Vegetbles of monsoon season - ਬਰਸਾਤ ਦੇ ਮੌਸਮ 'ਚ ਬੜਾ ਕੁਝ ਚਟਪਟਾ ਖਾਣ ਨੂੰ ਕਰਦਾ ਹੈ, ਪਰ ਅਜਿਹੇ 'ਚ  ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ । ਇਸ ਮੌਸਮ ਵਿਚ ਪਾਚਨ ਨਾਲ ਜੁੜੀ ਸਮੱਸਿਆ ਬਹੁਤ ਵੱਧ ਜਾਂਦੀ ਹੈ, ਇਸ ਲਈ ਭੋਜਨ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਭੋਜਨ ਹਲਕਾ, ਤਾਜ਼ਾ, ਪਚਣ ਵਿਚ ਆਸਾਨ ਅਤੇ ਘਰ ਦਾ ਬਣਿਆ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਟ੍ਰੀਟ ਫੂਡ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਪਾਣੀ ਤੋਂ ਇਨਫੈਕਸ਼ਨ ਹੋਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਘਰ ਦੇ ਖਾਣੇ ਦੇ ਨਾਲ ਕੁਝ ਸਾਵਧਾਨੀਆਂ ਰੱਖਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ ।


ਬਰਸਾਤ ਦੇ ਮੌਸਮ ਵਿਚ ਜਿਹੜੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ, ਉਹ ਹਨ -


 


ਲੌਕੀ - ਆਯੁਰਵੇਦ ਅਨੁਸਾਰ ਲੌਕੀ ਚਨਾ ਦਾਲ ਕੜੀ, ਲੌਕੀ ਕੋਫਤੇ ਤੋਂ ਲੈ ਕੇ ਲੌਕੀ ਦਾ ਰਾਇਤਾ ਤਕ ਬਹੁਤ ਸਾਰੇ ਸੁਆਦੀ ਪਕਵਾਨ ਬਣਾਏ ਜਾਂਦੇ ਹਨ। ਇਹ ਪੌਸ਼ਟਿਕ ਸਬਜ਼ੀ ਪਾਚਨ ਨੂੰ ਸੁਧਾਰਨ ਵਿੱਚ ਮਦਦ ਕਰ ਸਕਦੀ ਹੈ।



                                 


ਤੋਰੀ - ਮੌਨਸੂਨ ਦੇ ਮੌਸਮ ਵਿਚ ਇਮਿਊਨਿਟੀ ਵਧਾਉਣ ਵਿਚ ਮਦਦ ਕਰਨ ਵਾਲੀਆਂ ਸਬਜ਼ੀਆਂ ਦਾ ਸੇਵਨ ਨਿਯਮਿਤ ਤੌਰ 'ਤੇ ਕਰਨਾ ਚਾਹੀਦਾ ਹੈ। ਇਹ ਭੁੱਖ ਵਧਾਉਣ ਵਿਚ ਵੀ ਮਦਦ ਕਰਦੀ ਹੈ। ਤਾਕਤ ਦੇਣ ਦੇ ਨਾਲ-ਨਾਲ ਇਹ ਪਾਚਨ ਕਿਰਿਆ ਨੂੰ ਵੀ ਠੀਕ ਰੱਖਦੀ ਹੈ। ਚਮੜੀ ਰੋਗ, ਅਨੀਮੀਆ ਅਤੇ ਸੋਜ਼ ਤੋਂ ਪੀੜਤ ਲੋਕਾਂ ਲਈ ਤੋਰੀ ਬਹੁਤ ਫਾਇਦੇਮੰਦ ਹੈ।



                                   


ਟੀਂਡਾ - ਇਹ ਕਫ਼ ਅਤੇ ਵਾਤ-ਵਿਰੋਧੀ ਹੈ। ਇਸ ਨੂੰ ਹਲਕਾ ਅਤੇ ਪਚਣ ਵਿਚ ਆਸਾਨ ਮੰਨਿਆ ਜਾਂਦਾ ਹੈ, ਜੋ ਇਸ ਨੂੰ ਬਰਸਾਤ ਦੇ ਮੌਸਮ ਲਈ ਆਦਰਸ਼ ਸਬਜ਼ੀ ਬਣਾਉਂਦਾ ਹੈ। ਇਹ ਹਾਈਡਰੇਸ਼ਨ ਨੂੰ ਬਣਾਈ ਰੱਖਣ, ਪਾਚਨ ਨੂੰ ਉਤਸ਼ਾਹਿਤ ਕਰਨ ਅਤੇ ਐਨੋਰੈਕਸੀਆ ਅਤੇ ਸੋਜ਼ਿਸ਼ ਵਿਕਾਰ ਦਾ ਇਲਾਜ ਕਰਨ ਵਿੱਚ ਵੀ ਮਦਦ ਕਰਦਾ ਹੈ।



                           


 


ਜੋ ਸਬਜ਼ੀਆਂ ਨਹੀਂ ਖਾਣੀਆਂ ਚਾਹੀਦੀਆ -


 


ਸ਼ਿਮਲਾ ਮਿਰਚ - ਇਸ ਦੀ ਵਰਤੋਂ ਕੁਰਕੁਰੇ ਸਟਾਰਟਰ, ਨੂਡਲਜ਼ ਤੋਂ ਲੈ ਕੇ ਸਟਰ-ਫ੍ਰਾਈਜ਼ ਅਤੇ ਕੜੀ ਤਕ ਕਈ ਤਰ੍ਹਾਂ ਦੇ ਪਕਵਾਨਾਂ ਵਿਚ ਕੀਤੀ ਜਾਂਦੀ ਹੈ ਪਰ ਇਸ ਨੂੰ ਮੌਨਸੂਨ ਫ੍ਰੈ੍ਂਡਲੀ ਸਬਜ਼ੀ ਨਹੀਂ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੀ ਦਾ ਕੱਚੀ ਤੇ ਠੰਢੀ ਤਾਸੀਰ ਪਾਚਨ ਕਿਰਿਆ ਨੂੰ ਵਿਗਾੜ ਸਕਦੀ ਹੈ, ਜਿਸ ਨਾਲ ਐਸੀਡਿਟੀ, ਵਾਤ ਅਤੇ ਪਿਤ ਦੋਸ਼ ਵੱਧ ਜਾਂਦਾ ਸਕਦਾ ਹੈ।



                         


 


ਪਾਲਕ - ਪਾਲਕ ਪਨੀਰ, ਪਾਲਕ ਦਾ ਸੂਪ ਜਾਂ ਪਾਲਕ ਦੀ ਸਮੂਦੀ ਭਾਵੇਂ ਪੌਸ਼ਟਿਕ ਹੋ ਸਕਦੀ ਹੈ ਪਰ ਬਰਸਾਤ ਦੇ ਮੌਸਮ ਵਿਚ ਇਨ੍ਹਾਂ ਤੋਂ ਦੂਰ ਰਹਿਣਾ ਹੀ ਸਮਝਦਾਰੀ ਦੀ ਗੱਲ ਹੈ।


 



                         


ਗੋਭੀ - ਬਰਸਾਤ ਦਾ ਮੌਸਮ ਹੋਣ 'ਤੇ ਆਲੂ ਗੋਭੀ, ਗੋਭੀ ਪਰਾਂਠਾ, ਗੋਭੀ ਪਕੌੜੇ ਖਾਣ ਲਈ ਲੁਭਾਉਣੇ ਹੁੰਦੇ ਹਨ ਪਰ ਇਸ ਮੌਸਮ ਵਿੱਚ ਗੋਭੀ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਪਾਚਨ ਕਿਰਿਆ ਨੂੰ ਖਰਾਬ ਕਰ ਸਕਦੀ ਹੈ।



                           


ਟਮਾਟਰ - ਹਰ ਸਾਲ ਬਰਸਾਤ ਦੇ ਮੌਸਮ 'ਚ ਟਮਾਟਰਾਂ ਦਾ ਭਾਅ ਵਧ ਜਾਂਦਾ ਹੈ, ਫਿਰ ਵੀ ਲੋਕ ਇਸ ਨੂੰ ਖਾਣ ਤੋਂ ਗੁਰੇਜ਼ ਨਹੀਂ ਕਰਦੇ। ਸ਼ਾਇਦ ਉਹ ਨਹੀਂ ਜਾਣਦੇ ਕਿ ਮੌਨਸੂਨ ਦੇ ਮੌਸਮ ਵਿਚ ਟਮਾਟਰਾਂ ਤੋਂ ਦੂਰ ਰਹਿਣਾ ਹੀ ਸਮਝਦਾਰੀ ਹੈ। ਬਰਸਾਤ ਦੇ ਮੌਸਮ ਵਿਚ ਟਮਾਟਰਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਐਸੀਡਿਟੀ ਦਾ ਕਾਰਨ ਬਣ ਸਕਦੇ ਹਨ। ਇਨ੍ਹਾਂ ਦੇ ਗਰਮ ਅਤੇ ਖੱਟੇ ਗੁਣ ਐਸੀਡਿਟੀ ਦਾ ਕਾਰਨ ਬਣ ਸਕਦੇ ਹਨ।