ਪੜਚੋਲ ਕਰੋ
Advertisement
ਕੰਮ ਦੀ ਗੱਲ: ਹੁਣ 100 ਰੁਪਏ 'ਚ ਅਪਡੇਟ ਹੋਵੇਗਾ ਅਧਾਰ ਕਾਰਡ, ਇਨ੍ਹਾਂ ਦਸਤਾਵੇਜ਼ਾਂ ਦੀ ਪਵੇਗੀ ਲੋੜ
ਯੂਆਈਡੀਏਆਈ (UIDAI) ਨੇ ਹਾਲ ਹੀ ਵਿੱਚ ਇੱਕ ਟਵੀਟ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ ਕਿ ਹੁਣ ਸਿਰਫ 100 ਰੁਪਏ ਦੇ ਕੇ ਆਧਾਰ ਕਾਰਡ ਨਾਲ ਸਬੰਧਤ ਜ਼ਰੂਰੀ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ।
ਨਵੀਂ ਦਿੱਲੀ: ਸਾਡੇ ਦੇਸ਼ 'ਚ ਕਿਸੇ ਵੀ ਵਿਅਕਤੀ ਦੀ ਪਛਾਣ ਅਤੇ ਪਤੇ ਦੇ ਸਬੂਤ 'ਤੇ ਆਧਾਰ ਕਾਰਡ ਨੂੰ ਸਭ ਤੋਂ ਭਰੋਸੇਮੰਦ ਦਸਤਾਵੇਜ਼ ਮੰਨਿਆ ਜਾਂਦਾ ਹੈ। ਇਹ ਅਕਸਰ ਦੇਖਿਆ ਗਿਆ ਹੈ ਕਿ ਸਮੇਂ ਦੇ ਨਾਲ ਲੋਕਾਂ ਨੂੰ ਆਧਾਰ ਕਾਰਡ ਬਦਲਣ ਦੀ ਜ਼ਰੂਰਤ ਹੁੰਦੀ ਹੈ। ਅਜਿਹੀ ਸਥਿਤੀ 'ਚ ਉਨ੍ਹਾਂ ਨੂੰ ਬਹੁਤ ਪਰੇਸ਼ਾਨ ਹੋਣਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਯੂਆਈਡੀਏਆਈ (UIDAI) ਨੇ ਹਾਲ ਹੀ ਵਿੱਚ ਇੱਕ ਟਵੀਟ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ ਕਿ ਹੁਣ ਸਿਰਫ 100 ਰੁਪਏ ਦੇ ਕੇ ਆਧਾਰ ਕਾਰਡ ਨਾਲ ਸਬੰਧਤ ਜ਼ਰੂਰੀ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ।
ਦਰਅਸਲ, ਹਾਲ ਹੀ ਵਿੱਚ ਯੂਆਈਡੀਏਆਈ ਨੇ ਡੈਮੋਗ੍ਰਾਫਿਕਸ ਜਾਂ ਬਾਇਓਮੈਟ੍ਰਿਕ ਵੇਰਵਿਆਂ ਦੇ ਸੰਬੰਧ ਵਿੱਚ ਕੁਝ ਮਹੱਤਵਪੂਰਣ ਅਪਡੇਟ ਕੀਤੇ ਹਨ, ਜਿਸ ਬਾਰੇ ਉਸ ਨੇ ਇਸ ਨਾਲ ਜੁੜੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ। ਯੂਆਈਡੀਏਆਈ ਦਾ ਕਹਿਣਾ ਹੈ ਕਿ ਜੇ ਆਧਾਰ ਕਾਰਡ ਧਾਰਕ ਨੂੰ ਆਧਾਰ ਕਾਰਡ 'ਚ ਕੋਈ ਜ਼ਰੂਰੀ ਤਬਦੀਲੀ ਕਰਨੀ ਪੈਂਦੀ ਹੈ, ਤਾਂ ਉਹ ਆਧਾਰ ਨਾਮਾਂਕਣ ਕੇਂਦਰ (ਆਧਾਰ ਸੇਵਾ ਕੇਂਦਰ) ਜਾਂ ਵੈਬਸਾਈਟ ਦੇ ਜ਼ਰੀਏ ਆਧਾਰ ਵਿਚ ਤਬਦੀਲੀਆਂ ਕਰ ਸਕਦਾ ਹੈ।
IIT ਇੰਦੌਰ ਨੇ ਸ਼ੁਰੂ ਕੀਤਾ ਅਨੌਖਾ ਕੋਰਸ, ਇਸ ਭਾਸ਼ਾ 'ਚ ਪੜ੍ਹਾਇਆ ਜਾਵੇਗਾ ਪ੍ਰਾਚੀਨ ਭਾਰਤੀ ਵਿਗਿਆਨ
ਆਧਾਰ ਕਾਰਡ ਧਾਰਕ ਆਪਣੇ ਆਧਾਰ 'ਚ ਇਕ ਜਾਂ ਵਧੇਰੇ ਤਬਦੀਲੀਆਂ ਕਰ ਸਕਦੇ ਹਨ। ਇਸ ਵਿੱਚ ਆਧਾਰ ਕਾਰਡ ਧਾਰਕ ਨੂੰ ਬਾਇਓਮੈਟ੍ਰਿਕ ਅਪਡੇਟ ਲਈ 100 ਰੁਪਏ ਅਤੇ ਡੈਮੋਗ੍ਰਾਫ਼ਿਕ ਡਿਟੇਲ ਵਿੱਚ ਤਬਦੀਲੀ ਕਰਨ ਲਈ ਸਿਰਫ 50 ਰੁਪਏ ਦੇਣੇ ਪੈਣਗੇ। ਇਸਦੇ ਨਾਲ ਹੀ, ਯੂਆਈਡੀਏਆਈ ਦੀ ਤਰਫੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਡੈਮੋਗ੍ਰਾਫ਼ਿਕ ਸੰਬੰਧੀ ਜਾਣਕਾਰੀ ਜਿਵੇਂ ਨਾਮ ਜਾਂ ਪਤਾ ਜਾਂ ਜਨਮ ਤਰੀਕ ਨੂੰ ਬਦਲਣ ਲਈ ਆਧਾਰ ਕਾਰਡ ਧਾਰਕ ਨੂੰ ਦਸਤਾਵੇਜ਼ ਜਮ੍ਹਾ ਕਰਾਉਣੇ ਪੈਣਗੇ।
ਇਸ ਲਈ ਜਾਣਕਾਰੀ ਦਿੰਦੇ ਹੋਏ ਯੂਆਈਡੀਏਆਈ ਨੇ 32 ਦਸਤਾਵੇਜ਼ਾਂ ਦੀ ਸੂਚੀ ਵੀ ਸਾਂਝੀ ਕੀਤੀ ਹੈ। ਜਿਸ ਅਨੁਸਾਰ ਕਾਰਡ ਧਾਰਕ ਦੀ ਪਛਾਣ ਦਾ ਸਬੂਤ ਸੰਭਵ ਹੋ ਸਕੇਗਾ। ਇਸ ਦੇ ਨਾਲ ਆਧਾਰ 'ਚ ਕੁਝ ਤਬਦੀਲੀਆਂ ਬਿਨਾਂ ਕਿਸੇ ਦਸਤਾਵੇਜ਼ ਦੀ ਤਸਦੀਕ ਕੀਤੀਆਂ ਜਾ ਸਕਦੀਆਂ ਹਨ। ਆਧਾਰ 'ਚ ਮੋਬਾਈਲ ਨੰਬਰ ਦੀ ਤਰ੍ਹਾਂ ਆਧਾਰ ਕਾਰਡ 'ਤੇ ਫੋਟੋ ਨੂੰ ਬਿਨਾਂ ਕਿਸੇ ਦਸਤਾਵੇਜ਼ ਦੀ ਮਦਦ ਦੇ ਬਦਲਿਆ ਜਾ ਸਕਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement