Weight Loss Tips: ਵੱਧੇ ਹੋਏ ਵਜ਼ਨ ਤੋਂ ਹੋ ਪ੍ਰੇਸ਼ਾਨ! ਬਾਬਾ ਰਾਮਦੇਵ ਨੇ ਦੱਸਿਆ ਮੋਟਾਪਾ ਘਟਾਉਣ ਦਾ ਰਾਜ਼! ਸਿੰਥੈਟਿਕ ਦਵਾਈਆਂ ਤੋਂ ਬਚੋ, ਕੁਦਰਤੀ ਤਰੀਕਿਆਂ ਨਾਲ ਰਹੋ ਫਿੱਟ
ਅੱਜਕੱਲ੍ਹ ਦੀ ਦੌੜ ਭਰੀ ਜ਼ਿੰਦਗੀ ਅਤੇ ਖ਼ਰਾਬ ਲਾਈਫਸਟਾਈਲ ਦੇ ਕਾਰਨ ਮੋਟਾਪਾ ਇੱਕ ਗਲੋਬਲ ਸਮੱਸਿਆ ਬਣ ਚੁੱਕੀ ਹੈ। ਲੋਕ ਜਲਦੀ ਤੋਂ ਜਲਦੀ ਵਜ਼ਨ ਘਟਾਉਣ ਲਈ 'ਸ਼ੌਰਟਕਟ' ਅਪਣਾ ਰਹੇ ਹਨ, ਜਿਸ ਵਿੱਚ ਵਜ਼ਨ ਘਟਾਉਣ ਵਾਲੀਆਂ...

Weight Loss Tips: ਅੱਜਕੱਲ੍ਹ ਦੀ ਦੌੜ ਭਰੀ ਜ਼ਿੰਦਗੀ ਅਤੇ ਖ਼ਰਾਬ ਲਾਈਫਸਟਾਈਲ ਦੇ ਕਾਰਨ ਮੋਟਾਪਾ ਇੱਕ ਗਲੋਬਲ ਸਮੱਸਿਆ ਬਣ ਚੁੱਕੀ ਹੈ। ਲੋਕ ਜਲਦੀ ਤੋਂ ਜਲਦੀ ਵਜ਼ਨ ਘਟਾਉਣ ਲਈ 'ਸ਼ੌਰਟਕਟ' ਅਪਣਾ ਰਹੇ ਹਨ, ਜਿਸ ਵਿੱਚ ਵਜ਼ਨ ਘਟਾਉਣ ਵਾਲੀਆਂ ਗੋਲੀਆਂ ਅਤੇ ਇੰਜੈਕਸ਼ਨ ਸਭ ਤੋਂ ਅੱਗੇ ਹਨ। ਹਾਲ ਹੀ ਵਿੱਚ ਨਵੀਂ ਦਿੱਲੀ ਵਿੱਚ ਹੋਏ ਇੱਕ ਸਮਾਗਮ ਵਿੱਚ ਯੋਗ ਗੁਰੂ ਬਾਬਾ ਰਾਮਦੇਵ ਨੇ ਇਸ ਵਿਸ਼ੇ 'ਤੇ ਆਪਣੀ ਲਾਹੇਵੰਦ ਰਾਏ ਦਿੱਤੀ ਅਤੇ ਲੋਕਾਂ ਨੂੰ ਇਨ੍ਹਾਂ ਸਿੰਥੇਟਿਕ ਦਵਾਈਆਂ ਦੇ ਖ਼ਤਰੇ ਬਾਰੇ ਚੇਤਾਵਨੀ ਦਿੱਤੀ।
ਸਿੰਥੇਟਿਕ ਦਵਾਈਆਂ ਤੋਂ ਬਚੋ
ਬਾਜ਼ਾਰ ਵਿੱਚ ਅੱਜਕੱਲ੍ਹ Wegovy, Ozempic ਅਤੇ Mounjaro ਵਰਗੇ ਕਈ ਇੰਜੈਕਸ਼ਨ ਅਤੇ ਗੋਲੀਆਂ ਕਾਫੀ ਲੋਕਪ੍ਰਿਯ ਹੋ ਰਹੇ ਹਨ। ਕੰਪਨੀਆਂ ਦਾਅਵਾ ਕਰਦੀਆਂ ਹਨ ਕਿ ਇਹ ਭੁੱਖ ਘਟਾ ਕੇ ਵਜ਼ਨ ਘਟਾਉਂਦੀਆਂ ਹਨ। ਬਾਬਾ ਰਾਮਦੇਵ ਨੇ ਇਨ੍ਹਾਂ ਨੂੰ ਸਰੀਰ ਲਈ ਬਹੁਤ ਖ਼ਤਰਨਾਕ ਦੱਸਿਆ ਹੈ। ਉਹਨਾਂ ਸਪਸ਼ਟ ਕੀਤਾ ਕਿ ਸਿੰਥੇਟਿਕ ਤਰੀਕੇ ਨਾਲ ਵਜ਼ਨ ਘਟਾਉਣਾ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। ਜਦੋਂ ਉਨ੍ਹਾਂ ਤੋਂ ਪਤੰਜਲੀ ਦੀਆਂ ਵੇਟ ਲਾਸ ਦਵਾਈਆਂ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਗੋਲੀਆਂ ਪੂਰੀ ਤਰ੍ਹਾਂ ਕੁਦਰਤੀ ਤੱਤਾਂ ਤੋਂ ਬਣੀਆਂ ਹਨ, ਨਾ ਕਿ ਸਿੰਥੇਟਿਕ ਰਸਾਇਣਾਂ ਤੋਂ।
ਕੁਦਰਤੀ ਤਰੀਕਿਆਂ ‘ਤੇ ਦਿਆਨ ਦਿਓ
ਬਾਬਾ ਰਾਮਦੇਵ ਦੇ ਅਨੁਸਾਰ, ਵਜ਼ਨ ਘਟਾਉਣ ਲਈ ਕਿਸੇ ਵੀ ਬਾਹਰੀ ਦਵਾਈ ਦੀ ਲੋੜ ਨਹੀਂ ਹੈ। ਉਹਨਾਂ ਕੁਝ ਆਸਾਨ ਅਤੇ ਪ੍ਰਭਾਵਸ਼ਾਲੀ ਟਿਪਸ ਸ਼ੇਅਰ ਕੀਤੇ, ਜਿਵੇਂ ਕਿ ਘੀਏ ਦਾ ਜੂਸ ਅਤੇ ਗੁੰਨਗੁਨਾ ਪਾਣੀ। ਸਵੇਰੇ ਉਠ ਕੇ ਗੁੰਨਗੁਨਾ ਪਾਣੀ ਪੀਣਾ ਅਤੇ ਘੀਏ ਦਾ ਜੂਸ ਲੈਣਾ ਫੈਟ ਬਰਨ ਕਰਨ ਵਿੱਚ ਬਹੁਤ ਮਦਦਗਾਰ ਹੁੰਦਾ ਹੈ। ਦੌੜ ਅਤੇ ਯੋਗ ਦੇ ਬਾਰੇ ਉਹਨਾਂ ਦੱਸਿਆ ਕਿ ਉਹ ਖ਼ੁਦ ਸਵੇਰੇ 3 ਵਜੇ ਉਠ ਕੇ ਯੋਗ ਕਰਦੇ ਹਨ। ਨਿਯਮਤ ਯੋਗ ਅਤੇ ਸਵੇਰੇ ਦੌੜ ਸਰੀਰ ਨੂੰ ਕੁਦਰਤੀ ਤਰੀਕੇ ਨਾਲ ਫਿਟ ਰੱਖਦੀ ਹੈ।
ਫਾਸਟਿੰਗ ਦਾ ਮਹੱਤਵ
ਬਾਬਾ ਰਾਮਦੇਵ ਨੇ 'ਇੰਟਰਮੀਟੈਂਟ ਫਾਸਟਿੰਗ' (Intermittent Fasting) ਦਾ ਸਮਰਥਨ ਕਰਦੇ ਹੋਏ ਕਿਹਾ ਕਿ ਫਾਸਟਿੰਗ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਉਹਨਾਂ ਸਲਾਹ ਦਿੱਤੀ ਕਿ ਦਿਨ ਵਿੱਚ ਸਿਰਫ ਇੱਕ ਵਾਰੀ ਭੋਜਨ ਕਰੋ ਤਾਂ ਕਿ ਪੇਟ ਨੂੰ ਆਰਾਮ ਮਿਲੇ। ਇਸਦੇ ਨਾਲ-ਨਾਲ ਉਹਨਾਂ 'ਡਿਜੀਟਲ ਫਾਸਟਿੰਗ' ਅਤੇ 'ਮੌਨ ਵਰਤ' ਦਾ ਵੀ ਸੁਝਾਅ ਦਿੱਤਾ। ਉਹਨਾਂ ਦੇ ਅਨੁਸਾਰ, 8 ਤੋਂ 10 ਘੰਟਿਆਂ ਤੱਕ ਫੋਨ ਅਤੇ ਇੰਟਰਨੈਟ ਤੋਂ ਦੂਰ ਰਹਿਣਾ (ਡਿਜੀਟਲ ਫਾਸਟਿੰਗ) ਦਿਮਾਗ ਨੂੰ ਸ਼ਾਂਤੀ ਦਿੰਦਾ ਹੈ, ਜੋ ਸਮੂਹਿਕ ਸਿਹਤ ਲਈ ਜ਼ਰੂਰੀ ਹੈ।
ਬਾਬਾ ਰਾਮਦੇਵ ਦਾ ਸੁਨੇਹਾ ਸਾਫ਼ ਹੈ ਕਿ ਸਿਹਤਮੰਦ ਰਹਿਣ ਦਾ ਕੋਈ ਸ਼ੌਰਟਕਟ ਨਹੀਂ ਹੁੰਦਾ। ਦਵਾਈਆਂ ਅਤੇ ਇੰਜੈਕਸ਼ਨਾਂ ਦੇ ਪਿੱਛੇ ਭੱਜਣ ਦੀ ਥਾਂ ਆਪਣੀ ਰੋਜ਼ਾਨਾ ਦੀ ਜੀਵਨਸ਼ੈਲੀ ਵਿੱਚ ਯੋਗ, ਸੰਤੁਲਿਤ ਖਾਣ-ਪੀਣ ਅਤੇ ਉਪਵਾਸ ਨੂੰ ਸ਼ਾਮਿਲ ਕਰਨਾ ਹੀ ਲੰਮੀ ਉਮਰ ਅਤੇ ਫਿਟ ਸਰੀਰ ਦਾ ਅਸਲੀ ਰਾਜ ਹੈ। ਉਹਨਾਂ ਜ਼ੋਰ ਦਿੱਤਾ ਕਿ ਮਨੁੱਖ ਦੇ ਤਨ ਅਤੇ ਮਨ, ਦੋਹਾਂ 'ਤੇ ਕੋਈ ਦਾਗ ਨਹੀਂ ਹੋਣਾ ਚਾਹੀਦਾ।






















