ਪੜਚੋਲ ਕਰੋ
ਬੁਲੇਟ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਰਾਈਲ ਐਨਫੀਲਡ ਦਾ ਨਵਾਂ ਧਮਾਕਾ

ਮੁੰਬਈ: ਰਾਈਲ ਐਨਫੀਲਡ ਨੇ ਆਪਣੇ Classic 350 ਗਨਮੈਟਲ ਗ੍ਰੇ ਦਾ ABS ਵਰਜ਼ਨ ਭਾਰਤ ‘ਚ ਲੌਂਚ ਕਰ ਦਿੱਤਾ ਹੈ। ਰਾਈਲ ਐਨਫੀਲਡ ਕਲਾਸਿਕ 350 ਗਨਮੈਟਲ ਦੀ ਕੀਮਤ 1.80 ਲੱਖ ਰੁਪਏ ਦੇ ਕਰੀਬ ਰੱਖੀ ਗਈ ਹੈ। ਕੰਪਨੀ ਨੇ ਹਾਲ ਹੀ ‘ਚ ਆਪਣੀ ਬਾਈਕਸ ‘ਚ ਐਂਟੀ ਲੌਕ ਬ੍ਰੇਕਸ ਯਾਨੀ ABS ਦੇਣਾ ਸ਼ੁਰੂ ਕੀਤਾ ਹੈ।
ਇਸ ‘ਚ ABS ਯੂਨਿਟ ਗਨਮੈਟਲ ਗ੍ਰੇ ਮਾਡਲ ‘ਚ ਦਿੱਤਾ ਗਿਆ ਉਹ ਡਿਊਲ ਚੈਨਲ ਯੂਨਿਟ ਹੈ। ਇਸ ਯੂਨਿਟ ਨੂੰ Signals Edition ‘ਚ ਰੱਖਿਆ ਗਿਆ ਸੀ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਦੀ 1 ਅਪ੍ਰੈਲ, 2019 ਦੀ ਡੈਡਲਾਈਨ ਤੋਂ ਪਹਿਲਾਂ ਆਪਣੀਆਂ ਸਾਰੀਆਂ ਬਾਈਕਸ ਨੂੰ ਇਸ ਸੇਫਟੀ ਫੀਚਰ ਨਾਲ ਅੱਪਡੇਟ ਕਰਨਗੀਆਂ। Royal Enfield Classic 350 ਮਾਡਲ ਦੇ ਫ੍ਰੰਟ ਤੇ ਰਿਅਰ ‘ਚ 280mm ਤੇ 240mm ਡਿਸਕਬ੍ਰੇਕਸ ਦਿੱਤੇ ਗਏ ਹਨ। ਇਸ ਮਾਡਲ ‘ਚ ਐਂਟੀ ਲੌਕ ਬ੍ਰੇਕਸ ਦਾ ਫੀਚਰ ਸਟੈਂਡਰਡ ਤੌਰ ‘ਤੇ ਦਿੱਤਾ ਗਿਆ ਹੈ। ਇਸ ਨਾਲ ਬਾਈਕ ਦੀ ਕੀਮਤ ‘ਚ ਕਰੀਬ 10,000 ਰੁਪਏ ਤਕ ਦਾ ਵਾਧਾ ਹੋ ਗਿਆ ਹੈ।
ਇਸ ਤੋਂ ਇਲਾਵਾ ਬਾਈਕ ‘ਚ ਹੋਰ ਕੋਈ ਬਦਲਾਅ ਨਹੀਂ ਕੀਤਾ ਗਿਆ। Classic 350 ABS ‘ਚ ਪਹਿਲਾਂ ਦੀ ਤਰ੍ਹਾਂ ਹੀ 346cc, ਸਿੰਗਲ ਸਲੰਡਰ, ਏਅਰ-ਕੂਲਡ ਇੰਜ਼ਨ ਦਿੱਤਾ ਗਿਆ ਹੈ। ਇਹ ਇੰਜ਼ਨ 19.8bhp ਦਾ ਪਾਵਰ ਤੇ 28Nm ਦਾ ਪਿਕ ਟਾਰਕ ਜੇਨਰੇਟ ਕਰਦਾ ਹੈ। ਇੰਜ਼ਨ ਨੂੰ ਟ੍ਰਾਂਸਮਿਸ਼ਨ ਲਈ 5 ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਅਗਲੇ ਮਹੀਨੇ ਲੌਚ ਹੋਣ ਵਾਲੇ 650 Twins ‘ਚ ਰਾਈਲ ਐਨਫੀਲਡ ਵੱਲੋਂ ਸਟੈਂਡਰਡ ਤੌਰ ‘ਤੇ ABS ਦਾ ਫੀਚਰ ਦਿੱਤਾ ਗਿਆ ਹੈ। ਇਸ ਨਵੀਂ ਬਾਇਕ ਦੀ ਬੂਕਿੰਗ ਵੀ ਸ਼ੁਰੂ ਹੋ ਚੁੱਕੀ ਹੈ।
ਇਸ ‘ਚ ABS ਯੂਨਿਟ ਗਨਮੈਟਲ ਗ੍ਰੇ ਮਾਡਲ ‘ਚ ਦਿੱਤਾ ਗਿਆ ਉਹ ਡਿਊਲ ਚੈਨਲ ਯੂਨਿਟ ਹੈ। ਇਸ ਯੂਨਿਟ ਨੂੰ Signals Edition ‘ਚ ਰੱਖਿਆ ਗਿਆ ਸੀ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਦੀ 1 ਅਪ੍ਰੈਲ, 2019 ਦੀ ਡੈਡਲਾਈਨ ਤੋਂ ਪਹਿਲਾਂ ਆਪਣੀਆਂ ਸਾਰੀਆਂ ਬਾਈਕਸ ਨੂੰ ਇਸ ਸੇਫਟੀ ਫੀਚਰ ਨਾਲ ਅੱਪਡੇਟ ਕਰਨਗੀਆਂ। Royal Enfield Classic 350 ਮਾਡਲ ਦੇ ਫ੍ਰੰਟ ਤੇ ਰਿਅਰ ‘ਚ 280mm ਤੇ 240mm ਡਿਸਕਬ੍ਰੇਕਸ ਦਿੱਤੇ ਗਏ ਹਨ। ਇਸ ਮਾਡਲ ‘ਚ ਐਂਟੀ ਲੌਕ ਬ੍ਰੇਕਸ ਦਾ ਫੀਚਰ ਸਟੈਂਡਰਡ ਤੌਰ ‘ਤੇ ਦਿੱਤਾ ਗਿਆ ਹੈ। ਇਸ ਨਾਲ ਬਾਈਕ ਦੀ ਕੀਮਤ ‘ਚ ਕਰੀਬ 10,000 ਰੁਪਏ ਤਕ ਦਾ ਵਾਧਾ ਹੋ ਗਿਆ ਹੈ।
ਇਸ ਤੋਂ ਇਲਾਵਾ ਬਾਈਕ ‘ਚ ਹੋਰ ਕੋਈ ਬਦਲਾਅ ਨਹੀਂ ਕੀਤਾ ਗਿਆ। Classic 350 ABS ‘ਚ ਪਹਿਲਾਂ ਦੀ ਤਰ੍ਹਾਂ ਹੀ 346cc, ਸਿੰਗਲ ਸਲੰਡਰ, ਏਅਰ-ਕੂਲਡ ਇੰਜ਼ਨ ਦਿੱਤਾ ਗਿਆ ਹੈ। ਇਹ ਇੰਜ਼ਨ 19.8bhp ਦਾ ਪਾਵਰ ਤੇ 28Nm ਦਾ ਪਿਕ ਟਾਰਕ ਜੇਨਰੇਟ ਕਰਦਾ ਹੈ। ਇੰਜ਼ਨ ਨੂੰ ਟ੍ਰਾਂਸਮਿਸ਼ਨ ਲਈ 5 ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਅਗਲੇ ਮਹੀਨੇ ਲੌਚ ਹੋਣ ਵਾਲੇ 650 Twins ‘ਚ ਰਾਈਲ ਐਨਫੀਲਡ ਵੱਲੋਂ ਸਟੈਂਡਰਡ ਤੌਰ ‘ਤੇ ABS ਦਾ ਫੀਚਰ ਦਿੱਤਾ ਗਿਆ ਹੈ। ਇਸ ਨਵੀਂ ਬਾਇਕ ਦੀ ਬੂਕਿੰਗ ਵੀ ਸ਼ੁਰੂ ਹੋ ਚੁੱਕੀ ਹੈ। Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ