ਪੜਚੋਲ ਕਰੋ
ਪਸੀਨੇ ਦੀ ਬਦਬੂ ਤੇ ਗਰਮੀ ਤੋਂ ਬਚਾਉਣਗੇ ਇਹ ਘਰੇਲੂ ਨੁਸਖੇ
Written By : ਏਬੀਪੀ ਸਾਂਝਾ | Updated at : 05 Jun 2018 03:38 PM (IST)
1/13

ਗਰਮੀਆਂ ਵਿੱਚ ਪਸੀਨੇ ਦੀ ਬਦਬੂ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦੀ ਹੈ ਤੇ ਪਸੀਨੇ ਨਾਲ ਸਰੀਰ ’ਚ ਫੰਗਲ ਇਨਫੈਕਸ਼ਨ ਵੀ ਹੋ ਸਕਦੀ ਹੈ। ਇਸ ਤੋਂ ਬਚਣ ਲਈ ਅੱਗੇ ਦੱਸੇ ਘਰੇਲੂ ਨੁਸਖ਼ੇ ਬੇਹੱਦ ਕੰਮ ਆਉਣਗੇ।
2/13

ਸਰੀਰ ਨੂੰ ਰਗੜ ਕੇ ਤਾਜ਼ੇ ਪਾਣੀ ਨਾ ਨਹਾਉਣ ਨਾਲ ਸਰੀਰ ਤੋਂ ਗੰਦਗੀ, ਬਦਬੂ ਤੇ ਰੋਗ ਦੇ ਕੀਟਾਣੂਆਂ ਦਾ ਸਫਾਇਆ ਹੋ ਜਾਂਦਾ ਹੈ।
3/13

ਨਹਾਉਣ ਤੋਂ ਇੱਕ ਘੰਟਾ ਪਹਿਲਾਂ ਸੰਤਰੇ ਦੀ ਛਿੱਲੜ ਪਾਣੀ ਵਿੱਚ ਰੱਖ ਦਿਉ। ਇਸ ਪਾਣੀ ਨਾਲ ਨਹਾਉਣ ਨਾਲ ਸਰੀਰ ਵਿੱਚ ਤਾਜ਼ਗੀ ਤੇ ਠੰਡਕ ਦਾ ਅਹਿਸਾਸ ਅਉਂਦਾ ਹੈ।
4/13

ਨਹਾਉਣ ਵਾਲੇ ਪਾਣੀ (ਬਾਥਟੱਬ, ਬਾਲਟੀ ਆਦਿ) ਵਿੱਚ ਰਾਤ ਨੂੰ ਨਿੰਮ ਦੇ ਪੱਤੇ ਪਾ ਦਿਉ। ਇਸ ਪਾਣੀ ਨਾਲ ਸਵੇਰੇ ਨਹਾਉਣ ਨਾਲ ਪਸੀਨੇ ਦੀ ਦੁਰਗੰਧ ਤੋਂ ਇਲਾਵਾ ਚਮੜੀ ਦੀ ਇਨਫੈਕਸ਼ਨ ਵੀ ਦੂਰ ਹੁੰਦੀ ਹੈ।
5/13

ਪਾਨ ਪੱਤੇ ਤੇ ਔਲ਼ੇ ਨੂੰ ਪੀਸ ਕੇ ਪੇਸਟ ਬਣਾ ਲਉ। ਇਸ ਨੂੰ 10 ਮਿੰਟ ਕਰ ਕੱਛਾਂ ਵਿੱਚ ਲਾਉਣ ਪਿੱਛੋਂ ਤਾਜ਼ੇ ਪਾਣੀ ਨਾਲ ਨਹਾਉਣ ਨਾਲ ਪਸੀਨੇ ਦੀ ਬਦਬੂ ਦੂਰ ਹੋ ਜਾਂਦੀ ਹੈ।
6/13

ਰਾਤ ਨੂੰ ਖਾਣਾ ਖਾਣ ਤੋਂ ਪਹਿਲਾਂ ਟਮਾਟਰ ਜੂਸ ਪੀਓ। ਇਹ ਪਸੀਨੇ ਦੀ ਬਦਬੂ ਲਈ ਜ਼ਿੰਮੇਦਾਰ ਬੈਕਟੀਰੀਆ ਨੂੰ ਖ਼ਤਮ ਕਰਦਾ ਹੈ।
7/13

ਵਾਲ਼ਾਂ ਨੂੰ ਪਸੀਨੇ ਦੀ ਦੁਰਗੰਧ ਤੋਂ ਰੋਕਣ ਲਈ ਇੱਕ ਕੱਪ ਪਾਣੀ ਵਿੱਚ ਗੁਲਾਬ ਜਲ ਤੇ ਨੀਂਬੂ ਦਾ ਰਸ ਮਿਲਾ ਕੇ ਵਾਲਾਂ ਨੂੰ ਧੋਣ ਨਾਲ ਪਸੀਨੇ ਦੀ ਬੋ ਖ਼ਤਮ ਹੋਏਗੀ।
8/13

ਨਹਾਉਣ ਦੇ ਪਾਣੀ ਵਿੱਚ ਦੋ ਬੂੰਦਾਂ ਟ੍ਰੀ ਆਇਲ ਤੇ ਦੋ ਚਮਚੇ ਗੁਲਾਬਜਲ ਮਿਲਾ ਕੇ ਇਸ ਮਿਸ਼ਰਣ ਨੂੰ ਕੱਛਾਂ ਵਿੱਚ ਲਾਉਣ ਨਾਲ ਪਸੀਨੇ ਦੀ ਸਮੱਸਿਆ ਤੋਂ ਨਿਜਾਤ ਮਿਲਦੀ ਹੈ।
9/13

ਨਹਾਉਣ ਲੱਗਿਆਂ ਪਾਣੀ ਵਿੱਚ ਫਟਕਰੀ ਤੇ ਪੁਦੀਨੇ ਦੀਆਂ ਪੱਤੀਆਂ ਪਾ ਕੇ ਨਹਾਉਣ ਨਾਲ ਵੀ ਸਰੀਰ ਨੂੰ ਠੰਡਕ ਤੇ ਤਾਜ਼ਗੀ ਦੀ ਅਹਿਸਾਸ ਹੁੰਦਾ ਹੈ ਤੇ ਪਸੀਨੇ ਤੋਂ ਛੁਟਕਾਰਾ ਮਿਲਦਾ ਹੈ।
10/13

ਸਰੀਰ ਦੇ ਹਿੱਸੇ ’ਚੇ ਸਲਾਈਸ ਲਾਉਣ ਨਾਲ ਵੀ ਪਸੀਨੇ ਦੀ ਬਦਬੂ ਤੋਂ ਨਿਜਾਤ ਮਿਲਦੀ ਹੈ।
11/13

ਪਸੀਨੇ ਦੀ ਬਦਬੂ ਨੂੰ ਰੋਕਣ ਲਈ ਡੀਓਡਰੈਂਟ ਕਾਫ਼ੀ ਮਦਦਗਾਰ ਹੁੰਦਾ ਹੈ ਪਰ ਹਮੇਸ਼ਾ ਹਲਕੀ ਸੁਗੰਧ ਵਾਲਾ ਡੀਓ ਹੀ ਲਾਓ। ਇਸ ਦੇ ਇਲਾਵਾ ਟੈਲਕਮ ਪਾਊਟਰ ਜਾਂ ਸੈਂਟ ਵੀ ਵਰਤਿਆ ਜਾ ਸਕਦਾ ਹੈ।
12/13

ਬੇਕਿੰਗ ਸੋਢਾ, ਪਾਣੀ ਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਪੇਸਟ ਬਣਾ ਲਓ ਤੇ ਇਸ ਨੂੰ ਆਪਣੀਆਂ ਅੰਡਰ ਆਰਮਸ (ਕੱਛਾਂ) ਵਿੱਚ 10 ਮਿੰਟ ਤਕ ਲਾ ਕੇ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਪਸੀਨੇ ਦੀ ਬਦਬੂ ਰੋਕਣ ਵਿੱਚ ਮਦਦ ਮਿਲੇਗੀ। ਬੇਕਿੰਗ ਸੋਢਾ ਤੇ ਟੈਲਕਮ ਪਾਊਡਰ ਦਾ ਮਿਸ਼ਰਣ ਬਣਾ ਕੇ ਇਸ ਨੂੰ ਅੰਡਰ ਆਰਮਸ ਤੇ ਪੈਰਾਂ ’ਤੇ 10 ਮਿੰਟ ਤਕ ਲਾਉਣ ਬਾਅਦ ਤਾਜ਼ੇ ਪਾਣੀ ਨਾਲ ਧੋ ਲਉ। ਇਸ ਨਾਲ ਪਸੀਨੇ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
13/13

ਗਰਮੀਆਂ ਦੌਰਾਨ ਸੂਤੀ ਕੱਪੜੇ ਪਾਓ ਜਿਸ ਨਾਲ ਪਸੀਨੇ ਦੇ ਸੁੱਕਣ ਵਿੱਚ ਮਦਦ ਮਿਲੇਗੀ।
Published at : 05 Jun 2018 03:37 PM (IST)
Sponsored Links by Taboola
ਟਾਪ ਹੈਡਲਾਈਨ
ਲਾਈਫਸਟਾਈਲ
Brittle Nails : ਵਾਰ-ਵਾਰ ਟੁੱਟ ਰਹੇ ਹਨ ਨਹੁੰ? ਸਰੀਰ 'ਚ ਇਸ ਚੀਜ਼ ਦੀ ਹੋ ਸਕਦੀ ਹੈ ਕਮੀ
ਲਾਈਫਸਟਾਈਲ
ਕਿੰਨੀ ਆਵਾਜ਼ ਸਹਿ ਸਕਦੇ ਹਨ ਸਾਡੇ ਕੰਨ, ਜਾਣੋ ਕਿੰਨੇ ਡੈਸੀਬਲ 'ਤੇ ਹੋ ਸਕਦੀ ਮੌਤ ? ਕੰਨਾਂ ਵਿੱਚ ਦਰਦ ਅਤੇ ਬੋਲ਼ੇਪਣ ਦਾ ਇੰਝ ਸ਼ੁਰੂ ਹੁੰਦਾ ਖ਼ਤਰਾ...
ਲਾਈਫਸਟਾਈਲ
Mobile Phone : ਖਾਣਾ ਖਾਂਦੇ ਸਮੇਂ ਫ਼ੋਨ ਚਲਾਉਣ ਦੀ ਆਦਤ ਹੈ? ਅੱਜ ਹੀ ਛੱਡ ਦਿਓ, ਨਹੀਂ ਤਾਂ ਸਿਹਤ ਨੂੰ ਹੋ ਸਕਦਾ ਹੈ ਨੁਕਸਾਨ!
ਲਾਈਫਸਟਾਈਲ
Health News: ਕੋਲੈਸਟ੍ਰੋਲ ਘਟਾਉਣ 'ਚ ਮਦਦ ਕਰ ਸਕਦੇ ਹਨ ਇਹ 5 ਫਲ ! ਅੱਜ ਹੀ ਆਪਣੀ ਡਾਈਟ 'ਚ ਕਰੋ ਸ਼ਾਮਲ
ਟ੍ਰੈਂਡਿੰਗ ਟੌਪਿਕ





















