Know Suicidal Tendencies: ਖ਼ੁਦਕੁਸ਼ੀ ਆਪਣੇ ਆਪ 'ਚ ਕੋਈ ਮਾਨਸਿਕ ਬਿਮਾਰੀ ਨਹੀਂ, ਪਰ ਬਹੁਤ ਸਾਰੇ ਮਾਨਸਿਕ ਵਿਗਾੜ, ਖਾਸ ਕਰਕੇ ਵੱਡੀ ਉਦਾਸੀ ਦਾ ਗੰਭੀਰ ਸੰਭਾਵਤ ਨਤੀਜਾ ਹੈ। ਖ਼ੁਦਕੁਸ਼ੀ ਨੂੰ ਜਾਣਬੁੱਝ ਕੇ ਆਪਣੀ ਜਾਣ ਲੈਣ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ। ਇਸ ਮੁੱਦੇ 'ਤੇ ਗੱਲ ਕਰਨਾ ਕਲੰਕ ਮੰਨਿਆ ਜਾਂਦਾ ਹੈ।

 

ਇਸ ਲਈ ਲੋਕ ਅਕਸਰ ਵਿਚਾਰ-ਵਟਾਂਦਰੇ 'ਚ ਅਸਹਿਜ ਮਹਿਸੂਸ ਕਰਦੇ ਹਨ। ਇਸ ਤਰ੍ਹਾਂ ਦਾ ਕਲੰਕ ਅਸਲ 'ਚ ਕਿਸੇ ਨੂੰ ਆਪਣੇ ਮਨ ਦੀ ਅੰਦਰੂਨੀ ਇੱਛਾ ਦੱਸਣ ਤੋਂ ਰੋਕ ਸਕਦਾ ਹੈ। ਇਹ ਲੋਕਾਂ ਨੂੰ ਦੋਸਤਾਂ ਅਤੇ ਪਰਿਵਾਰ ਤੋਂ ਖੁਦਕੁਸ਼ੀ ਦੇ ਵਿਚਾਰ ਪੁੱਛਣ ਤੋਂ ਵੀ ਰੋਕ ਸਕਦਾ ਹੈ।

 

ਖੁਦਕੁਸ਼ੀ ਦਾ ਵਿਚਾਰ ਉਦੋਂ ਪੈਦਾ ਹੋ ਸਕਦਾ ਹੈ, ਜਦੋਂ ਕੋਈ ਵਿਅਕਤੀ ਕਿਸੇ ਅਣਸੁਖਾਵੀਂ ਸਥਿਤੀ ਨਾਲ ਲੜਨ 'ਚ ਅਸਮਰਥ ਮਹਿਸੂਸ ਕਰਦਾ ਹੈ। ਇਹ ਵਿੱਤੀ ਮੁਸ਼ਕਲਾਂ, ਕਿਸੇ ਅਜ਼ੀਜ਼ ਦੀ ਮੌਤ, ਰਿਸ਼ਤੇ ਨੂੰ ਖ਼ਤਮ ਕਰਨ ਜਾਂ ਸਿਹਤ ਦੀ ਵਿਗੜਦੀ ਸਥਿਤੀ ਕਾਰਨ ਹੋ ਸਕਦਾ ਹੈ। ਕੋਈ ਦੁਖ, ਜਿਨਸੀ ਸ਼ੋਸ਼ਣ, ਪਛਤਾਵਾ, ਬੇਰੁਜ਼ਗਾਰੀ ਸਮੇਤ ਹੋਰ ਆਮ ਹਾਲਤ ਜਾਂ ਜ਼ਿੰਦਗੀ ਦੀਆਂ ਘਟਨਾਵਾਂ ਵੀ ਖੁਦਕੁਸ਼ੀ ਕਰਨ ਵਾਲੇ ਵਿਚਾਰਾਂ ਦਾ ਕਾਰਨ ਹੋ ਸਕਦੀਆਂ ਹਨ।

 

ਖੁਦਕੁਸ਼ੀ ਦੀ ਸੰਭਾਵਨਾ ਦੇ ਕਾਰਨ

1. ਹਿੰਸਾ ਜਾਂ ਖੁਦਕੁਸ਼ੀ ਦਾ ਪਰਿਵਾਰਕ ਇਤਿਹਾਸ

2. ਬੱਚਿਆਂ ਨਾਲ ਬਦਸਲੂਕੀ, ਸਦਮਾ ਜਾਂ ਅਣਗਹਿਲੀ ਦਾ ਪਰਿਵਾਰਕ ਇਤਿਹਾਸ

3. ਮਾਨਸਿਕ ਸਿਹਤ ਦੇ ਮੁੱਦਿਆਂ ਦਾ ਇਤਿਹਾਸ

4. ਨਿਰਾਸ਼ਾ ਦੀ ਭਾਵਨਾ

5. ਇਕੱਲਾਪਣ ਜਾਂ ਇਕੱਲੇਪਣ ਦੀ ਭਾਵਨਾ

6. ਕੰਮ, ਦੋਸਤ, ਵਿੱਤੀ ਜਾਂ ਕਿਸੇ ਕਰੀਬੀ ਦੀ ਕਮੀ

7. ਸਰੀਰਕ ਬਿਮਾਰੀ ਜਾਂ ਸਿਹਤ ਦੀ ਸਥਿਤੀ
8. ਬੰਦੂਕ ਜਾਂ ਹੋਰ ਜਾਨਲੇਵਾ ਡਰ

9. ਕਲੰਕ ਜਾਂ ਡਰ ਕਾਰਨ ਮਦਦ ਨਾ ਮੰਗਣਾ

10. ਕਾਨੂੰਨੀ ਸਮੱਸਿਆਵਾਂ ਜਾਂ ਕਰਜ਼ੇ ਦਾ ਸਾਹਮਣਾ ਕਰਨਾ
ਨਸ਼ਾ

 

ਖੁਦਕੁਸ਼ੀ ਲਈ ਵੱਧ ਜ਼ੋਖ਼ਮ ਵਾਲੇ ਹਾਲਾਤ

1. ਡਿਪਰੈਸ਼ਨ, ਸਕੀਜੋਫਰੀਨੀਆ

2. ਬਾਈਪੋਲਰ ਡਿਸਆਰਡਰ

3. ਕੁਝ ਨਿੱਜੀ ਗੱਲਾਂ, ਜਿਵੇਂ ਹਮਲਾ

4. ਦਿਮਾਗ ਦੀ ਗੰਭੀਰ ਸੱਟ

5. ਗੰਭੀਰ ਦਰਦ

6. ਸ਼ਰਾਬ ਜਾਂ ਨਸ਼ੇ 'ਤੇ ਨਿਰਭਰਤਾ

7. ਪੋਸਟ-ਟ੍ਰੋਮੈਟਿਕ ਸਟ੍ਰੈਸ ਡਿਸ-ਆਰਡਰ

 

ਤੁਹਾਡੀ ਪਛਾਣ ਕਿਸੇ ਦੀ ਜਾਨ ਬਚਾ ਸਕਦੀ ਹੈ

ਪਰਿਵਾਰਕ ਜਾਂ ਦੋਸਤ ਕਿਸੇ ਸ਼ਖ਼ਸ ਦੀ ਗੱਲਬਾਤ ਜਾਂ ਵਿਹਾਰ ਤੋਂ ਅੰਦਾਜ਼ਾ ਲਗਾ ਸਕਦੇ ਹਨ ਕਿ ਉਸ 'ਚ ਖੁਦਕੁਸ਼ੀ ਕਰਨ ਦੀ ਭਾਵਨਾ ਪੈਦਾ ਹੋ ਰਹੀ ਹੈ। ਖੁਦਕੁਸ਼ੀ ਕਰਨ ਵਾਲੇ ਵਿਚਾਰਾਂ ਵਾਲਾ ਵਿਅਕਤੀ ਗੱਲ ਕਰਕੇ ਜਾਂ ਢੁੱਕਵੀਂ ਮਦਦ ਲੈ ਕੇ ਇਸ ਮੁਸ਼ਕਲ ਭਰੀ ਹਾਲਤ 'ਚੋਂ ਬਾਹਰ ਨਿਕਲ ਸਕਦਾ ਹੈ। ਮਾਨਸਿਕ ਸਿਹਤ ਲਈ ਨੈਸ਼ਨਲ ਇੰਸਟੀਚਿਊਟ ਨੇ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਗੁਜ਼ਰ ਰਹੇ ਲੋਕਾਂ ਦੀ ਸਹਾਇਤਾ ਲਈ ਕੁਝ ਤਰੀਕਿਆਂ ਦਾ ਸੁਝਾਅ ਦਿੱਤਾ ਹੈ।

 

-ਪੀੜਤ ਵਿਅਕਤੀ ਨੂੰ ਉਸ ਦੀ ਖੁਦਕੁਸ਼ੀ ਦੇ ਵਿਚਾਰ ਬਾਰੇ ਪੁੱਛੋ। ਰਿਸਰਚ 'ਚ ਖੁਲਾਸਾ ਹੋਇਆ ਹੈ ਕਿ ਪੁੱਛਣ ਨਾਲ ਜ਼ੋਖ਼ਮ ਨਹੀਂ ਵਧਦਾ ਹੈ।

 

-ਪੀੜਤ ਦੇ ਆਸਪਾਸ ਰਹੋ ਅਤੇ ਖੁਦਕੁਸ਼ੀ ਦੇ ਸਾਧਨ ਜਿਵੇਂ ਚਾਕੂ, ਦਵਾਈ ਨੂੰ ਹਟਾ ਕੇ ਉਸ ਦੀ ਰੱਖਿਆ ਕਰੋ।

 

-ਡਾਕਟਰੀ ਸਹਾਇਤਾ ਲੈਣ ਲਈ ਪ੍ਰੇਰਿਤ ਕਰੋ ਜਾਂ ਅਜਿਹੇ ਸੰਪਰਕ ਜਿਵੇਂ ਦੋਸਤਾਂ, ਪਰਿਵਾਰ ਦੇ ਮੈਂਬਰਾਂ ਜਾਂ ਧਾਰਮਿਕ ਗੁਰੂਆਂ ਦੀ ਭਾਲ ਕਰਨ ਲਈ ਪ੍ਰੇਰਿਤ ਕਰੋ, ਜੋ ਮਦਦਗਾਰ ਸਾਬਤ ਹੋ ਸਕਦੇ ਹਨ।