ਪੜਚੋਲ ਕਰੋ

Money Management : ਹੁਣ ਪੁਰਾਣਾ ਤਰੀਕਾ ਛੱਡੋ, ਪੈਸੇ ਸੰਭਾਲਣ ਲਈ ਅਪਣਾਓ ਇਹ ਸਮਾਰਟ ਤਰੀਕੇ

 Money Management : ਅੱਜ ਦੇ ਸਮੇਂ ਵਿੱਚ ਪੈਸੇ ਦੇਣ ਅਤੇ ਲੈਣ ਦਾ ਤਰੀਕਾ ਕਾਫੀ ਬਦਲ ਗਿਆ ਹੈ। ਪਹਿਲਾਂ ਲੋਕ ਘਰੋਂ ਬਾਹਰ ਨਿਕਲਦੇ ਸਮੇਂ ਆਪਣੇ ਪਰਸ ਵਿੱਚ ਨਕਦੀ (Cash) ਜ਼ਰੂਰ ਰੱਖਦੇ ਸਨ, ਤਾਂ ਜੋ ਲੋੜ ਪੈਣ 'ਤੇ ਤੁਰੰਤ ਭੁ

 Money Management : ਅੱਜ ਦੇ ਸਮੇਂ ਵਿੱਚ ਪੈਸੇ ਦੇਣ ਅਤੇ ਲੈਣ ਦਾ ਤਰੀਕਾ ਕਾਫੀ ਬਦਲ ਗਿਆ ਹੈ। ਪਹਿਲਾਂ ਲੋਕ ਘਰੋਂ ਬਾਹਰ ਨਿਕਲਦੇ ਸਮੇਂ ਆਪਣੇ ਪਰਸ ਵਿੱਚ ਨਕਦੀ (Cash) ਜ਼ਰੂਰ ਰੱਖਦੇ ਸਨ, ਤਾਂ ਜੋ ਲੋੜ ਪੈਣ 'ਤੇ ਤੁਰੰਤ ਭੁਗਤਾਨ ਕੀਤਾ ਜਾ ਸਕੇ ਪਰ ਹੁਣ ਮੋਬਾਈਲ ਅਤੇ ਕਾਰਡਾਂ ਦੀ ਮਦਦ ਨਾਲ ਪੇਮੈਂਟ ਕਰਨਾ ਕਾਫੀ ਆਸਾਨ ਹੋ ਗਿਆ ਹੈ। ਛੋਟੀਆਂ ਦੁਕਾਨਾਂ ਤੋਂ ਲੈ ਕੇ ਵੱਡੇ ਮਾਲ ਤੱਕ QR ਕੋਡ ਰਾਹੀਂ ਭੁਗਤਾਨ ਦੀ ਸਹੂਲਤ ਮਿਲ ਜਾਂਦੀ ਹੈ। ਅਜਿਹੇ ਵਿੱਚ ਤੁਸੀਂ ਵੀ ਕੁਝ ਸਮਾਰਟ ਤਰੀਕੇ ਅਪਣਾ ਕੇ ਆਪਣੇ ਪੈਸਿਆਂ ਦਾ ਹਿਸਾਬ ਬਿਹਤਰ ਢੰਗ ਨਾਲ ਰੱਖ ਸਕਦੇ ਹੋ।

1. UPI ਐਪ ਰਾਹੀਂ ਕਰੋ ਪੇਮੈਂਟ

ਅੱਜਕੱਲ੍ਹ ਜ਼ਿਆਦਾਤਰ ਲੋਕ ਮੋਬਾਈਲ ਰਾਹੀਂ ਪੈਸੇ ਭੇਜਣਾ ਪਸੰਦ ਕਰਦੇ ਹਨ। Google Pay, PhonePe ਅਤੇ Paytm ਵਰਗੀਆਂ ਐਪਸ ਦੀ ਮਦਦ ਨਾਲ ਕੁਝ ਹੀ ਸਕਿੰਟਾਂ ਵਿੱਚ ਭੁਗਤਾਨ ਕੀਤਾ ਜਾ ਸਕਦਾ ਹੈ। ਇਸ ਲਈ ਦੁਕਾਨ 'ਤੇ ਲੱਗੇ QR ਕੋਡ ਨੂੰ ਸਕੈਨ ਕਰਨਾ ਹੁੰਦਾ ਹੈ। ਸਬਜ਼ੀ ਖਰੀਦਣ ਤੋਂ ਲੈ ਕੇ ਬਿਜਲੀ ਦਾ ਬਿੱਲ ਭਰਨ ਅਤੇ ਆਨਲਾਈਨ ਖਰੀਦਦਾਰੀ ਤੱਕ ਕਈ ਕੰਮ ਮੋਬਾਈਲ ਰਾਹੀਂ ਹੋ ਜਾਂਦੇ ਹਨ। ਇਨ੍ਹਾਂ ਐਪਸ ਵਿੱਚ ਪੇਮੈਂਟ ਦੀ ਪੂਰੀ ਜਾਣਕਾਰੀ ਵੀ ਮਿਲਦੀ ਹੈ, ਜਿਸ ਨਾਲ ਪਤਾ ਲੱਗਦਾ ਹੈ ਕਿ ਕਦੋਂ ਅਤੇ ਕਿੱਥੇ ਕਿੰਨੇ ਪੈਸੇ ਖਰਚ ਹੋਏ।

2. ਡੈਬਿਟ ਅਤੇ ਕ੍ਰੈਡਿਟ ਕਾਰਡ ਵੀ ਰੱਖੋ ਨਾਲ

ਜੇਕਰ ਤੁਸੀਂ ਹਰ ਸਮੇਂ ਨਕਦੀ ਲੈ ਕੇ ਨਹੀਂ ਚੱਲਣਾ ਚਾਹੁੰਦੇ ਤਾਂ ਡੈਬਿਟ ਅਤੇ ਕ੍ਰੈਡਿਟ ਕਾਰਡ ਵੀ ਵਰਤ ਸਕਦੇ ਹੋ। ਦੁਕਾਨਾਂ, ਮਾਲ, ਰੈਸਟੋਰੈਂਟ ਅਤੇ ਆਨਲਾਈਨ ਸ਼ਾਪਿੰਗ ਵਿੱਚ ਇਨ੍ਹਾਂ ਰਾਹੀਂ ਭੁਗਤਾਨ ਕੀਤਾ ਜਾ ਸਕਦਾ ਹੈ। ਡੈਬਿਟ ਕਾਰਡ ਨਾਲ ਪੈਸੇ ਸਿੱਧੇ ਤੁਹਾਡੇ ਬੈਂਕ ਖਾਤੇ ਵਿੱਚੋਂ ਕੱਟਦੇ ਹਨ, ਜਦਕਿ ਕ੍ਰੈਡਿਟ ਕਾਰਡ ਰਾਹੀਂ ਬੈਂਕ ਵੱਲੋਂ ਤੈਅ ਕੀਤੀ ਗਈ ਲਿਮਟ ਤੱਕ ਖਰੀਦਦਾਰੀ ਕਰਕੇ ਬਾਅਦ ਵਿੱਚ ਬਿੱਲ ਭਰਿਆ ਜਾ ਸਕਦਾ ਹੈ। ਇਸ ਨਾਲ ਖਰਚਿਆਂ ਦਾ ਰਿਕਾਰਡ ਵੀ ਬਣਿਆ ਰਹਿੰਦਾ ਹੈ। ਹਾਲਾਂਕਿ ਕ੍ਰੈਡਿਟ ਕਾਰਡ ਦਾ ਬਿੱਲ ਸਮੇਂ ਸਿਰ ਭਰਨਾ ਜ਼ਰੂਰੀ ਹੈ।

3. ਬੱਚਤ ਕਰੋ ਅਤੇ ਥੋੜ੍ਹੀ ਨਕਦੀ ਵੀ ਰੱਖੋ

ਸਿਰਫ਼ ਮੋਬਾਈਲ ਰਾਹੀਂ ਪੇਮੈਂਟ ਕਰਨਾ ਹੀ ਕਾਫੀ ਨਹੀਂ ਹੈ, ਸਗੋਂ ਪੈਸਿਆਂ ਦਾ ਸਹੀ ਹਿਸਾਬ ਰੱਖਣਾ ਵੀ ਜ਼ਰੂਰੀ ਹੈ। ਹਰ ਮਹੀਨੇ ਆਪਣੀ ਕਮਾਈ ਵਿੱਚੋਂ ਕੁਝ ਪੈਸੇ ਬੱਚਤ ਲਈ ਵੱਖਰੇ ਰੱਖੋ। ਬਾਕੀ ਰਕਮ ਨੂੰ ਘਰ ਦੇ ਖਰਚੇ, ਖਾਣ-ਪੀਣ, ਆਉਣ-ਜਾਣ ਅਤੇ ਹੋਰ ਜ਼ਰੂਰਤਾਂ ਲਈ ਵੰਡ ਲਓ।

ਮੋਬਾਈਲ ਬੈਂਕਿੰਗ ਅਤੇ ਪੇਮੈਂਟ ਐਪਸ ਰਾਹੀਂ ਆਪਣੇ ਖਰਚਿਆਂ 'ਤੇ ਨਜ਼ਰ ਰੱਖੋ, ਤਾਂ ਜੋ ਫਜ਼ੂਲ ਖਰਚੇ ਘਟਾਏ ਜਾ ਸਕਣ ਪਰ ਪੂਰੀ ਤਰ੍ਹਾਂ ਨਕਦੀ ਰੱਖਣੀ ਬੰਦ ਕਰਨਾ ਵੀ ਸਹੀ ਨਹੀਂ ਹੈ। ਕਈ ਵਾਰ ਇੰਟਰਨੈੱਟ ਬੰਦ ਹੋ ਸਕਦਾ ਹੈ, ਮੋਬਾਈਲ ਦੀ ਬੈਟਰੀ ਖਤਮ ਹੋ ਸਕਦੀ ਹੈ ਜਾਂ ਦੁਕਾਨ 'ਤੇ ਕਾਰਡ ਮਸ਼ੀਨ ਕੰਮ ਨਹੀਂ ਕਰਦੀ। ਅਜਿਹੇ ਸਮੇਂ ਨਕਦੀ ਕੰਮ ਆਉਂਦੀ ਹੈ। ਇਸ ਲਈ ਆਪਣੇ ਪਰਸ ਵਿੱਚ ਲੋੜ ਮੁਤਾਬਕ ਥੋੜ੍ਹੇ ਪੈਸੇ ਜ਼ਰੂਰ ਰੱਖੋ।

Advertisement

ਟਾਪ ਹੈਡਲਾਈਨ

Heart Attack : ਠੰਢ 'ਚ ਦਿਲ ਦੇ ਮਰੀਜ਼ ਰੱਖਣ ਸਾਵਧਾਨੀ, ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼!
Heart Attack : ਠੰਢ 'ਚ ਦਿਲ ਦੇ ਮਰੀਜ਼ ਰੱਖਣ ਸਾਵਧਾਨੀ, ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼!
 Milk Price Hike : ਦੁੱਧ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ! ਮੱਝ ਤੇ ਗਾਂ ਦੇ ਦੁੱਧ ਦੀਆਂ ਕੀਮਤਾਂ ਵਧੀਆਂ  
 Milk Price Hike : ਦੁੱਧ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ! ਮੱਝ ਤੇ ਗਾਂ ਦੇ ਦੁੱਧ ਦੀਆਂ ਕੀਮਤਾਂ ਵਧੀਆਂ  
Insurance Scheme : 1 ਕਰੋੜ ਪਰਿਵਾਰਾਂ ਨੂੰ ਮਿਲੇਗਾ 5 ਲੱਖ ਦਾ ਜੀਵਨ ਬੀਮਾ, ਸਰਕਾਰ ਨੇ ਕੀਤਾ ਵੱਡਾ ਐਲਾਨ
Insurance Scheme : 1 ਕਰੋੜ ਪਰਿਵਾਰਾਂ ਨੂੰ ਮਿਲੇਗਾ 5 ਲੱਖ ਦਾ ਜੀਵਨ ਬੀਮਾ, ਸਰਕਾਰ ਨੇ ਕੀਤਾ ਵੱਡਾ ਐਲਾਨ
Vitamin D Symptoms : ਕੀ ਤੁਹਾਡੇ ਸਰੀਰ 'ਚ ਵੀ ਦਿਖ ਰਹੇ ਹਨ ਇਹ 5 ਲੱਛਣ? ਹੋ ਸਕਦੀ ਹੈ ਵਿਟਾਮਿਨ D ਦੀ ਕਮੀ!
Vitamin D Symptoms : ਕੀ ਤੁਹਾਡੇ ਸਰੀਰ 'ਚ ਵੀ ਦਿਖ ਰਹੇ ਹਨ ਇਹ 5 ਲੱਛਣ? ਹੋ ਸਕਦੀ ਹੈ ਵਿਟਾਮਿਨ D ਦੀ ਕਮੀ!
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਫਿਰ ਹੋਵੇਗਾ Blackout! 27 ਤਰੀਕ ਨੂੰ ਰਾਤ ਦੇ 8 ਵਜੇ ਵਜਣਗੇ ਸਾਇਰਨ
ਪੰਜਾਬ 'ਚ ਫਿਰ ਹੋਵੇਗਾ Blackout! 27 ਤਰੀਕ ਨੂੰ ਰਾਤ ਦੇ 8 ਵਜੇ ਵਜਣਗੇ ਸਾਇਰਨ
ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਣ ਕੌਰ ਦਾ ਹੋਇਆ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦਿੱਤੀ ਵਿਦਾਈ
ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਣ ਕੌਰ ਦਾ ਹੋਇਆ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦਿੱਤੀ ਵਿਦਾਈ
CM Mother Passed Away: ਮੁੱਖ ਮੰਤਰੀ ਦੀ ਮਾਤਾ ਦਾ ਹੋਇਆ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦਿੱਤੀ ਵਿਦਾਈ; ਮੌਕੇ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ...
ਮੁੱਖ ਮੰਤਰੀ ਦੀ ਮਾਤਾ ਦਾ ਹੋਇਆ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦਿੱਤੀ ਵਿਦਾਈ; ਮੌਕੇ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ...
Earthquake News: ਭੂਚਾਲ ਦੇ ਜ਼ਬਰਦਸਤ ਦੋ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪਈਆਂ ਭਾਜੜਾਂ, 6.9 ਅਤੇ 6.7 ਦੀ ਤੀਬਰਤਾ ਵਾਲੇ ਜ਼ੋਰਦਾਰ ਝਟਕੇ...
ਭੂਚਾਲ ਦੇ ਜ਼ਬਰਦਸਤ ਦੋ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪਈਆਂ ਭਾਜੜਾਂ, 6.9 ਅਤੇ 6.7 ਦੀ ਤੀਬਰਤਾ ਵਾਲੇ ਜ਼ੋਰਦਾਰ ਝਟਕੇ...
Liquor Tragedy: ਸ਼ਰਾਬ ਬਣੀ ਕਾਲ! ਲੋਕਾਂ 'ਚ ਮੱਚਿਆ ਹਾਹਾਕਾਰ, 15 ਮੌਤਾਂ, 181 ਹਸਪਤਾਲ ਵਿੱਚ ਭਰਤੀ; CM ਨੇ ਜਾਂਚ ਦੇ ਹੁਕਮ ਦਿੱਤੇ...
ਸ਼ਰਾਬ ਬਣੀ ਕਾਲ! ਲੋਕਾਂ 'ਚ ਮੱਚਿਆ ਹਾਹਾਕਾਰ, 15 ਮੌਤਾਂ, 181 ਹਸਪਤਾਲ ਵਿੱਚ ਭਰਤੀ; CM ਨੇ ਜਾਂਚ ਦੇ ਹੁਕਮ ਦਿੱਤੇ...
ਬਿਨਾਂ ਸੁੱਤਿਆਂ ਕਿੰਨੇ ਦਿਨ ਜਿਉਂਦਾ ਰਹਿ ਸਕਦਾ ਵਿਅਕਤੀ? ਜਾਣ ਲਓ ਲਿਮਿਟ
ਬਿਨਾਂ ਸੁੱਤਿਆਂ ਕਿੰਨੇ ਦਿਨ ਜਿਉਂਦਾ ਰਹਿ ਸਕਦਾ ਵਿਅਕਤੀ? ਜਾਣ ਲਓ ਲਿਮਿਟ
7 Seater Cheapest Cars: 7-ਸੀਟਰ ਫੈਮਿਲੀ ਕਾਰ ਖਰੀਦਣ ਦਾ ਗੋਲਡਨ ਮੌਕਾ, 4.10 ਲੱਖ ਰੁਪਏ ਹੋਈ ਸਸਤੀ, ਖਰੀਦਣ ਵਾਲਿਆਂ ਦੀ ਲੱਗੀ ਕਤਾਰ; ਜਾਣੋ ਧਮਾਕੇਦਾਰ ਫੀਚਰਸ...
7-ਸੀਟਰ ਫੈਮਿਲੀ ਕਾਰ ਖਰੀਦਣ ਦਾ ਗੋਲਡਨ ਮੌਕਾ, 4.10 ਲੱਖ ਰੁਪਏ ਹੋਈ ਸਸਤੀ, ਖਰੀਦਣ ਵਾਲਿਆਂ ਦੀ ਲੱਗੀ ਕਤਾਰ; ਜਾਣੋ ਧਮਾਕੇਦਾਰ ਫੀਚਰਸ...
Punjab-Chandigarh Weather: ਪੰਜਾਬ-ਚੰਡੀਗੜ੍ਹ 'ਚ ਦੋ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ, ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ; ਜਾਣੋੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਦੋ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ, ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ; ਜਾਣੋੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ...
Embed widget