ਕੀ ਤੁਹਾਡੇ ਬੱਚੇ ਨੂੰ ਮਿੱਟੀ ਖਾਣ ਦੀ ਆਦਤ ਹੈ? ਅਕਸਰ ਲੋਕ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦਾ ਬੱਚਾ ਰੇਤ, ਧਾਗੇ, ਪੱਥਰ ਜਾਂ ਚੂਨਾ ਖਾਂਦਾ ਹੈ। ਮਾਪੇ ਉਨ੍ਹਾਂ ਦੀ ਆਦਤ ਤੋਂ ਛੁਟਕਾਰਾ ਪਾਉਣ ਬਾਰੇ ਚਿੰਤਤ ਹੁੰਦੇ ਹਨ।
ਬੱਚਿਆਂ ਦੇ ਪੇਟ ‘ਚ ਕੀੜਿਆਂ ਦੀ ਪਛਾਣ ਕਿਵੇਂ ਕਰੀਏ?
ਰਾਤ ਨੂੰ ਬੱਚਾ ਆਪਣੇ ਦੰਦ ਕਰੀਚਦਾ ਹੈ ਜਾਂ ਜੇ ਉਸ ਦੇ ਮੂੰਹ ‘ਚੋਂ ਥੁੱਕ ਨਿਕਲਦਾ ਹੈ, ਤਾਂ ਸਮਝੋ ਕਿ ਇਹ ਤੁਹਾਡੇ ਬੱਚੇ ਦੇ ਪੇਟ ‘ਚ ਕੀੜੇ ਹੋਣ ਦਾ ਲੱਛਣ ਹੈ। ਇਸ ਤੋਂ ਇਲਾਵਾ, ਮਾਹਰ ਹੋਰ ਵੀ ਬਹੁਤ ਸਾਰੇ ਲੱਛਣ ਦਸਦੇ ਹਨ ਜਿਵੇਂ ਖੂਨ ਦੀ ਕਮੀ, ਉਲਟੀਆਂ, ਕਬਜ਼, ਥੱਕੇ ਮਹਿਸੂਸ ਹੋਣਾ, ਅੱਖਾਂ ਦੇ ਆਲੇ ਦੁਆਲੇ ਕਾਲੇ ਧੱਬੇ, ਆਦਿ।
ਪੇਟ ‘ਚ ਕੀੜੇ ਇਕ ਆਮ ਬਿਮਾਰੀ ਹੈ ਜੋ ਬੱਚਿਆਂ ‘ਚ ਹੀ ਨਹੀਂ ਬਲਕਿ ਬਜ਼ੁਰਗਾਂ ਲਈ ਵੀ ਸਮੱਸਿਆਵਾਂ ਪੈਦਾ ਕਰਦੀ ਹੈ। ਪੇਟ ‘ਚ ਕੀੜਿਆਂ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਕਿ ਕੱਚੀਆਂ ਚੀਜ਼ਾਂ ਖਾਣਾ, ਸਬਜ਼ੀਆਂ ਅਤੇ ਫਲ ਚੰਗੀ ਤਰ੍ਹਾਂ ਨਾ ਧੋਣਾ, ਪ੍ਰਦੂਸ਼ਿਤ ਪਾਣੀ, ਖਰਾਬ ਖਾਣਾ ਜਾਂ ਹੱਥ ਚੰਗੀ ਤਰ੍ਹਾਂ ਨਾ ਧੋਣਾ।
ਅਮਰੀਕਾ ਦਾ ਆਜ਼ਾਦੀ ਦਿਹਾੜਾ ਅੱਜ, ਟਰੰਪ ਦੇ ਸੰਬੋਧਨ ਤੋਂ ਪਹਿਲਾਂ ਹੀ ਵਧੀਆਂ ਫਿਕਰਾਂ
ਪੇਟ ਦੇ ਕੀੜੇ ਅੱਖਾਂ ਨਾਲ ਨਹੀਂ ਦਿਖਾਈ ਦਿੰਦੇ:
ਪੇਟ ਦੇ ਕੀੜੇ ਕਈ ਕਿਸਮਾਂ ਦੇ ਹੋ ਸਕਦੇ ਹਨ। Tape worms, round worms, intestinal worms ਆਦਿ ਪੇਟ ਦੇ ਕੀੜਿਆਂ ਦੀਆਂ ਆਮ ਕਿਸਮਾਂ ਹਨ। ਇਸ ਲਈ ਜੇ ਬੱਚੇ ਦੇ ਪੇਟ, ਸਿਰ ਦਰਦ ਜਾਂ ਕੋਈ ਹੋਰ ਲੱਛਣ ਦਿਖਣ, ਤਾਂ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਡਾਕਟਰ ਨੂੰ ਮਿਲੋ ਅਤੇ ਉਨ੍ਹਾਂ ਦੇ ਲੱਛਣਾਂ ਨੂੰ ਦੱਸੋ, ਫਿਰ ਉਸ ਦੇ ਅਧਾਰ ‘ਤੇ ਬੱਚੇ ਦਾ ਇਲਾਜ ਕੀਤਾ ਜਾਵੇਗਾ।
ਕਿਤੇ ਤੁਹਾਡੇ ਬੱਚੇ ਨੂੰ ਤਾਂ ਨਹੀਂ ਸਤਾ ਰਹੇ ਅੱਖਾਂ ਤੋਂ ਨਾ ਦਿਖਣ ਵਾਲੇ ਕੀੜੇ? ਇਹ ਹਨ ਲੱਛਣ
ਏਬੀਪੀ ਸਾਂਝਾ
Updated at:
04 Jul 2020 11:39 AM (IST)
ਰਾਤ ਨੂੰ ਬੱਚਾ ਆਪਣੇ ਦੰਦ ਕਰੀਚਦਾ ਹੈ ਜਾਂ ਜੇ ਉਸ ਦੇ ਮੂੰਹ ‘ਚੋਂ ਥੁੱਕ ਨਿਕਲਦਾ ਹੈ, ਤਾਂ ਸਮਝੋ ਕਿ ਇਹ ਤੁਹਾਡੇ ਬੱਚੇ ਦੇ ਪੇਟ ‘ਚ ਕੀੜੇ ਹੋਣ ਦਾ ਲੱਛਣ ਹੈ।
- - - - - - - - - Advertisement - - - - - - - - -