਈਆਂ ਵਰਤਦੇ ਹਾਂ, ਉਨ੍ਹਾਂ ਵਿੱਚੋਂ 25 ਫ਼ੀਸਦੀ ਇਨ੍ਹਾਂ ਵਣਾਂ ਤੋਂ ਹੀ ਮਿਲਦੀਆਂ ਹਨ।
https://play.google.com/store/
https://apps.apple.com/in/app/