ਪੜਚੋਲ ਕਰੋ

Rose Day 2022: ਵੈਲੇਨਟਾਈਨ ਦਾ ਫੰਡਾ! ਕਿਸ ਨੂੰ ਦਈਏ ਕਿਸ ਰੰਗ ਦਾ ਗੁਲਾਬ, ਇੰਝ ਕਰੋ ਨਵੇਂ ਰਿਸ਼ਤੇ ਦੀ ਨਵੀਂ ਸ਼ੁਰੂਆਤ

Rose Day 2022: ਰੋਜ਼ ਡੇਅ ਨਾਲ ਪਿਆਰ ਦੇ ਤਿਉਹਾਰ ਵੈਲੇਨਟਾਈਨ ਵੀਕ ਦੀ ਸ਼ੁਰੂਆਤ ਹੋ ਰਹੀ ਹੈ। 7 ਤੋਂ 14 ਫ਼ਰਵਰੀ ਤੱਕ ਮਨਾਏ ਜਾਣ ਵਾਲੇ ਵੈਲੇਨਟਾਈਨ ਵੀਕ 'ਚ ਤੁਹਾਡੇ ਕੋਲ ਪੂਰਾ ਹਫ਼ਤਾ ਆਪਣੇ ਪਿਆਰ ਦੇ ਨਾਮ 'ਤੇ

Rose Day 2022: ਰੋਜ਼ ਡੇਅ ਨਾਲ ਪਿਆਰ ਦੇ ਤਿਉਹਾਰ ਵੈਲੇਨਟਾਈਨ ਵੀਕ ਦੀ ਸ਼ੁਰੂਆਤ ਹੋ ਰਹੀ ਹੈ। 7 ਤੋਂ 14 ਫ਼ਰਵਰੀ ਤੱਕ ਮਨਾਏ ਜਾਣ ਵਾਲੇ ਵੈਲੇਨਟਾਈਨ ਵੀਕ 'ਚ ਤੁਹਾਡੇ ਕੋਲ ਪੂਰਾ ਹਫ਼ਤਾ ਆਪਣੇ ਪਿਆਰ ਦੇ ਨਾਮ 'ਤੇ ਕਰਨ ਦਾ ਮੌਕਾ ਹੈ। ਇਹ ਤੁਹਾਡੇ ਲਈ ਆਪਣੇ ਸਾਥੀ ਨੂੰ ਦੱਸਣ ਦਾ ਮੌਕਾ ਹੈ ਕਿ ਤੁਸੀਂ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹੋ। ਪੂਰੇ ਹਫ਼ਤੇ 'ਚ ਹਰ ਦਿਨ ਤੁਸੀਂ ਬਹੁਤ ਹੀ ਖਾਸ ਚਿੰਨ੍ਹਾਂ ਤੇ ਤਰੀਕਿਆਂ ਰਾਹੀਂ ਆਪਣੇ ਦਿਲ ਦੀ ਗੱਲ ਕਰ ਸਕਦੇ ਹੋ। ਜਦੋਂ ਪਿਆਰ ਦੀ ਗੱਲ ਆਉਂਦੀ ਹੈ ਤਾਂ ਗੁਲਾਬ ਤੋਂ ਵੱਡਾ ਕੁਝ ਨਹੀਂ ਹੁੰਦਾ।

ਪਿਆਰ ਦੀ ਗੱਲ ਕਰੀਏ ਤਾਂ ਹਰ ਰਿਸ਼ਤਾ ਹਰ ਇਨਸਾਨ ਲਈ ਨਵੇਂ ਰੂਪ 'ਚ ਹੁੰਦਾ ਹੈ। ਦੋਸਤ, ਗੁਆਂਢੀ, ਪਤੀ, ਪਤਨੀ, ਭੈਣ, ਭਰਾ, ਅਜਿਹੇ ਬਹੁਤ ਸਾਰੇ ਰਿਸ਼ਤੇ ਹੁੰਦੇ ਹਨ, ਜੋ ਸਾਡੇ ਲਈ ਬਹੁਤ ਖ਼ਾਸ ਹੁੰਦੇ ਹਨ। ਇਸੇ ਕਰਕੇ ਹਰ ਰਿਸ਼ਤੇ ਲਈ ਬਾਜ਼ਾਰ 'ਚ ਇਕ ਵੱਖਰੇ ਰੰਗ ਦਾ ਗੁਲਾਬ ਮੌਜੂਦ ਹੈ। ਇਨ੍ਹਾਂ ਗੁਲਾਬਾਂ ਨੂੰ ਤੁਸੀਂ ਆਪਣੇ ਰਿਸ਼ਤੇ ਮੁਤਾਬਕ ਆਪਣੇ ਖ਼ਾਸ ਲੋਕਾਂ ਨੂੰ ਦੇ ਸਕਦੇ ਹੋ।

ਦੋਸਤੀ ਦੀ ਸ਼ੁਰੂਆਤ
ਰੋਜ਼ ਡੇਅ 'ਤੇ ਆਪਣੇ ਰਿਸ਼ਤਿਆਂ ਦੀ ਸੀਮਾ ਤੈਅ ਕਰਕੇ ਹੀ ਗੁਲਾਬ ਦਿਓ, ਤਾਂ ਜੋ ਤੁਹਾਡਾ ਪਿਆਰ ਹਮੇਸ਼ਾ ਲਾਲ ਗੁਲਾਬ, ਜੋ ਪਿਆਰ ਤੇ ਲਗਾਵ ਦਾ ਪ੍ਰਤੀਕ ਹੈ, ਵਾਂਗ ਖਿੜਿਆ ਰਹੇ। ਲਾਲ ਗੁਲਾਬ ਦੀ ਤੁਲਨਾ ਹਰ ਖੂਬਸੂਰਤ ਚੀਜ਼ ਨਾਲ ਕੀਤੀ ਜਾਂਦੀ ਹੈ। ਇਸ ਲਈ ਰੋਜ਼ ਡੇਅ 'ਤੇ ਕਿਸੇ ਨਾਲ ਆਪਣੀ ਖੂਬਸੂਰਤ ਦੋਸਤੀ ਦੀ ਸ਼ੁਰੂਆਤ ਜ਼ਰੂਰ ਕਰੋ। ਵੈਲੇਨਟਾਈਨ ਵੀਕ ਦੇ ਪਹਿਲੇ ਦਿਨ ਤੁਸੀਂ ਪਿਆਰ ਦੀਆਂ ਭਾਵਨਾਵਾਂ 'ਚ ਲਿਪਟੇ ਗੁਲਾਬ ਨਾਲ ਆਪਣੇ ਦਿਲ ਦੇ ਰਾਜ਼ ਦਾ ਇਜ਼ਹਾਰ ਕਰ ਸਕਦੇ ਹੋ। ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਬਾਜ਼ਾਰ 'ਚ ਕਈ ਰੰਗਾਂ ਦੇ ਗੁਲਾਬ ਮੌਜੂਦ ਹਨ। ਜਾਣੋ -


Rose Day 2022: ਵੈਲੇਨਟਾਈਨ ਦਾ ਫੰਡਾ! ਕਿਸ ਨੂੰ ਦਈਏ ਕਿਸ ਰੰਗ ਦਾ ਗੁਲਾਬ, ਇੰਝ ਕਰੋ ਨਵੇਂ ਰਿਸ਼ਤੇ ਦੀ ਨਵੀਂ ਸ਼ੁਰੂਆਤ

ਚਿੱਟਾ, ਪੀਲਾ ਗੁਲਾਬ
ਚਿੱਟਾ ਗੁਲਾਬ : ਚਿੱਟੇ ਰੰਗ ਦਾ ਗੁਲਾਬ ਸ਼ੁੱਧਤਾ, ਮਾਸੂਮੀਅਤ ਤੇ ਬਿਨਾਂ ਸ਼ਰਤ ਪਿਆਰ ਨੂੰ ਦਰਸਾਉਂਦਾ ਹੈ। ਜੇ ਤੁਸੀਂ ਆਪਣੇ ਅਜ਼ੀਜ਼ ਨੂੰ ਮੁਆਫ਼ ਕਰਨਾ ਚਾਹੁੰਦੇ ਹੋ ਤਾਂ ਚਿੱਟਾ ਗੁਲਾਬ ਤੁਹਾਡੇ ਲਈ ਹੈ। ਇਸ ਰੋਜ਼ ਡੇਅ 'ਤੇ ਚਿੱਟੇ ਗੁਲਾਬ ਦੇ ਕੇ ਉਨ੍ਹਾਂ ਨੂੰ ਮਨਾਓ।

ਪੀਲਾ ਗੁਲਾਬ : ਜੇਕਰ ਤੁਸੀਂ ਆਪਣੇ ਅਜ਼ੀਜ਼ ਨੂੰ ਗੁਆਉਣਾ ਨਹੀਂ ਚਾਹੁੰਦੇ ਹੋ ਤਾਂ ਇਸ ਦਿਨ ਉਨ੍ਹਾਂ ਨੂੰ ਪੀਲਾ ਗੁਲਾਬ ਦਿਓ ਤੇ ਉਨ੍ਹਾਂ ਨੂੰ ਮਹਿਸੂਸ ਕਰੋ ਕਿ ਉਹ ਤੁਹਾਡੇ ਲਈ ਕਿੰਨੇ ਖ਼ਾਸ ਹਨ।

ਗੁਲਾਬੀ, ਪੀਚ ਗੁਲਾਬ
ਗੁਲਾਬੀ ਗੁਲਾਬ : ਗੁਲਾਬੀ ਗੁਲਾਬ ਕੋਮਲਤਾ, ਦੋਸਤੀ, ਨਿਮਰਤਾ, ਸ਼ੁਕਰਗੁਜ਼ਾਰੀ ਦੇ ਨਾਲ-ਨਾਲ ਇੱਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਜੇਕਰ ਤੁਸੀਂ ਅੱਜ ਪਹਿਲੀ ਵਾਰ ਕਿਸੇ ਨੂੰ ਮਿਲ ਰਹੇ ਹੋ ਤਾਂ ਆਪਣੇ ਨਾਲ ਗੁਲਾਬੀ ਗੁਲਾਬ ਲੈ ਜਾਣਾ ਨਾ ਭੁੱਲੋ।

ਪੀਚ ਰੰਗ ਦਾ ਗੁਲਾਬ : ਜੇਕਰ ਤੁਸੀਂ ਕਿਸੇ ਦੀ ਸੁੰਦਰਤਾ ਜਾਂ ਨਿਮਰਤਾ ਦੀ ਕਦਰ ਕਰ ਸਕਦੇ ਹੋ ਤਾਂ ਪੀਚ ਰੰਗ ਦਾ ਗੁਲਾਬ ਗਿਫ਼ਟ ਕਰ ਸਕਦੇ ਹੋ। ਜੇਕਰ ਇਹ ਤੁਹਾਡਾ ਪਹਿਲਾ ਪਿਆਰ ਹੈ ਤੇ ਤੁਸੀਂ ਲਾਲ ਗੁਲਾਬ ਤੋਂ ਇਲਾਵਾ ਕੁਝ ਹੋਰ ਦੇਣਾ ਚਾਹੁੰਦੇ ਹੋ ਤਾਂ ਉਸ ਲਈ ਵੀ ਪੀਚ ਰੰਗ ਦਾ ਗੁਲਾਬ ਸਭ ਤੋਂ ਵਧੀਆ ਆਪਸ਼ਨ ਹੈ।

ਸੰਤਰੀ ਲਾਲ ਗੁਲਾਬ
ਸੰਤਰੀ ਗੁਲਾਬ: ਸੰਤਰੀ ਰੰਗ ਦੇ ਗੁਲਾਬ ਕਿਸੇ ਦੇ ਮਨ ਦੇ ਜਨੂੰਨ ਅਤੇ ਉਤਸ਼ਾਹ ਨੂੰ ਦਰਸਾਉਂਦੇ ਹਨ। ਇਹ ਉਨ੍ਹਾਂ ਲੋਕਾਂ ਲਈ ਹੈ ਜੋ ਕਿਸੇ ਨੂੰ ਬਹੁਤ ਪਿਆਰ ਕਰਦੇ ਹਨ। ਜੇਕਰ ਤੁਸੀਂ ਵੀ ਕਿਸੇ ਪ੍ਰਤੀ ਆਪਣੇ ਪਿਆਰ ਅਤੇ ਡੂੰਘੀਆਂ ਭਾਵਨਾਵਾਂ ਨੂੰ ਜ਼ਾਹਰ ਕਰਨਾ ਚਾਹੁੰਦੇ ਹੋ ਤਾਂ ਸੰਤਰੀ ਗੁਲਾਬ ਤੁਹਾਡੇ ਲਈ ਸਭ ਤੋਂ ਵਧੀਆ ਹੈ।

ਲਾਲ ਗੁਲਾਬ: ਬੇਸ਼ੱਕ ਤੁਸੀਂ ਸਾਰੇ ਲਾਲ ਗੁਲਾਬ ਬਾਰੇ ਜਾਣਦੇ ਹੋਵੋਗੇ। ਲਾਲ ਗੁਲਾਬ ਸੱਚੇ ਪਿਆਰ ਦਾ ਪ੍ਰਤੀਕ ਹੈ। ਜੇਕਰ ਤੁਸੀਂ ਕਿਸੇ ਨੂੰ ਸੱਚੇ ਦਿਲ ਨਾਲ ਪਿਆਰ ਕਰਦੇ ਹੋ ਅਤੇ ਉਸ ਨੂੰ ਇਸ ਗੱਲ ਦਾ ਅਹਿਸਾਸ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਦਿਨ ਉਨ੍ਹਾਂ ਨੂੰ ਲਾਲ ਗੁਲਾਬ ਦੇਣਾ ਨਾ ਭੁੱਲੋ।


ਲਵੈਂਡਰ, ਕਾਲਾ ਗੁਲਾਬ
ਲੈਵੈਂਡਰ ਕਲਰ ਦਾ ਗੁਲਾਬ : ਲੈਵੇਂਡਰ ਕਲਰ ਦੇ ਗੁਲਾਬ ਦਾ ਮਿਲਣਾ ਉਂਜ ਕਾਫ਼ੀ ਮੁਸ਼ਕਲ ਹੈ ਪਰ ਜੇਕਰ ਤੁਹਾਨੂੰ ਪਹਿਲੀ ਨਜ਼ਰ 'ਚ ਹੀ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਇਸ ਨੂੰ ਜ਼ਾਹਰ ਕਰਨ ਲਈ ਇਸ ਰੰਗ ਦਾ ਗੁਲਾਬ ਚੁਣੋ। ਇਹ ਗੁਲਾਬ ਤੁਹਾਡੀ ਚਾਹਤ ਨੂੰ ਦਿਖਾਏਗਾ।

ਕਾਲਾ ਗੁਲਾਬ: ਕਾਲਾ ਗੁਲਾਬ ਤੁਹਾਡੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਵੀ ਹੈ। ਇਹ ਦੁਸ਼ਮਣੀ ਦਰਸਾਉਂਦਾ ਹੈ, ਪਰ ਕਾਲੇ ਗੁਲਾਬ ਵੱਲ ਧਿਆਨ ਨਾ ਦੇਣਾ ਬਿਹਤਰ ਹੈ। ਪਿਆਰ ਦੇ ਇਸ ਤਿਉਹਾਰ 'ਤੇ ਦੁਸ਼ਮਣੀ ਦਾ ਕੀ ਕੰਮ ਹੈ? ਹੋ ਸਕੇ ਤਾਂ ਇਸ ਦਿਨ ਦੁਸ਼ਮਣੀ ਭੁੱਲ ਕੇ ਨਵੀਂ ਦੋਸਤੀ ਸ਼ੁਰੂ ਕਰੋ।

ਇਹ ਵੀ ਪੜ੍ਹੋ: ਸਰਦੀਆਂ 'ਚ ਖਾਓ ਘਰ ਦਾ ਬਣਿਆ ਚਵਨਪ੍ਰਾਸ਼, ਬਾਜ਼ਾਰ ਨਾਲੋਂ ਕਿਤੇ ਵਧੀਆ ਤੇ ਸਸਤਾ, ਜਾਣੋ ਬਣਾਉਣ ਦਾ ਤਰੀਕਾ

ਇਹ ਵੀ ਪੜ੍ਹੋ:Valentines Day 2022: ਪਿਆਰ ਦੇ ਇਮਤਿਹਾਨ ਵਾਲੀ ਆ ਗਈ 'ਡੇਟ ਸ਼ੀਟ', ਜਾਣੋ ਕਿਸ ਦਿਨ ਕਿਹੜਾ ਪੇਪਰ?

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :

https://play.google.com/store/apps/details?id=com.winit.starnews.hin

https://apps.apple.com/in/app/abp-live-news/id81111490

 

ਟਾਪ ਹੈਡਲਾਈਨ

Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Cold Water Causes Cold : ਕੀ ਠੰਡਾ ਪਾਣੀ ਪੀਣ ਨਾਲ ਸੱਚਮੁੱਚ ਹੁੰਦਾ ਹੈ ਜ਼ੁਕਾਮ? ਜਾਣੋ ਅਸਲ ਕਾਰਨ
Cold Water Causes Cold : ਕੀ ਠੰਡਾ ਪਾਣੀ ਪੀਣ ਨਾਲ ਸੱਚਮੁੱਚ ਹੁੰਦਾ ਹੈ ਜ਼ੁਕਾਮ? ਜਾਣੋ ਅਸਲ ਕਾਰਨ
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
iPhone 17 Pro On Down Payment: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Imran Khan Death: ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Embed widget