February Tourist Places: ਫਰਵਰੀ ‘ਚ ਘੁੰਮਣ ਦਾ ਬਣ ਰਿਹਾ ਪਲਾਨ ਤਾਂ ਇਨ੍ਹਾਂ ਥਾਵਾਂ ‘ਤੇ ਜ਼ਰੂਰ ਜਾਓ, ਮੌਸਮ ਹੁੰਦਾ ਸੁਹਾਵਣਾ
Tourist Places: ਫਰਵਰੀ ਵਿਚ ਕਈ ਸੂਬਿਆਂ ਦਾ ਮੌਸਮ ਘੁੰਮਣ ਲਈ ਬੜਾ ਹੀ ਮਜ਼ੇਦਾਰ ਅਤੇ ਸੁਹਾਵਣਾ ਹੋ ਜਾਂਦਾ ਹੈ। ਇਸ ਮੌਸਮ 'ਚ ਨਾ ਤਾਂ ਬਹੁਤੀ ਠੰਢ ਲੱਗਦੀ ਹੈ ਅਤੇ ਨਾ ਹੀ ਜ਼ਿਆਦਾ ਗਰਮੀ। ਤੁਸੀਂ ਫਰਵਰੀ ਵਿਚ ਇਨ੍ਹਾਂ ਥਾਵਾਂ 'ਤੇ ਜਾਣ ਦਾ ਪਲਾਨ ਬਣਾ ਸਕਦੇ ਹੋ।
February Tourist Places: ਦਿੱਲੀ ਸਮੇਤ ਕਈ ਰਾਜਾਂ ਵਿੱਚ ਕੜਾਕੇ ਦੀ ਠੰਢ ਨੇ ਜਨਜੀਵਨ ਮੁਸ਼ਕਲ ਕਰ ਦਿੱਤਾ ਹੈ। ਇਸ ਸਰਦੀ ਵਿੱਚ ਬਹੁਤ ਜ਼ਿਆਦਾ ਠੰਢ ਕਾਰਨ ਵੱਡੀ ਗਿਣਤੀ ਵਿੱਚ ਲੋਕ ਵੱਖ-ਵੱਖ ਬਿਮਾਰੀਆਂ ਦੀ ਲਪੇਟ ਵਿੱਚ ਆ ਗਏ ਹਨ। ਸੰਘਣੀ ਧੁੰਦ ਅਤੇ ਬਰਫੀਲੀ ਹਵਾਵਾਂ ਨੇ ਸਫਰ ਕਰਨ ਦੇ ਸ਼ੌਕੀਨ ਲੋਕਾਂ ਦੀਆਂ ਮੁਸ਼ਕਿਲਾਂ ਵੀ ਵਧਾ ਦਿੱਤੀਆਂ ਹਨ। ਘੁੰਮਣ-ਫਿਰਨ ਦੇ ਲਿਹਾਜ਼ ਨਾਲ ਅਜਿਹੇ ਮੌਸਮ ਨੂੰ ਸਹੀ ਮੰਨਿਆ ਜਾਂਦਾ ਹੈ, ਜਿਸ ਵਿਚ ਨਾ ਤਾਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਅਤੇ ਨਾ ਹੀ ਜ਼ਿਆਦਾ ਠੰਢ। ਕਿਉਂਕਿ ਬਹੁਤ ਜ਼ਿਆਦਾ ਠੰਢ ਅਤੇ ਬਹੁਤ ਜ਼ਿਆਦਾ ਗਰਮੀ ਕਿਸੇ ਵੀ ਚੰਗੇ ਯਾਤਰਾ ਦੇ ਅਨੁਭਵ ਨੂੰ ਵਿਗਾੜ ਸਕਦੀ ਹੈ। ਉੱਥੇ ਹੀ ਦੋ ਹਫ਼ਤੇ ਰਹਿ ਗਏ ਹਨ ਅਤੇ ਫਰਵਰੀ ਦਾ ਮਹੀਨਾ ਆਉਣ ਵਾਲਾ ਹੈ।
ਫਰਵਰੀ ਵਿਚ ਕਈ ਸੂਬਿਆਂ ਦਾ ਮੌਸਮ ਸਫਰ ਲਈ ਸੁਹਾਵਣਾ ਹੋ ਜਾਂਦਾ ਹੈ। ਇਸ ਮੌਸਮ 'ਚ ਨਾ ਤਾਂ ਬਹੁਤੀ ਠੰਢ ਲੱਗਦੀ ਹੈ ਅਤੇ ਨਾ ਹੀ ਜ਼ਿਆਦਾ ਗਰਮੀ। ਆਓ ਜਾਣਦੇ ਹਾਂ ਉਨ੍ਹਾਂ ਥਾਵਾਂ ਬਾਰੇ ਜਿੱਥੇ ਤੁਸੀਂ ਫਰਵਰੀ ਵਿੱਚ ਘੁੰਮਣ ਦਾ ਪਲਾਨ ਬਣਾ ਸਕਦੇ ਹੋ।
ਦਿੱਲੀ
ਭਾਰਤ ਦੀ ਰਾਜਧਾਨੀ ਦਿੱਲੀ ਜਾਣ ਦਾ ਸਭ ਤੋਂ ਵਧੀਆ ਸਮਾਂ ਨਵੰਬਰ ਜਾਂ ਫਰਵਰੀ ਮੰਨਿਆ ਜਾਂਦਾ ਹੈ। ਕਿਉਂਕਿ ਇਨ੍ਹਾਂ ਦੋ ਮਹੀਨਿਆਂ ਵਿੱਚ ਦਿੱਲੀ ਦਾ ਮੌਸਮ ਸੁਹਾਵਣਾ ਰਹਿੰਦਾ ਹੈ। ਦਿੱਲੀ ਦਾ ਦੌਰਾ ਕਰਨ ਲਈ ਫਰਵਰੀ ਬਹੁਤ ਹੀ ਸੁਹਾਵਣਾ ਮਹੀਨਾ ਹੈ। ਜੇਕਰ ਤੁਸੀਂ ਇਤਿਹਾਸਕ ਸਮਾਰਕਾਂ, ਸਟ੍ਰੀਟ ਫੂਡ ਅਤੇ ਕੱਪੜਿਆਂ ਦੀ ਖਰੀਦਦਾਰੀ ਲਈ ਦਿੱਲੀ ਦੇ ਮਸ਼ਹੂਰ ਸਥਾਨਾਂ 'ਤੇ ਜਾਣਾ ਚਾਹੁੰਦੇ ਹੋ ਤਾਂ ਫਰਵਰੀ ਸਭ ਤੋਂ ਵਧੀਆ ਮਹੀਨਾ ਹੈ।
ਬੈਂਗਲੁਰੂ
ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ ਸਾਰਾ ਸਾਲ ਸੁਹਾਵਣਾ ਮੌਸਮ ਰਹਿੰਦਾ ਹੈ। ਭਾਵੇਂ ਫਰਵਰੀ ਸੁੱਕਾ ਮਹੀਨਾ ਰਹਿੰਦਾ ਹੈ। ਇਸ ਲਈ ਤੁਸੀਂ ਬਹੁਤ ਹੀ ਮਜ਼ੇਦਾਰ ਧੁੱਪ ਦੀ ਉਮੀਦ ਕਰ ਸਕਦੇ ਹੋ। ਬੈਂਗਲੁਰੂ ਵਿੱਚ ਬਾਹਰੀ ਥਾਵਾਂ ਦੀ ਪੜਚੋਲ ਕਰਨ ਲਈ ਫਰਵਰੀ ਇੱਕ ਵਧੀਆ ਮਹੀਨਾ ਹੈ।
ਸ਼ਿਲਾਂਗ
ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਜਾਣ ਲਈ ਫਰਵਰੀ ਸਭ ਤੋਂ ਵਧੀਆ ਮਹੀਨਾ ਹੈ। ਦੇਸ਼ ਦੇ ਇਸ ਰਾਜ ਵਿੱਚ ਮਾਨਸੂਨ ਜਲਦੀ ਸ਼ੁਰੂ ਹੋ ਜਾਂਦਾ ਹੈ। ਇਸ ਲਈ ਫਰਵਰੀ ਇਸ ਖੂਬਸੁਰਕਤ ਹਿਲ ਸਟੇਸ਼ਨ ‘ਤੇ ਜਾਣ ਦਾ ਸਭ ਤੋਂ ਵਧੀਆ ਸਮਾਂ ਹੈ। ਹਵਾ 'ਚ ਹਲਕੀ ਠੰਢ ਤਾਂ ਰਹੇਗੀ ਪਰ ਇਸ ਨਾਲ ਹੋਣ ਵਾਲੀਆਂ ਪਰੇਸ਼ਾਨੀਆਂ ਦੀ ਕੋਈ ਚਿੰਤਾ ਨਹੀਂ ਹੈ।
ਕਸੌਲੀ
ਹਿਮਾਚਲ ਪ੍ਰਦੇਸ਼ ਦੇ ਕਸੌਲੀ ਹਿਲ ਸਟੇਸ਼ਨ ਦਾ ਆਨੰਦ ਲੈਣ ਲਈ ਫਰਵਰੀ ਸਭ ਤੋਂ ਵਧੀਆ ਮਹੀਨਾ ਹੈ। ਇਸ ਮਹੀਨੇ ਹਵਾ ਹਲਕੀ ਠੰਡੀ ਹੁੰਦੀ ਹੈ। ਸਵੇਰ ਅਤੇ ਸ਼ਾਮ ਦਾ ਸਮਾਂ ਹਲਕੀ ਠੰਢ ਵਾਲਾ ਹੁੰਦਾ ਹੈ। ਸਾਫ਼ ਅਸਮਾਨ ਅਤੇ ਸ਼ਾਨਦਾਰ ਸੂਰਜ ਡੁੱਬਣ ਦੇ ਨਾਲ, ਕਸੌਲੀ ਬਹੁਤ ਸਾਰੇ ਲੋਕਾਂ ਲਈ ਇੱਕ ਡ੍ਰੀਮ ਡੈਸਟੀਨੇਸ਼ਨ ਹੈ।
ਉਦੈਪੁਰ
ਰਾਜਸਥਾਨ ਦੇ ਉਦੈਪੁਰ ਵਿੱਚ ਫਰਵਰੀ ਦੇ ਮਹੀਨੇ ਵਿੱਚ ਤਾਪਮਾਨ ਹਲਕਾ ਰਹਿੰਦਾ ਹੈ। ਤੁਸੀਂ ਇੱਥੇ ਕਿਲ੍ਹਿਆਂ ਅਤੇ ਮਹਿਲਾਂ ਦਾ ਦੌਰਾ ਕਰਨ ਲਈ ਬੇਝਿਜਕ ਆ ਸਕਦੇ ਹੋ। ਕਿਉਂਕਿ ਇੱਥੇ ਆ ਕੇ ਤੁਹਾਨੂੰ ਸੁਕੂਨ ਮਿਲੇਗਾ। ਇੱਥੇ ਤਾਪਮਾਨ 12 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਦੇਵਮਾਲੀ
ਓਡੀਸ਼ਾ ਦੇ ਦੇਵਮਾਲੀ ਵਿੱਚ ਫਰਵਰੀ ਵਿੱਚ ਮੌਸਮ ਸੁੰਦਰ ਅਤੇ ਸੁਹਾਵਣਾ ਰਹਿੰਦਾ ਹੈ। ਇਸ ਲਈ ਜ਼ਿਆਦਾ ਨਾ ਸੋਚੋ ਤੇ ਇੱਥੇ ਜਾਣ ਦਾ ਪਲਾਨ ਬਣਾ ਲਓ।
ਇਹ ਵੀ ਪੜ੍ਹੋ: Bharat Jodo Yatra: ਪੰਜਾਬ ਵਿੱਚ ਟੁੱਟਾ ਰਾਹੁਲ ਗਾਂਧੀ ਦਾ ਸੁਰੱਖਿਆ ਘੇਰਾ, ਨੌਜਵਾਨ ਨੇ ਰਾਹੁਲ ਜਾ ਗਲੇ ਲਾਇਆ