ਪੜਚੋਲ ਕਰੋ

ਔਨਲਾਈਨ ਖ਼ਰੀਦਦਾਰੀ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਹੋ ਜਾਓਗੇ ਧੋਖੇ ਦਾ ਸ਼ਿਕਾਰ

ਤਿਉਹਾਰਾਂ ਦੇ ਮੌਸਮ ਵਿੱਚ ਫ਼ੂਡ ਦੀ ਧੋਖਾਧੜੀ ਦੀਆਂ ਘਟਨਾਵਾਂ ਆਮ ਤੌਰ ਤੇ ਵਧ ਜਾਂਦੀਆਂ ਹਨ।

ਤਿਉਹਾਰਾਂ ਦੇ ਮੌਸਮ ਵਿੱਚ ਫ਼ੂਡ ਦੀ ਧੋਖਾਧੜੀ ਦੀਆਂ ਘਟਨਾਵਾਂ ਆਮ ਤੌਰ ਤੇ ਵਧ ਜਾਂਦੀਆਂ ਹਨ। ਜਨਤਕ ਸਿਹਤ ਜਾਂ ਫ਼ੂਡ ਧੋਖਾਧੜੀ ਦੇ ਆਰਥਿਕ ਪ੍ਰਭਾਵਾਂ ਦਾ ਮੁਲਾਕਣ ਕਰਨਾ ਬਹੁਤ ਮੁਸ਼ਕਲ ਹੈ। ਫਿਰ ਵੀ, ਧੋਖਾਧੜੀ ਦੀਆਂ ਘਟਨਾਵਾਂ ਦੇ ਅਧਿਐਨ ਦਰਸਾਉਂਦੇ ਹਨ ਕਿ ਇਹ ਰੁਝਾਨ ਵਧ ਰਿਹਾ ਹੈ। ਮਿਲਾਵਟੀ ਤੇ ਨਕਲੀ ਚੀਜ਼ਾਂ ਖਰੀਦਣ ਤੋਂ ਕਿਵੇਂ ਬਚੀਏ? ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐਫਐਸਐਸਏਆਈ) ਨੇ 2018-2019 ਦੌਰਾਨ ਦੇਸ਼ ਭਰ ਤੋਂ ਪ੍ਰਾਪਤ ਹੋਏ ਇੱਕ ਲੱਖ 6 ਹਜ਼ਾਰ 459 ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ। ਉਸ ਨੇ ਪਾਇਆ ਕਿ ਭੋਜਨ ਦੇ ਨਮੂਨੇ ਦਾ 15.8 ਪ੍ਰਤੀਸ਼ਤ ਘਟੀਆ, 3.7 ਪ੍ਰਤੀਸ਼ਤ ਅਸੁਰੱਖਿਅਤ ਤੇ ਨੌਂ ਪ੍ਰਤੀਸ਼ਤ ਖਾਣੇ ਦੇ ਨਮੂਨੇ ਗਲਤ ਲੇਬਲ ਕੀਤੇ ਗਏ ਸਨ। ਇਸ ਲਈ, ਖਰੀਦਦਾਰੀ ਕਰਦਿਆਂ ਤੇ ਪੈਕ ਕੀਤੀਆਂ ਖੁਰਾਕੀ ਵਸਤਾਂ ਦੀ ਵਰਤੋਂ ਕਰਦਿਆਂ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕਿਸੇ ਅਧਿਕਾਰਤ ਵਿਕਰੇਤਾ ਤੋਂ ਚੀਜ਼ਾਂ ਦੀ ਖਰੀਦਾਰੀ ਕਰੋ ਤੇ ਬਿਲ ਲੈਣਾ ਨਾ ਭੁੱਲੋ। ਕਿਸੇ ਅਧਿਕਾਰਤ ਪ੍ਰਚੂਨ ਦੁਕਾਨ ਤੋਂ ਖਰੀਦਣ ਵੇਲੇ, ਇਹ ਉਮੀਦ ਕੀਤੀ ਜਾਂਦੀ ਹੈ ਕਿ ਦੁਕਾਨਦਾਰ ਅਸਲ ਉਤਪਾਦ ਦੇਵੇਗਾ। ਨਵੇਂ ਤੇ ਅਣਜਾਣ ਪਲੇਟਫਾਰਮਸ ਤੋਂ ਇਸ਼ਤਿਹਾਰ ਦੇਖ ਕੇ ਔਨਲਾਈਨ ਡਿਲੀਵਰੀ ਦੇ ਝਾਂਸੇ ਵਿੱਚ ਨਾ ਫਸੋ। ਹਮੇਸ਼ਾ ਸਹੀ ਬਿੱਲ ਲਵੋ। ਵਿਕਰੇਤਾ ਤੋਂ ਗੁੰਮਰਾਹਕੁੰਨ ਸਮੱਗਰੀ ਪ੍ਰਾਪਤ ਕਰਨ 'ਤੇ, ਬਿੱਲ ਦੁਆਰਾ ਦਾਅਵਾ ਕੀਤਾ ਜਾ ਸਕਦਾ ਹੈ। ਜਾਅਲੀ ਵੈੱਬਸਾਈਟਾਂ ਤੋਂ ਸਾਵਧਾਨ ਰਹੋ ਔਨਲਾਈਨ ਡਿਲੀਵਰੀ ਸਿਸਟਮ ਦੀ ਵਰਤੋਂ ਕਰਦਿਆਂ ਆਕਰਸ਼ਕ ਕੀਮਤਾਂ ਤੇ ਛੋਟਾਂ ਦਾ ਸ਼ਿਕਾਰ ਨਾ ਬਣੋ। ਵੈਬਸਾਈਟ ਦੀ ਪੁਸ਼ਟੀ ਕਰਨ ਲਈ ਦੁਬਾਰਾ ਔਨਲਾਈਨ ਜਾਓ ਤੇ ਇਹ ਸੁਨਿਸ਼ਚਿਤ ਕਰੋ ਕਿ ਇਹ ਵਿਸ਼ਵਾਸ਼ਯੋਗ ਤੇ ਭਰੋਸੇਮੰਦ ਹੈ।ਨਕਲੀ ਖਰੀਦਦਾਰੀ ਦੀ ਔਨਲਾਈਨ ਵੈਬਸਾਈਟ ਤੁਹਾਨੂੰ ਨਕਲੀ ਚੀਜ਼ਾਂ ਵੇਚ ਸਕਦੀ ਹੈ ਜਾਂ ਤੁਹਾਨੂੰ ਆਰਥਿਕ ਤੌਰ ਤੇ ਨੁਕਸਾਨ ਪਹੁੰਚਾ ਸਕਦੀ ਹੈ। ਪੋਸ਼ਣ ਲੇਬਲ ਨੂੰ ਚੈੱਕ ਕਰੋ ਪੋਸ਼ਣ ਦੇ ਲੇਬਲ ਨੂੰ ਹਮੇਸ਼ਾ ਧਿਆਨ ਨਾਲ ਪੜ੍ਹੋ। ਲੇਬਲ ਤੇ ਪੋਸ਼ਣ ਦੀ ਸੱਚਾਈ ਦੀ ਜਾਂਚ ਡਾਈਟ ਅਤੇ ਪੁਰਾਣੀ ਬਿਮਾਰੀ ਦੇ ਵਿਚਕਾਰ ਸਮਝ ਨੂੰ ਦਰਸਾਉਂਦੀ ਹੈ। ਪੋਸ਼ਣ ਲੇਬਲ ਅਸਲ ਚੀਜ਼ਾਂ ਅਤੇ ਨਕਲੀ ਚੀਜ਼ਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ। ਨਕਲੀ ਉਤਪਾਦ ਵਿੱਚ ਕੁਝ ਸਮੱਗਰੀ ਦਰਜ਼ ਹੁੰਦੀ ਹੈ ਜੋ ਅਸਲ ਵਿੱਚ ਅਸਲ ਉਤਪਾਦ ਨਾਲ ਨਹੀਂ ਮਿਲਦੀ ਹੈ। ਜੇ ਇਸ ਵਿਚ ਕੁਝ ਬਹੁਤ ਜ਼ਿਆਦਾ ਹੈ ਜਾਂ ਕਿਸੇ ਚੀਜ਼ ਦੀ ਘਾਟ ਹੈ, ਤਾਂ ਸਮਝੋ ਉਤਪਾਦ ਨਕਲੀ ਹੈ। ਤੁਸੀਂ 'ਸਮਾਰਟ ਕੰਜ਼ਿਊਮਰ ਐਪ' ਵੀ ਡਾਊਨਲੋਡ ਕਰ ਸਕਦੇ ਹੋ।ਗ੍ਰਾਹਕ ਮੰਤਰਾਲੇ ਅਤੇ ਐਫਐਸਐਸਏਆਈ ਦੁਆਰਾ ਗ੍ਰਾਹਕਾਂ ਦੇ ਖਾਣ ਪੀਣ ਵਾਲੀਆਂ ਵਸਤਾਂ ਬਾਰੇ ਸਹੀ ਜਾਣਕਾਰੀ ਦੇਣ ਲਈ ਐਪ ਲਾਂਚ ਕੀਤੀ ਗਈ ਹੈ। ਨਿਰਮਾਣ ਤੇ ਸਮਾਪਤੀ ਮਿਤੀ ਜ਼ਰੂਰ ਚੈੱਕ ਕਰੋ ਖਰੀਦ ਦੇ ਸਮੇਂ ਹਮੇਸ਼ਾਂ ਨਿਰਮਾਣ ਅਤੇ ਸਮਾਪਤੀ ਤਾਰੀਖਾਂ ਚੈੱਕ ਕਰੋ। ਜੇ ਤਾਰੀਖ ਬਹੁਤ ਪਹਿਲੇ ਦੀ ਹੈ, ਇਹ ਰੀਸਾਇਕਲਡ ਉਤਪਾਦ ਹੋ ਸਕਦਾ ਹੈ।ਖਰੀਦਦਾਰੀ 'ਤੇ ਕੁਝ ਮਿੰਟ ਬਿਤਾਉਣਾ ਤੁਹਾਡੀ ਸੁਰੱਖਿਆ ਦੀ ਗਰੰਟੀ ਦੇ ਸਕਦਾ ਹੈ।

ਟਾਪ ਹੈਡਲਾਈਨ

Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
Embed widget