ਪੜਚੋਲ ਕਰੋ
(Source: ECI/ABP News)
10ਵੀਂ ਦੇ ਵਿਦਿਆਰਥੀ ਨੇ ਗੰਡਾਸੇ ਨਾਲ ਕੀਤਾ ਨੌਜਵਾਨ 'ਤੇ ਹਮਲਾ, ਸੀਸੀਟੀਵੀ 'ਚ ਰਿਕਾਰਡ ਵਾਰਦਾਤ
ਪਾਣੀਪਤ ਵਿੱਚ ਲਗਾਤਾਰ ਹੋ ਰਹੀਆਂ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅੱਜ ਦੁਪਹਿਰ ਕਰੀਬ 12 ਵਜੇ, ਦਸਵੀਂ ਜਮਾਤ ਦਾ ਵਿਦਿਆਰਥੀ ਜਤਿਨ ਅਤੇ ਉਸ ਦੇ ਸਾਥੀ ਗੰਡਾਸੀ ਲੈ ਕੇ ਬਾਜ਼ਾਰ ਆਏ ਤੇ ਇੱਕ ਲੜਕੇ 'ਤੇ ਹਮਲਾ ਕਰ ਦਿੱਤਾ।
![10ਵੀਂ ਦੇ ਵਿਦਿਆਰਥੀ ਨੇ ਗੰਡਾਸੇ ਨਾਲ ਕੀਤਾ ਨੌਜਵਾਨ 'ਤੇ ਹਮਲਾ, ਸੀਸੀਟੀਵੀ 'ਚ ਰਿਕਾਰਡ ਵਾਰਦਾਤ 10th class student attacks youth with gandasa, incident recorded on CCTV 10ਵੀਂ ਦੇ ਵਿਦਿਆਰਥੀ ਨੇ ਗੰਡਾਸੇ ਨਾਲ ਕੀਤਾ ਨੌਜਵਾਨ 'ਤੇ ਹਮਲਾ, ਸੀਸੀਟੀਵੀ 'ਚ ਰਿਕਾਰਡ ਵਾਰਦਾਤ](https://feeds.abplive.com/onecms/images/uploaded-images/2021/07/16/d1c1b83c85ae0e0463e2dc47dd23cb39_original.gif?impolicy=abp_cdn&imwidth=1200&height=675)
attack
ਪਾਣੀਪਤ: ਪਾਣੀਪਤ ਵਿੱਚ ਲਗਾਤਾਰ ਹੋ ਰਹੀਆਂ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅੱਜ ਦੁਪਹਿਰ ਕਰੀਬ 12 ਵਜੇ, ਦਸਵੀਂ ਜਮਾਤ ਦਾ ਵਿਦਿਆਰਥੀ ਜਤਿਨ ਅਤੇ ਉਸ ਦੇ ਸਾਥੀ ਗੰਡਾਸੀ ਲੈ ਕੇ ਬਾਜ਼ਾਰ ਆਏ ਤੇ ਇੱਕ ਲੜਕੇ 'ਤੇ ਹਮਲਾ ਕਰ ਦਿੱਤਾ। ਸੀਸੀਟੀਵੀ ਫੁਟੇਜ ਦੇ ਅਨੁਸਾਰ ਦੋਵੇਂ ਮੁਲਜ਼ਮਾਂ ਨੇ ਸਾਈਕਲ ਤੋਂ ਹੇਠਾਂ ਉਤਰ ਕੇ ਨੌਜਵਾਨ ਨੂੰ ਫੜ ਕੇ ਉਸ 'ਤੇ ਗੰਡਾਸੇ ਨਾਲ ਜ਼ਬਰਦਸਤ ਹਮਲਾ ਕਰ ਦਿੱਤਾ। ਹਮਲੇ ਦੌਰਾਨ ਜ਼ਖਮੀ ਹੋਇਆ ਨੌਜਵਾਨ ਲਹੂ-ਲੁਹਾਨ ਹੋ ਗਿਆ। ਉਸ ਨੂੰ ਤੁਰੰਤ ਪਾਣੀਪਤ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ।
ਜਦੋਂ ਜਤਿਨ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ 3 ਮਹੀਨੇ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਇਆ ਸੀ। ਉਸ ਨੇ ਦੱਸਿਆ ਕਿ ਉਹ ਦਸਵੀਂ ਜਮਾਤ ਦਾ ਵਿਦਿਆਰਥੀ ਹੈ। ਤੇ ਇਹ ਹਥਿਆਰ ਉਸ ਦਾ ਦੋਸਤ ਲਿਆਇਆ ਸੀ। ਪਰ ਰੰਜਿਸ਼ ਕਿਸ ਗੱਲ ਦੀ ਹੈ ਇਸਦਾ ਖੁਲਾਸਾ ਨਹੀਂ ਕੀਤਾ। ਉਥੇ ਹੀ ਜ਼ਖਮੀ ਨੌਜਵਾਨ ਵਿੱਕੀ ਇਕ ਗਹਿਣਿਆਂ ਦੀ ਦੁਕਾਨ 'ਤੇ ਕੰਮ ਕਰਦਾ ਹੈ। ਅੱਜ ਉਸ ਦੇ ਪਿਤਾ ਦੀ ਬਰਸੀ ਵੀ ਸੀ। ਜਦੋਂ ਜ਼ਖਮੀ ਨੂੰ ਇਲਾਜ ਲਈ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਤਾਂ ਉਸ ਨੇ ਦੱਸਿਆ ਗਿਆ ਕਿ ਉਨ੍ਹਾਂ ਦੀ ਕੋਈ ਪੁਰਾਣੀ ਦੁਸ਼ਮਣੀ ਹੈ। ਇਸੇ ਕਰਕੇ ਉਨ੍ਹਾਂ ਨੇ ਉਸ 'ਤੇ ਹਮਲਾ ਕੀਤਾ।
ਡੀਐਸਪੀ ਸਤੀਸ਼ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਅਧਾਰ ‘ਤੇ ਗੰਡਾਸੀ ਤੋਂ ਨੌਜਵਾਨ 'ਤੇ ਹਮਲਾ ਕੀਤਾ ਜਾ ਰਿਹਾ ਹੈ। ਜਿਵੇਂ ਹੀ ਪੀੜਤ ਸ਼ਿਕਾਇਤ ਦਰਜ ਕਰਵਾਉਂਦਾ ਹੈ, ਕੇਸ ਦਰਜ ਕਰ ਲਿਆ ਜਾਵੇਗਾ ਅਤੇ ਦੋਸ਼ੀ ਨੂੰ ਫੜ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਫੁਟੇਜ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਕਿਵੇਂ ਹਮਲਾ ਕਰ ਰਹੇ ਹਨ। ਡੀਐਸਪੀ ਨੇ ਦੱਸਿਆ ਕਿ ਹਮਲਾਵਰ ਵਿਦਿਆਰਥੀ ਹੈ। ਹਾਲਾਂਕਿ, ਇਹ ਖੁਸ਼ਕਿਸਮਤ ਸੀ ਕਿ ਜ਼ਖਮੀ ਨੌਜਵਾਨ ਵਿੱਕੀ ਦੀ ਜਾਨ ਬਚ ਗਈ। ਪਰ ਸੀਸੀਟੀਵੀ ਫੁਟੇਜ ਵਿਚ ਜਿਸ ਤਰ੍ਹਾਂ ਹਮਲਾ ਦਿਖਾਈ ਦੇ ਰਿਹਾ ਹੈ, ਇਹ ਸਪੱਸ਼ਟ ਹੈ ਕਿ ਦੋਸ਼ੀ ਨੇ ਉਸ ਦੀ ਹੱਤਿਆ ਦੇ ਇਰਾਦੇ ਨਾਲ ਹਮਲਾ ਕੀਤਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਪੰਜਾਬ
ਸਿਹਤ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)