Maharaja Express Train: ਦੇਸ਼ ਦੀ ਸਭ ਤੋਂ ਮਹਿੰਗੀ ਟਰੇਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਇੱਕ ਵਿਅਕਤੀ ਟਰੇਨ 'ਚ ਵਿਸ਼ਵ ਪੱਧਰੀ ਲਗਜ਼ਰੀ ਸਹੂਲਤਾਂ ਬਾਰੇ ਦੱਸ ਰਿਹਾ ਹੈ। ਇਹ ਵੀਡੀਓ ਮਹਾਰਾਜਾ ਐਕਸਪ੍ਰੈਸ ਟਰੇਨ ਦੇ ਸਭ ਤੋਂ ਮਹਿੰਗੇ ਕੋਚ ਦੀ ਹੈ, ਜਿਸ ਦੀ ਟਿਕਟ ਦੀ ਕੀਮਤ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਮਹਾਰਾਜਾ ਟਰੇਨ ਦੇ ਨਾਂਅ ਵਾਂਗ ਇਸ ਟਰੇਨ 'ਚ ਵੀ ਅਜਿਹੀਆਂ ਹੀ ਸਹੂਲਤਾਂ ਦਿੱਤੀਆਂ ਗਈਆਂ ਹਨ।


ਮਹਾਰਾਜਾ ਐਕਸਪ੍ਰੈਸ ਟਰੇਨ ਭਾਰਤੀ ਰੇਲਵੇ ਟੂਰਿਜ਼ਮ ਕਾਰਪੋਰੇਸ਼ਨ ਵੱਲੋਂ ਚਲਾਈ ਜਾਂਦੀ ਹੈ। ਇਹ ਟਰੇਨ ਦੇਸ਼ ਦੇ 4 ਵੱਖ-ਵੱਖ ਰੂਟਾਂ 'ਤੇ ਚਲਾਈ ਜਾਂਦੀ ਹੈ। ਤੁਸੀਂ ਇਨ੍ਹਾਂ ਚਾਰਾਂ ਵਿੱਚੋਂ ਕੋਈ ਇੱਕ ਰੂਟ ਚੁਣ ਸਕਦੇ ਹੋ। ਇਹ ਸਫ਼ਰ 7 ਦਿਨਾਂ ਦਾ ਹੁੰਦਾ ਹੈ। ਤੁਸੀਂ ਇਸ ਲਗਜ਼ਰੀ ਟਰੇਨ ਦਾ 7 ਦਿਨਾਂ ਤੱਕ ਮਜ਼ਾ ਲੈ ਸਕਦੇ ਹੋ।


ਇੱਕ ਟਿਕਟ ਦਾ ਕਿਰਾਇਆ 20 ਲੱਖ ਰੁਪਏ


ਮਹਾਰਾਜਾ ਟਰੇਨ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਇਸ ਟਰੇਨ ਦੇ ਹਰ ਕੋਚ 'ਚ ਵੱਡੀਆਂ ਖਿੜਕੀਆਂ, ਮੁਫ਼ਤ ਮਿੰਨੀ ਬਾਰ, ਏਅਰ ਕੰਡੀਸ਼ਨਿੰਗ, ਵਾਈਫਾਈ, ਲਾਈਵ ਟੀਵੀ, ਡੀਵੀਡੀ ਪਲੇਅਰ ਸਮੇਤ ਕਈ ਲਗਜ਼ਰੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਮਹਾਰਾਜਾ ਐਕਸਪ੍ਰੈੱਸ ਚਾਰ ਵੱਖ-ਵੱਖ ਟੂਰ ਦੀ ਪੇਸ਼ਕਸ਼ ਕਰਦਾ ਹੈ ਮਤਲਬ ਭਾਰਤ ਦੀ ਵਿਰਾਸਤ, ਭਾਰਤ ਦੇ ਖ਼ਜ਼ਾਨੇ, ਦਿ ਇੰਡੀਅਨ ਪੈਨੋਰਾਮਾ ਅਤੇ ਦਿ ਇੰਡੀਅਨ ਸਪਲੈਂਡਰ। ਇਸ ਟਰੇਨ ਦਾ ਕਿਰਾਇਆ 5 ਲੱਖ ਰੁਪਏ ਤੋਂ ਲੈ ਕੇ 20 ਲੱਖ ਰੁਪਏ ਤੱਕ ਹੈ।


ਕਿੰਨੇ ਤਰ੍ਹਾਂ ਦੇ ਹਨ ਕੋਚ?


ਮਹਾਰਾਜਾ ਐਕਸਪ੍ਰੈਸ 'ਚ 4 ਵੱਖ-ਵੱਖ ਤਰ੍ਹਾਂ ਦੇ ਕੋਚ ਹਨ, ਜਿਨ੍ਹਾਂ 'ਚ ਡੀਲਕਸ ਕੈਬਿਨ, ਸੁਇਟ, ਜੂਨੀਅਰ ਸੁਇਟ ਅਤੇ ਪ੍ਰੈਜ਼ੀਡੈਂਸ਼ੀਅਲ ਸੁਇਟ ਸ਼ਾਮਲ ਹਨ। ਇਸ ਟਰੇਨ 'ਚ 2 ਤਰ੍ਹਾਂ ਦੇ ਪੈਕੇਜ ਦਿੱਤੇ ਗਏ ਹਨ। ਇੱਕ 3 ਰਾਤਾਂ ਅਤੇ 4 ਦਿਨਾਂ ਦਾ ਹੈ ਅਤੇ ਦੂਜਾ 6 ਰਾਤਾਂ ਅਤੇ 7 ਦਿਨਾਂ ਦਾ ਹੈ। ਸਾਰਿਆਂ 'ਤੇ ਵੱਖ-ਵੱਖ ਕਿਰਾਇਆ ਲਾਗੂ ਹੁੰਦਾ ਹੈ। ਵੈੱਬਸਾਈਟ ਮੁਤਾਬਕ ਇਹ ਕਿਰਾਇਆ ਡਬਲ ਆਕੂਪੈਂਸੀ 'ਤੇ ਵਿਅਕਤੀਗਤ ਤੌਰ 'ਤੇ ਵੀ ਸਸਤਾ ਹੋਵੇਗਾ। ਇਸ ਤੋਂ ਇਲਾਵਾ ਬਾਲਗ ਅਤੇ ਹੋਰ ਕੈਟਾਗਰੀਆਂ ਲਈ ਕਿਰਾਇਆ ਵੱਖ-ਵੱਖ ਹੈ।



ਵੀਡੀਓ 'ਚ ਕੀ ਦਿਖਾਇਆ?


ਵੀਡੀਓ ਦੀ ਸ਼ੁਰੂਆਤ 'ਚ ਕੁਸ਼ਾਗਰਾ ਨਾਂਅ ਦੇ ਵਿਅਕਤੀ ਨੇ ਮਹਾਰਾਜ ਐਕਸਪ੍ਰੈੱਸ ਦਾ ਸੁਇਟ ਰੂਮ ਦਿਖਾਇਆ ਹੈ। ਵੀਡੀਓ 'ਚ ਇੱਕ ਸੁਇਟ ਰੂਮ 'ਚ ਖਾਣ ਵਾਲੀ ਥਾਂ, ਸ਼ਾਵਰ ਵਾਲਾ ਬਾਥਰੂਮ, 2 ਮਾਸਟਰ ਬੈੱਡਰੂਮ ਦਿਖਾਏ ਗਏ ਹਨ। ਵਿਅਕਤੀ ਨੇ ਦੱਸਿਆ ਕਿ ਇਸ ਸੁਇਟ ਦਾ ਕਿਰਾਇਆ ਲਗਭਗ 20 ਲੱਖ ਰੁਪਏ ਹੈ। ਇੰਸਟਾਗ੍ਰਾਮ 'ਤੇ ਵੀਡੀਓ ਪੋਸਟ ਕਰਨ ਤੋਂ ਬਾਅਦ ਲੋਕਾਂ ਨੇ ਕਈ ਕਮੈਂਟਸ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਇਸ 'ਚ ਟਿਕਟ ਲੈਣ ਨਾਲੋਂ ਫਲੈਟ ਖਰੀਦਣਾ ਬਿਹਤਰ ਹੈ, ਜਦਕਿ ਇੱਕ ਨੇ ਲਿਖਿਆ ਕਿ ਮੈਂ ਇਸ ਪੈਸੇ ਨੂੰ ਪ੍ਰਾਪਰਟੀ 'ਚ ਨਿਵੇਸ਼ ਕਰ ਸਕਦਾ ਹਾਂ। ਤੀਜੇ ਯੂਜ਼ਰਸ ਨੇ ਕਿਹਾ ਕਿ ਇਸ ਨਾਲ ਮੈਂ ਪੂਰੀ ਦੁਨੀਆ ਦੀ ਯਾਤਰਾ ਕਰ ਸਕਦਾ ਹਾਂ।