ਨਵੀਂ ਦਿੱਲੀ: ਕੀ ਤੁਸੀਂ ਜ਼ਿਆਦਾਤਰ ਸਮਾਂ ਆਪਣੇ ਪਾਰਟਨਰ ਨਾਲ ਟੀ.ਵੀ. ਵੇਖਦਿਆਂ ਬਤੀਤ ਕਰਦੇ ਹੋ? ਜੇਕਰ ਹਾਂ, ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਹੁਣੇ-ਹੁਣੇ ਇੱਕ ਖੋਜ ਮੁਤਾਬਕ, ਆਪਣੇ ਪਾਰਟਨਰ ਨਾਲ ਟੀ.ਵੀ. ਵੇਖਣ ਵਾਲੇ ਜੋੜੇ ਇਕ-ਦੂਜੇ ਦੇ ਜ਼ਿਆਦਾ ਨਜ਼ਦੀਕ ਹੁੰਦੇ ਹਨ। ਜਾਣੋ ਹੋਰ ਕੀ-ਕੀ ਖੁਲਾਸੇ ਹੋਏ ਇਸ ਰਿਪੋਰਟ 'ਚ।
ਸੋਸ਼ਲ ਐਂਡ ਪਰਸਨਲ ਰਿਲੇਸ਼ਨਸ਼ਿਪ ਜਨਰਲ 'ਚ ਛਪੀ ਇਸ ਰਿਸਰਚ ਮੁਤਾਬਕ, ਜਿਹੜੇ ਜੋੜੇ ਟੀ.ਵੀ. ਸ਼ੋਅ ਅਤੇ ਫ਼ਿਲਮਾਂ ਦਾ ਆਨੰਦ ਇਕੱਠਿਆਂ ਮਾਣਦੇ ਹਨ ਉਨ੍ਹਾਂ ਦਾ ਸੁਪਨਮਈ ਸੰਸਾਰ ਦੇ ਨਾਲ-ਨਾਲ ਆਪਣਾ ਰਿਸ਼ਤਾ ਵੀ ਮਜ਼ਬੂਤ ਹੁੰਦਾ ਹੈ।
ਇਕੱਠਿਆਂ ਟੈਲੀਵਿਜ਼ਨ ਵੇਖਣ ਦੇ ਫਾਇਦੇ:
ਪਾਰਟਨਰ ਨਾਲ ਟੀ.ਵੀ. ਵੇਖਣਾ ਉਨ੍ਹਾਂ ਜੋੜਿਆਂ ਲਈ ਜ਼ਿਆਜਾ ਫਾਇਦੇਮੰਦ ਹੈ ਜੋ ਆਪਸ ਵਿੱਚ ਸੋਸ਼ਲ ਨੈੱਟਵਰਕਿੰਗ ਨਹੀਂ ਕਰਦੇ ਜਾਂ ਥੋੜ੍ਹੀ ਕਰਦੇ ਹਨ ਅਤੇ ਜਾਂ ਉਨ੍ਹਾਂ ਦੇ ਸਾਂਝੇ ਦੋਸਤ ਨਹੀਂ ਹਨ।
ਇਕੱਠਿਆਂ ਟੀ.ਵੀ. ਵੇਖਣ ਦੌਰਾਨ ਜੋੜਿਆਂ 'ਚ ਉਹੋ ਜਿਹੀ ਖਿੱਚ ਪੈਦਾ ਹੁੰਦੀ ਹੈ ਜੋ ਨਵੇਂ ਦੋਸਤ ਬਣਾਉਣ ਸਮੇਂ ਹੁੰਦਾ ਹੈ।
ਰਿਸਰਚ ਕਰਨ ਵਾਲੀ ਮਨੋਵਿਗਿਆਨੀ ਸਾਰਾ ਗੋਮਿਲਿੰਸਨ ਦਾ ਕਹਿਣਾ ਹੈ ਕਿ ਟੀ.ਵੀ. ਲੋਕਾਂ ਨੂੰ ਇੱਕ ਵੱਖਰੀ ਤੇ ਵਧੀਆ ਦੁਨੀਆ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਰਿਸਰਚ 'ਚ 259 ਵਿਅਕਤੀਆਂ ਨੂੰ ਸ਼ਾਮਿਲ ਕੀਤਾ ਗਿਆ ਸੀ।