ਨਵੀਂ ਦਿੱਲੀ : ਪੁਣੇ ਦੀ ਪ੍ਰਨੀਤ ਗਰੇਵਾਲ ਨੂੰ ਬਿਊਟੀ ਕੰਪੀਟੀਸ਼ਨ ਵਿੱਚ ਮਿਸੇਜ਼ ਇੰਡੀਆ ਅਰਥ-2016 ਦਾ ਤਾਜ ਪਹਿਣਾਇਆ ਗਿਆ ਹੈ। ਮਿਸੇਜ ਇੰਡੀਆ ਅਰਥ ਪੇਜੈਂਟ ਵਿੱਚ ਵਿਆਹੁਤਾ ਔਰਤਾਂ ਨੂੰ ਮੰਚ ਦਿੱਤਾ ਜਾਂਦਾ ਹੈ।
ਬਿਆਨ ਮੁਤਾਬਕ, ਇੱਥੇ ਸ਼ੁੱਕਰਵਾਰ ਨੂੰ ਦਵਾਰਕਾ ਦੇ ਹੋਟਲ ਵਿੱਚ ਤਿੰਨ ਦਿਨ ਤੱਕ ਚੱਲੇ ਬਿਊਟੀ ਕੰਪੀਟੀਸ਼ਨ ਦੀ ਜੇਤੂ ਦਾ ਐਲਾਨ ਕੀਤਾ ਗਿਆ। ਪਹਿਲੀ ਤੇ ਦੂਜੀ ਉਪ ਜੇਤੂ ਪੇਰਿਸ ਕੇਸਵਾਨੀ ਤੇ ਰੋਸ਼ਨੀ ਹਸਨ ਰਹੀ।
ਬਿਊਟੀ ਪੇਜੈਂਟ ਦਾ ਮੁੱਖ ਟੀਚਾ 'ਬਿਊਟੀ ਵਿੱਦ ਕਾਜ' ਹੈ। ਇਸ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਵਾਤਾਵਰਨ ਕਾਰਨ ਦਿੱਤੇ ਗਏ ਸਨ। ਇਸ ਤਹਿਤ ਇਸ ਸਾਲ ਦੇਸ਼-ਵਿਦੇਸ਼ ਵਿੱਚ 15,000 ਤੋਂ ਵੱਧ ਰੁੱਖ ਲਾਏ ਗਏ।
ਮਿਸੇਜ਼ ਇੰਡੀਆ ਅਰਥ ਦੇ ਨਿਰਦੇਸ਼ਕ ਵਿਨੈ ਯਾਦਵ ਨੇ ਕਿਹਾ, 'ਪੇਜੈਂਟ ਦੇ ਨਾਲ ਅਸੀਂ ਜਾਗਰੁਕਤਾ ਫੈਲਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਮਜਬੂਤ ਕਰਨਾ ਚਾਹੁੰਦੇ ਹਾਂ।'