Toilet Mistakes: ਹਰ ਕੋਈ ਘਰ ਦੇ ਵਿੱਚ ਸਾਫ਼-ਸਫ਼ਾਈ ਦਾ ਖਾਸ ਖਿਆਲ ਰੱਖਦਾ ਹੈ। ਆਪਣੇ ਘਰ ਨੂੰ ਸੋਹਣਾ ਅਤੇ ਚਮਕਦਾਰ ਬਣਾਈ ਰੱਖਣ ਦੇ ਲਈ ਕਈ ਤਰ੍ਹਾਂ ਹੋਮ ਕੇਅਰ ਕਲੀਨਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਘਰ ਦੇ ਨਾਲ-ਨਾਲ ਬਾਥਰੂਮ ਦੀ ਸਾਫ਼-ਸਫ਼ਾਈ ਵੀ ਅਹਿਮ ਹੁੰਦੀ ਹੈ। ਪਰ ਪਖਾਨੇ ਦੀ ਵਰਤੋਂ ਕਰਦੇ ਹੋਏ ਅਸੀਂ ਅਜਿਹੀਆਂ ਕੁੱਝ ਗਲਤੀਆਂ ਕਰਦੇ ਹਾਂ ਜੋ ਕਿ ਸਾਡੀ ਸਿਹਤ ਸੰਬੰਧੀ ਬਿਲਕੁਲ ਵੀ ਸਹੀ ਨਹੀਂ ਹੁੰਦੀਆਂ ਹਨ। ਕੁੱਝ ਲੋਕ ਮੋਬਾਇਲ ਫੋਨ ਦੀ ਵਰਤੋਂ ਟਾਇਲਟ ਸੀਟ ਉੱਤੇ ਬੈਠ ਕੇ ਕਰਦੇ ਹਨ, ਜੋ ਕਿ ਸਿਹਤ ਲਈ ਬਹੁਤ ਹੀ ਘਾਤਕ ਹੈ। ਅਕਸਰ ਦੇਖਿਆ ਗਿਆ ਹੈ ਕਿ ਲੋਕ ਟਾਇਲਟ ਸੀਟ 'ਤੇ ਬੈਠ ਕੇ ਫਲੱਸ਼ ਕਰਦੇ ਹਨ (They flush sitting on the toilet seat) ਜਾਂ ਟਾਇਲਟ ਸੀਟ ਦਾ ਢੱਕਣ ਖੁੱਲ੍ਹਣ 'ਤੇ ਫਲੱਸ਼ ਕਰਦੇ ਹਨ। ਅਜਿਹੀ ਸਥਿਤੀ ਵਿੱਚ ਅਜਿਹਾ ਕਰਨਾ ਸਹੀ ਹੈ ਜਾਂ ਗਲਤ? ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਟਾਇਲਟ ਨੂੰ ਕਿਵੇਂ ਫਲੱਸ਼ ਕਰਨਾ ਚਾਹੀਦਾ ਹੈ।
ਖੋਜ ਕੀ ਕਹਿੰਦੀ ਹੈ? (What does the research say)
ਇੱਕ ਤਾਜ਼ਾ ਖੋਜ ਦੇ ਅਨੁਸਾਰ, ਜਦੋਂ ਤੁਸੀਂ ਟਾਇਲਟ ਨੂੰ ਫਲੱਸ਼ ਕਰਦੇ ਹੋ, ਤਾਂ ਫਰਸ਼ ਅਤੇ ਟਾਇਲਟ ਸੀਟ ਦੇ ਆਲੇ ਦੁਆਲੇ ਛੋਟੇ ਵਾਇਰਸ ਕਣ ਫੈਲ ਜਾਂਦੇ ਹਨ, ਜਿਸ ਕਾਰਨ ਬੈਕਟੀਰੀਆ ਤੇਜ਼ੀ ਨਾਲ ਫੈਲਦੇ ਹਨ ਅਤੇ ਸਾਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇੰਨਾ ਹੀ ਨਹੀਂ, ਬਹੁਤ ਸਾਰੇ ਲੋਕ ਟਾਇਲਟ ਸੀਟ 'ਤੇ ਬੈਠੇ ਹੋਏ ਫੋਨ ਦੀ ਵਰਤੋਂ ਕਰਦੇ ਹਨ ਅਤੇ ਉਥੇ ਬੈਠਣ 'ਤੇ ਇਸ ਨੂੰ ਫਲੱਸ਼ ਕਰਦੇ ਹਨ, ਜਿਸ ਕਾਰਨ ਇਹ ਬੈਕਟੀਰੀਆ ਤੁਹਾਡੇ ਸਰੀਰ ਵਿਚ ਦਾਖਲ ਹੋ ਜਾਂਦੇ ਹਨ ਅਤੇ ਤੁਹਾਨੂੰ ਬਿਮਾਰ ਕਰ ਸਕਦੇ ਹਨ।
ਹੋਰ ਪੜ੍ਹੋ : ਪੀਲੇ ਦੰਦਾਂ ਕਰਕੇ ਹੋ ਰਹੀ ਸ਼ਰਮਿੰਦਗੀ ਤਾਂ ਇਨ੍ਹਾਂ ਘਰੇਲੂ ਟਿਪਸ ਨਾਲ ਚਮਕਾਓ ਦੰਦ
ਟਾਇਲਟ ਨੂੰ ਕਿਵੇਂ ਫਲੱਸ਼ ਕਰਨਾ ਹੈ (How to flush the toilet)
ਹੁਣ ਸਵਾਲ ਇਹ ਉੱਠਦਾ ਹੈ ਕਿ ਜਦੋਂ ਅਸੀਂ ਟਾਇਲਟ ਜਾਂਦੇ ਹਾਂ ਤਾਂ ਸਾਨੂੰ ਫਲੱਸ਼ ਕਿਵੇਂ ਕਰਨਾ ਚਾਹੀਦਾ ਹੈ। ਮਾਹਿਰਾਂ ਦੇ ਮੁਤਾਬਕ ਜਦੋਂ ਵੀ ਤੁਸੀਂ ਟਾਇਲਟ ਜਾਂਦੇ ਹੋ ਅਤੇ ਤੁਹਾਨੂੰ ਫਲੱਸ਼ ਕਰਨਾ ਹੁੰਦਾ ਹੈ ਤਾਂ ਪਹਿਲਾਂ ਇਸ ਦਾ ਢੱਕਣ ਬੰਦ ਕਰੋ ਅਤੇ ਫਿਰ ਫਲੱਸ਼ ਕਰੋ। ਅਜਿਹਾ ਕਰਨ ਨਾਲ ਬੈਕਟੀਰੀਆ ਦੇ ਫੈਲਣ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ।
ਟਾਇਲਟ ਵਿੱਚ ਬੈਕਟੀਰੀਆ ਨੂੰ ਫੈਲਣ ਤੋਂ ਰੋਕਣ ਲਈ, ਟਾਇਲਟ ਸੀਟ ਅਤੇ ਇਸਦੇ ਆਲੇ ਦੁਆਲੇ ਨੂੰ ਨਿਯਮਤ ਰੂਪ ਵਿੱਚ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਤੁਸੀਂ ਟਾਇਲਟ ਦੀ ਵਰਤੋਂ ਕਰਨ ਤੋਂ ਬਾਅਦ ਹਰ ਵਾਰ ਕੀਟਾਣੂਨਾਸ਼ਕ ਦੀ ਵਰਤੋਂ ਕਰ ਸਕਦੇ ਹੋ ਅਤੇ ਟਾਇਲਟ ਤੋਂ ਆਉਣ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਧੋ ਸਕਦੇ ਹੋ।
ਜੇਕਰ ਘਰ ਦੇ ਕਿਸੇ ਮੈਂਬਰ ਨੂੰ ਪੇਟ ਦਰਦ, ਦਸਤ ਜਾਂ ਯੂਰਿਨ ਇਨਫੈਕਸ਼ਨ ਹੈ ਤਾਂ ਜਾਂ ਤਾਂ ਆਪਣਾ ਟਾਇਲਟ ਬਦਲ ਲਵੇ ਜਾਂ ਜਦੋਂ ਵੀ ਉਹ ਵਿਅਕਤੀ ਟਾਇਲਟ ਜਾਵੇ ਤਾਂ ਉਸ ਟਾਇਲਟ ਦੀ ਚੰਗੀ ਤਰ੍ਹਾਂ ਸਫਾਈ ਕਰਨ ਤੋਂ ਬਾਅਦ ਹੀ ਵਰਤੋਂ ਕਰਨੀ ਚਾਹੀਦੀ ਹੈ।
ਟਾਇਲਟ ਵਿੱਚ ਸਫਾਈ ਬਣਾਈ ਰੱਖਣ ਲਈ, ਟਾਇਲਟ ਸੀਟ ਅਤੇ ਵਾਸ਼ ਬੇਸਿਨ ਨੂੰ ਦੂਰੀ 'ਤੇ ਬਣਾਉ। ਇਸ ਤੋਂ ਇਲਾਵਾ ਬਾਥਰੂਮ ਵਿੱਚ ਵਰਤੇ ਜਾਣ ਵਾਲੇ ਟੂਥਬਰਸ਼, ਬਿਊਟੀ ਪ੍ਰੋਡਕਟਸ, ਸ਼ੈਂਪੂ, ਫੇਸ ਵਾਸ਼ ਨੂੰ ਟਾਇਲਟ ਸੀਟ ਤੋਂ ਦੂਰ ਰੱਖੋ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਟਾਇਲਟ ਜਾਂਦੇ ਸਮੇਂ ਕਦੇ ਵੀ ਫੋਨ ਦੀ ਵਰਤੋਂ ਨਾ ਕਰੋ। ਕਿਉਂਕਿ ਬਾਥਰੂਮ ਦੇ ਵਿੱਚ ਕਈ ਤਰ੍ਹਾਂ ਦੇ ਕੀਟਾਣੂ ਅਤੇ ਬੈਕਟੀਰੀਆ ਹੁੰਦੇ ਹਨ ਜੋ ਕਿ ਤੁਹਾਡੇ ਹੱਥਾਂ ਦੇ ਨਾਲ ਫੋਨ ਉੱਤੇ ਆ ਜਾਂਦੇ ਹਨ। ਅਸੀਂ ਉਸ ਫੋਨ ਦੀ ਵਰਤੋਂ ਖਾਣਾ ਖਾਣ ਵਾਲੇ ਵੀ ਕਰਦੇ ਰਹਿੰਦੇ ਹਾਂ, ਇਸ ਤਰ੍ਹਾਂ ਛੋਟੇ ਵਾਇਰਸ ਕਣ ਸਾਡੇ ਅੰਦਰ ਜਾਣ ਦਾ ਖਤਰਾ ਵੱਧ ਜਾਂਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।