ਬਰਨਾਲਾ: ਸਰਕਾਰਾਂ ਵਲੋਂ ਬੇਸ਼ੱਕ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਚੋਂ ਕਿਸਾਨਾਂ ਨੂੰ ਕੱਢਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਇਸ ਫ਼ਸਲੀ ਚੱਕਰ ਚੋਂ ਨਿਕਲ ਕੇ ਬਦਲਵੀਂ ਫ਼ਸਲ ਲਗਾਉਣ ਵਾਲੇ ਕਿਸਾਨਾਂ ਨੂੰ ਹੋਰਨਾਂ ਫ਼ਸਲਾਂ ਦੇ ਚੰਗੇ ਭਾਅ ਨਾ ਮਿਲਣ ਕਾਰਨ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਆਲੂ ਦੀ ਕਾਸ਼ਤਕਾਰ ਕਿਸਾਨ ਇਸ ਵਾਰ ਵੀ ਮੰਦੇ ਭਾਅ ਕਾਰਨ ਦੁਖੀ ਹਨ। ਇਸ ਵਾਰ ਬੰਪਰ ਫ਼ਸਲ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਆਲੂਆਂ ਦੀ ਚੰਗੀ ਕੀਮਤ ਨਹੀਂ ਮਿਲ ਰਹੀ


ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਨਾਲੋਂ ਇਸ ਵਾਰ ਖ਼ਰਚੇ ਦੁੱਗਣੇ ਹੋ ਗਏ, ਜਦੋਂਕਿ ਫ਼ਸਲ ਦਾ ਭਾਅ ਅੱਧਾ ਹੀ ਰਹਿ ਗਿਆ ਹੈ। ਪਿਛਲੇ ਸਾਲ ਕਿਸਾਨਾਂ ਨੇ ਆਪਣੀ ਫ਼ਸਲ 12 ਤੋਂ 1300 ਰੁਪਏ ਪ੍ਰਤੀ ਕੁਵਿੰਟਲ ਦੇ ਹਿਸਾਬ ਨਾਲ ਵੇਚੀ ਸੀ। ਜਦੋਂਕਿ ਇਸ ਵਾਰ ਕਿਸਾਨ 600 ਤੋਂ 700 ਰੁਪਏ ਪ੍ਰਤੀ ਕੁਵਿੰਟਲ ਦੇ ਹਿਸਾਬ ਨਾਲ ਫ਼ਸਲ ਵੇਚਣ ਲਈ ਮਜਬੁੂਰ ਹਨ। ਚੰਗੇ ਭਾਅ ਨਾ ਮਿਲਣ ਕਾਰਨ ਕਿਸਾ ਇਸ ਫ਼ਸਲ ਤੋਂ ਕਿਨਾਰਾ ਕਰਦੇ ਜਾ ਰਹੇ ਹਨ।




ਪਿੰਡ ਬਖ਼ਤਗੜ੍ਹ ਦੇ ਕਿਸਾਨ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਛੇ ਸਾਲਾਂ ਤੋਂ ਆਲੂ ਦੀ ਫ਼ਸਲ ਲਗਾ ਰਹੇ ਹਨ। ਪਰ ਇਸਦਾ ਕੋਈ ਪੱਕਾ ਭਾਅ ਨਹੀਂ ਮਿਲਿਆ। ਇਸ ਵਾਰ 50 ਕਿਲੋ ਆਲੂ ਸਿਰਫ 300 ਤੋਂ 350 ਰੁਪਏ ਵਿਕ ਰਿਹਾ ਹੈ। ਯਾਨੀ 700 ਰੁਪਏ ਦੇ ਕਰੀਬ ਕੁਵਿੰਟਲ ਆਲੂ ਦਾ ਭਾਅ ਹੈ। ਪਰ ਪਿਛਲੇ ਸਾਲਨ੍ਹਾਂ ਨੇ ਆਲੂ ਦੀ ਫ਼ਸਲ 1300 ਤੋਂ 1400 ਰੁਪਏ ਪ੍ਰਤੀ ਕੁਵਿੰਟਲ ਦੇ ਹਿਸਾਬ ਨਾਲ ਵੇਚੀ ਸੀ।


ਇਸ ਦੇ ਨਾਲ ਹੀ ਇੱੱਕ ਹੋਰ ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਕੋਲਡ ਸਟੋਰ ਨਾ ਹੋਣ ਕਾਰਨ ਨਿੱਜੀ ਸਟੋਰਾਂ ਵਿੱਚ ਫ਼ਸਲ ਸਟੋਰ ਕਰਨੀ ਪੈਂਦਾ ਹੈ। ਪਿਛਲੇ ਵਾਰ ਪ੍ਰਤੀ ਗੱਟਾ ਸਟੋਰ ਕਰਨ ਦਾ 80 ਰੁਪਏ ਸੀ, ਜੋ ਹੁਣ 110 ਰੁਪਏ ਹੋ ਗਿਆ। ਮਜ਼ਦੂਰਾਂ ਦੀ ਦਿਹਾੜੀ ਵਧ ਕੇ 300 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ ਰੇਅ-ਸਪਰੇਅ ਅਤੇ ਡੀਜ਼ਲ ਦੇ ਰੇਟ ਦੁੱਗਣੇ ਹੋ ਗਏ ਹਨ।


ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਦੁੱਗਲ ਨੇ ਕਿਹਾ ਕਿ ਮੌਜੂਦਾ ਕਿਸਾਨ ਅੰਦੋਲਨ ਦੀ ਲੜਾਈ ਫ਼ਸਲਾਂ ’ਤੇ ਐਮਐਸਪੀ ਦੀ ਹੀ ਹੈ। ਕਿਸਾਨ ਖ਼ੁਦ ਕਣਕ ਝੋਨੇ ਦੇ ਫ਼ਸਲੀ ਚੱਕਰ ਚੋਂ ਨਿਕਲਣਾ ਚਾਹੁੰਦੇ ਹਨ। ਪਰ ਆਲੂ, ਮੱਕੀ ਦਾ ਭਾਅ ਨਾ ਮਿਲਣ ਕਾਰਨ ਕਿਸਾਨਾਂ ਨੂੰ ਘਾਟਾ ਪੈਂਦਾ ਹੈ। ਜਿਸ ਕਰਕੇ ਕਿਸਾਨ ਕਰਜ਼ੇ ਹੇਠ ਆ ਜਾਂਦੇ ਹਨ। ਪੰਜਾਬ ਸਰਕਾਰ ਨੂੰ ਕੇਰਲ ਸਰਕਾਰ ਦੀ ਤਰਜ਼ ’ਤੇ ਆਲੂ, ਮੱਕੀ ਵਰਗੀਆਂ ਫ਼ਸਲਾਂ ਲਈ ਐਮਐਸਪੀ ਤੈਅ ਕਰਕੇ ਸਰਕਾਰੀ ਖ਼ਰੀਦ ਕਰਨੀ ਚਾਹੀਦੀ ਹੈ।


ਇਸ ਮੌਕੇ ਕਿਸਾਨ ਗੁਰਮੀਤ ਸਿੰਘ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਤੋਂ ਆਲੂ ਦੀ 10 ਏਕੜ ਵਿੱਚ ਖੇਤੀ ਕਰ ਰਿਹਾ ਹੈ। ਪਰ ਪਿਛਲੇ 2 ਸਾਲਾਂ ਤੋਂ ਉਸਨੇ ਆਲੂ ਦੀ ਖੇਤੀ ਛੱਡ ਦਿੱਤੀ। ਕਿਉਂਕਿ ਫ਼ਸਲ ’ਤੇ ਚੰਗਾ ਭਾਅ ਨਾ ਮਿਲਣ ਕਾਰਨ ਕਈ ਵਾਰ ਉ ਨੂੰ ਫ਼ਸਲ ਸੜਕਾਂ ’ਤੇ ਸੁੱਟਣ ਲਈ ਮਜਬੂਰ ਹੋਣਾ ਪੈਂਦਾ ਸੀ।


ਇਹ ਵੀ ਪੜ੍ਹੋ: ਖ਼ਰਾਬ ਖੇਡ ਰਹੇ ਕੇਐਲ ਰਾਹੁਲ ਬਾਰੇ ਵਿਰਾਟ ਕੋਹਲੀ ਕਹਿ ਦਿੱਤੀ ਵੱਡੀ ਗੱਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904