ਮੁੰਡਿਆਂ ਨੂੰ ਕੁੜੀਆਂ ਦੀ ਇਹ ਆਦਤਾਂ ਬਿਲਕੁਲ ਪਸੰਦ ਨਹੀਂ, 'ਬ੍ਰੇਕਅਪ' ਦਾ ਕਾਰਨ ਬਣ ਸਕਦੀਆਂ ਇਹ ਆਦਤਾਂ
ਕੁੜੀਆਂ ਨੂੰ ਲੱਗਦਾ ਹੈ ਕਿ ਮੁੰਡੇ ਉਨ੍ਹਾਂ ਦੀ ਸ਼ਖਸੀਅਤ (personality) ਅਤੇ ਉਨ੍ਹਾਂ ਦੇ ਗੱਲ ਕਰਨ ਦੇ ਤਰੀਕੇ ਵੱਲ ਧਿਆਨ ਨਹੀਂ ਦਿੰਦੇ। ਹਾਲਾਂਕਿ ਅਜਿਹਾ ਬਿਲਕੁਲ ਨਹੀਂ ਹੈ। ਮੁੰਡੇ ਤੁਹਾਡੀ ਹਰ ਗੱਲ ਦਾ ਧਿਆਨ ਰੱਖਦੇ ਹਨ।
Relationship Advice: ਰਿਲੇਸ਼ਨਸ਼ਿਪ 'ਚ ਮੁੰਡਿਆਂ ਨੂੰ ਕੁੜੀਆਂ ਦੀਆਂ ਕੁਝ ਗੱਲਾਂ ਬਿਲਕੁਲ ਵੀ ਪਸੰਦ ਨਹੀਂ ਹੁੰਦੀਆਂ, ਜਿਨ੍ਹਾਂ ਤੋਂ ਕੁੜੀਆਂ ਹਮੇਸ਼ਾ ਅਣਜਾਣ ਰਹਿੰਦੀਆਂ ਹਨ। ਕਈ ਵਾਰ ਇਨ੍ਹਾਂ ਗੱਲਾਂ ਕਾਰਨ ਮੁੰਡੇ ਕੁੜੀਆਂ ਤੋਂ ਦੂਰ ਹੋਣ ਲੱਗ ਜਾਂਦੇ ਹਨ ਅਤੇ ਕਾਫੀ ਚਿੜਚਿੜਾਪਨ ਵੀ ਆਉਣ ਲੱਗ ਜਾਂਦਾ ਹੈ। ਪਰ ਕੁੜੀਆਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਹੈ। ਕੁੜੀਆਂ ਨੂੰ ਲੱਗਦਾ ਹੈ ਕਿ ਮੁੰਡੇ ਉਨ੍ਹਾਂ ਦੀ ਸ਼ਖਸੀਅਤ ਅਤੇ ਉਨ੍ਹਾਂ ਦੇ ਗੱਲ ਕਰਨ ਦੇ ਤਰੀਕੇ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਹਾਲਾਂਕਿ ਅਜਿਹਾ ਬਿਲਕੁਲ ਨਹੀਂ ਹੈ। ਮੁੰਡੇ ਤੁਹਾਡੀ ਹਰ ਗੱਲ ਦਾ ਧਿਆਨ ਰੱਖਦੇ ਹਨ।
ਤੁਹਾਡੇ ਬੈਠਣ-ਉਠਣ ਦੇ ਤਰੀਕੇ ਤੋਂ ਲੈ ਕੇ ਤੁਹਾਡੀ ਹਰੇਕ ਗੱਲ ਨੂੰ ਨੋਟਿਸ ਕਰਦੇ ਹਨ। ਇਸ ਦੇ ਨਾਲ ਹੀ ਜਦੋਂ ਉਨ੍ਹਾਂ ਨੂੰ ਤੁਹਾਡੀਆਂ ਆਦਤਾਂ ਚੰਗੀਆਂ ਨਹੀਂ ਲੱਗਦੀਆਂ ਤਾਂ ਉਹ ਤੁਹਾਡੇ ਤੋਂ ਦੂਰ ਹੋਣ ਲੱਗ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਕੁੜੀਆਂ ਦੀਆਂ 7 ਅਜਿਹੀਆਂ ਆਦਤਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ ਮੁੰਡਿਆਂ ਨੂੰ ਬਿਲਕੁਲ ਪਸੰਦ ਨਹੀਂ ਹੁੰਦੀਆਂ ਅਤੇ ਜੋ ਉਨ੍ਹਾਂ ਦੇ ਬ੍ਰੇਕਅੱਪ ਦਾ ਕਾਰਨ ਬਣ ਜਾਂਦੀਆਂ ਹਨ।
ਮੁੰਡਿਆਂ ਨੂੰ ਤੁਹਾਡੀਆਂ ਇਹ 7 ਆਦਤਾਂ ਬਿਲਕੁਲ ਵੀ ਨਹੀਂ ਪਸੰਦ
1. ਮੁੰਡਿਆਂ ਨੂੰ ਕੁੜੀਆਂ ਦੀ ਜਲਣ (JEALOUSY) ਦੀ ਆਦਤ ਬਿਲਕੁਲ ਵੀ ਪਸੰਦ ਨਹੀਂ ਹੁੰਦੀ। ਤੁਸੀਂ ਸ਼ਾਇਦ ਉਨ੍ਹਾਂ ਦਾ ਧਿਆਨ ਖਿੱਚਣ ਲਈ ਇਹ ਸਭ ਕਰ ਰਹੇ ਹੋਵੋਗੇ ਪਰ ਉਨ੍ਹਾਂ ਨੂੰ ਤੁਹਾਡੀ ਇਹ ਆਦਤ ਬਿਲਕੁਲ ਵੀ ਪਸੰਦ ਨਹੀਂ ਹੈ।
ਮੁੰਡੇ ਤੁਹਾਡੇ ਮੂਡ ਸਵਿੰਗ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ। ਜੇਕਰ ਤੁਸੀਂ ਕਿਸੇ ਜਾਇਜ਼ ਕਾਰਨ ਤੋਂ ਪਰੇਸ਼ਾਨ ਜਾਂ ਚਿੰਤਤ ਹੋ ਤਾਂ ਵੱਖਰੀ ਗੱਲ ਹੈ ਪਰ ਜੇਕਰ ਤੁਸੀਂ ਬਿਨਾਂ ਕਿਸੇ ਕਾਰਨ ਵਾਰ-ਵਾਰ ਤਣਾਅ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਤੁਹਾਡੇ ਤੋਂ ਨਾਰਾਜ਼ ਹੋ ਸਕਦੇ ਹਨ।
ਹਰ ਕਿਸੇ ਨੂੰ ਆਪਣੀ ਜ਼ਿੰਦਗੀ ਵਿੱਚ ਪਰਸਨਲ ਸਪੇਸ ਦੀ ਲੋੜ ਹੁੰਦੀ ਹੈ। ਪਰ ਜੇਕਰ ਤੁਸੀਂ ਆਪਣੇ ਪਾਰਟਨਰ ਨੂੰ ਪਰਸਨਲ ਸਪੇਸ ਨਹੀਂ ਦਿੰਦੇ ਹੋ ਅਤੇ ਚਾਹੁੰਦੇ ਹੋ ਕਿ ਉਹ ਹਰ ਸਮੇ ਤੁਹਾਡੇ ਨਾਲ ਰਹੇ ਤਾਂ ਇਸ ਆਦਤ ਨਾਲ ਰਿਸ਼ਤਾ ਖਰਾਬ ਹੋ ਸਕਦਾ ਹੈ।
ਲੜਕੇ ਕਦੇ ਵੀ ਆਪਣੇ ਦੋਸਤਾਂ ਬਾਰੇ ਬੁਰਾ-ਭਲਾ ਸੁਣਨਾ ਪਸੰਦ ਨਹੀਂ ਕਰਦੇ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਸੰਭਵ ਹੈ ਕਿ ਉਹ ਤੁਹਾਡੇ ਤੋਂ ਦੂਰ ਜਾਣ ਲੱਗ ਜਾਣਗੇ।
ਲੜਕਿਆਂ ਨੂੰ ਉਨ੍ਹਾਂ ਦੇ ਪਾਸਟ ਦੇ ਆਧਾਰ 'ਤੇ ਜੱਜ ਕੀਤਾ ਜਾਵੇ, ਤਾਂ ਇਹ ਆਦਤ ਉਨ੍ਹਾਂ ਨੂੰ ਤੁਹਾਡੇ ਤੋਂ ਦੂਰ ਕਰ ਸਕਦੀ ਹੈ।
ਜੇਕਰ ਤੁਸੀਂ ਆਪਣੇ ਪਾਰਟਨਰ ਨੂੰ ਪਿਆਰ ਕਰਦੇ ਹੋ ਤਾਂ ਹਮੇਸ਼ਾ ਉਨ੍ਹਾਂ ਦਾ ਸਾਥ ਦਿਓ। ਕਿਸੇ ਵੀ ਚੀਜ਼ ਲਈ ਉਨ੍ਹਾਂ ਦੀ ਨਿੰਦਾ ਨਾ ਕਰੋ।
ਕਦੇ ਵੀ ਆਪਣੇ ਪਾਰਟਨਰ ਦੀ ਆਪਣੇ EX-BOYFRIEND ਨਾਲ ਤੁਲਨਾ ਨਾ ਕਰੋ। ਤੁਹਾਡੀ ਇਹ ਆਦਤ ਉਨ੍ਹਾਂ ਨੂੰ ਤੁਹਾਡੇ ਤੋਂ ਦੂਰ ਕਰ ਸਕਦੀ ਹੈ।
ਇਹ ਵੀ ਪੜ੍ਹੋ: ਡਾਰਕ ਚਾਕਲੇਟ ਦੇ ਸ਼ੌਕੀਨ ਹੋ ਜਾਓ ਸਾਵਧਾਨ! ਬੱਚਿਆਂ ਤੇ ਇਨ੍ਹਾਂ ਮਹਿਲਾਵਾਂ ਲਈ ਖ਼ਤਰਨਾਕ ਡਾਰਕ ਚਾਕਲੇਟ