ਨਵੀਂ ਦਿੱਲੀ: ਜੇਕਰ ਤੁਸੀਂ ਇਕੱਲੇ ਹੋ ਤਾਂ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ। ਦਰਅਸਲ, ਹਾਲ ਹੀ ਵਿੱਚ ਇੱਕ ਖੋਜ ਕੀਤੀ ਗਈ ਹੈ ਜਿਸ ਵਿੱਚ ਇਹ ਪਤਾ ਲੱਗਿਆ ਹੈ ਕਿ ਸਿੰਗਲ ਲੋਕਾਂ ਦੀ ਉਮਰ ਹੋਰਾਂ ਨਾਲੋਂ ਵੱਧ ਹੁੰਦੀ ਹੈ। ਜਾਣੋ ਕੀ ਹਨ ਸਿੰਗਲ ਹੋਣ ਦੇ ਫਾਇਦੇ।
ਸਿੰਗਲ ਹੁੰਦੇ ਜ਼ਿਆਦਾ ਸੋਸ਼ਲ-
ਅਮਰੀਕੀ ਬਿਊਰੋ ਆਫ਼ ਲੇਬਰ ਸਟੈਟਿਸਟਿਕਸ ਦੇ ਅੰਕੜੇ ਕੁਝ ਇਸ ਤਰ੍ਹਾਂ ਦੱਸਦੇ ਹਨ ਕਿ ਇਕੱਲੇ ਰਹਿਣ ਵਾਲੇ ਲੋਕਾਂ ਕੋਲ ਆਪਣੇ ਦੋਸਤਾਂ ਨਾਲ ਗੱਲਬਾਤ ਕਰਨ ਲਈ ਜ਼ਿਆਦਾ ਸਮਾਂ ਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਦੂਜਿਆਂ ਨਾਲੋਂ ਘੱਟ ਜ਼ਿੰਮੇਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੰਕੜੇ ਇਹ ਵੀ ਦੱਸਦੇ ਹਨ ਕਿ ਹੋਰਾਂ ਦੇ ਸੰਪਰਕ ਵਿੱਚ ਰਹਿਣ ਲਈ ਜਿੱਥੇ ਇਕੱਲੇ ਲੋਕ ਰੋਜ਼ਾਨਾ 12 ਮਿੰਟ ਖ਼ਰਚ ਕਰਦੇ ਹਨ, ਉੱਥੇ ਵਿਆਹੁਤਾ ਸਿਰਫ਼ 8 ਮਿੰਟ ਦਾ ਸਮਾਂ ਕੱਢ ਸਕਦੇ ਹਨ।
ਇਕੱਲੇ ਹੁੰਦੇ ਹਨ ਵਧੇਰੇ ਸਿਹਤਮੰਦ ਤੇ ਫਿੱਟ-
ਜਰਨਲ ਆਫ਼ ਫੈਮਿਲੀ ਵਿੱਚ ਪ੍ਰਕਾਸ਼ਤ ਖੋਜ ਮੁਤਾਬਕ 2015 ਵਿੱਚ ਮਾਹਰਾਂ ਨੇ ਪਤਾ ਲਾਇਆ ਕਿ ਜੋ ਮੁੰਡੇ ਇਕੱਲੇ ਹਨ, ਉਨ੍ਹਾਂ ਦਾ ਵਜ਼ਨ ਦੂਜਿਆਂ ਦੇ ਮੁਕਾਬਲੇ ਘੱਟ ਸੀ ਜੋ ਰਿਸ਼ਤੇ ਵਿੱਚ ਸਨ। ਇੱਕ ਹੋਰ ਖੋਜ ਵਿੱਚ ਇਹ ਪਤਾ ਲੱਗਾ ਕਿ ਜੋ ਲੋਕ ਤਲਾਕ ਤੋਂ ਬਾਅਦ ਇਕੱਲੇ ਹੋ ਗਏ ਹਨ, ਉਨ੍ਹਾਂ ਦਾ ਵਜ਼ਨ ਵੀ ਘਟ ਗਿਆ ਹੈ।
ਸਿੰਗਲ ਆਪਣੇ ਲਈ ਕੱਢਦੇ ਜ਼ਿਆਦਾ ਸਮਾਂ-
ਬਿਜ਼ਨੈਸ ਇਨਸਾਈਡਰ ਯੂ.ਕੇ. ਵੱਲੋਂ ਪ੍ਰਕਾਸ਼ਤ ਖੋਜ ਵਿੱਚ ਇਹ ਦੱਸਿਆ ਗਿਆ ਹੈ ਕਿ ਇਕੱਲੇ ਲੋਕ ਵਧੇਰੇ ਛੁੱਟੀਆਂ 'ਤੇ ਜਾ ਸਕਦੇ ਹਨ। ਕੁਝ ਨਵਾਂ ਸਿੱਖ ਸਕਦੇ ਹਨ ਤੇ ਹਰ ਕੰਮ ਆਪਣੀ ਮਰਜ਼ੀ ਮੁਤਾਬਕ ਕਰ ਸਕਦੇ ਹਨ। ਖੋਜ ਵਿੱਚ ਇਹ ਵੀ ਦੱਸਿਆ ਗਿਆ ਕਿ ਇਕੱਲੇ ਲੋਕ 5.56 ਘੰਟੇ ਹਰ ਰੋਜ਼ ਆਰਾਮ ਕਰਦੇ ਹਨ ਜਦਕਿ ਵਿਆਹੁਤਾ ਸਿਰਫ਼ 4.87 ਘੰਟੇ ਹੀ ਆਰਾਮ ਕਰ ਸਕਦੇ ਹਨ।
ਇਕੱਲੇ ਬੰਦੇ ਸੌਂਦੇ ਗੂੜ੍ਹੀ ਨੀਂਦ-
ਜੋ ਲੋਕ ਗੂੜ੍ਹੀ ਨੀਂਦ ਲੈਂਦੇ ਹਨ, ਉਨ੍ਹਾਂ ਦਾ ਦਿਲ ਚੰਗਾ ਰਹਿੰਦਾ ਹੈ ਤੇ ਉਨ੍ਹਾਂ ਦੀ ਸਿਹਤ ਤੇ ਵਜ਼ਨ ਦਾ ਸੰਤੁਲਨ ਵੀ ਬਿਹਤਰ ਰਹਿੰਦਾ ਹੈ। ਇਸ ਤਰ੍ਹਾਂ ਇਕੱਲੇ ਲੋਕਾਂ ਵਿੱਚ ਜ਼ਿਆਦਾ ਐਨਰਜੀ ਹੁੰਦੀ ਹੈ। ਚੰਗੀ ਨੀਂਦ ਤੇ ਜ਼ਿਆਦਾ ਊਰਜਾ ਹੋਣ ਕਰਕੇ ਇਕੱਲੇ ਲੋਕਾਂ ਦੀ ਸੈਕਸ ਲਾਈਫ਼ ਵੀ ਬਿਹਤਰ ਰਹਿੰਦੀ ਹੈ। ਸਰਵੇਖਣ ਵਿੱਚ ਸਾਹਮਣੇ ਆਇਆ ਕਿ ਜਿੱਥੇ ਸਿੰਗਲ ਵਿਅਕਤੀ ਰੋਜ਼ਾਨਾ 7.13 ਘੰਟੇ ਸੌਂਦਾ ਹੈ, ਉੱਥੇ ਵਿਆਹੁਤਾ 6.71 ਘੰਟੇ ਹੀ ਸੌਂ ਸਕਦਾ ਹੈ।
ਛੜਿਆਂ ਦੀਆਂ ਜ਼ਿੰਮੇਵਾਰੀਆਂ ਵੀ ਥੋੜ੍ਹੀਆਂ ਤੇ ਤਣਾਅ ਵੀ ਘੱਟ-
ਕਿਸੇ ਵੀ ਪਰਿਵਾਰ ਨੂੰ ਵੇਖ ਲਓ ਕਿ ਕੋਈ ਵੀ ਸ਼ਾਦੀਸ਼ੁਦਾ ਇਨਸਾਨ ਆਪਣੀ ਮਿਹਨਤ ਨਾਲ ਕਮਾਇਆ ਪੈਸਾ ਆਪਣੇ 'ਤੇ ਖ਼ਰਚਣ ਦੀ ਗਾਰੰਟੀ ਨਹੀਂ ਦਿੰਦਾ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਤਣਾਅ ਦੂਰ ਕਰਨ ਦਾ ਵਧੀਆ ਜ਼ਰੀਆ ਹੁੰਦਾ ਹੈ। ਇਸੇ ਲਈ ਸਿੰਗਲ ਲੋਕ ਸਟਰੈੱਸ ਵਿੱਚ ਨਹੀਂ ਰਹਿੰਦੇ ਕਿਉਂਕਿ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਘੱਟ ਰਹਿੰਦੀਆਂ ਹਨ।