ਪੜਚੋਲ ਕਰੋ
(Source: ECI/ABP News)
ਹੋਲੀ 'ਤੇ ਅੰਧਵਿਸ਼ਵਾਸ ਨੇ ਲਈ 2 ਲੋਕਾਂ ਦੀ ਜਾਨ, ਹੁਣ ਵਿਆਹ ਦੀ ਥਾਂ ਹੋਵੇਗੀ ਜੇਲ੍ਹ
ਅੰਧਵਿਸ਼ਵਾਸ ਇਸ ਕਦਰ ਕਿਸੇ ਦੀ ਜਾਨ ਲੈ ਸਕਦਾ ਹੈ ਯਕੀਨ ਕਰਨਾ ਥੋੜ੍ਹਾ ਮੁਸ਼ਕਲ ਹੈ। ਮਾਮਲਾ ਭਿਵਾਨੀ ਦੇ ਬਵਾਨੀਖੇੜਾ ਦਾ ਹੈ ਜਿੱਥੇ ਹੋਲਿਕਾ ਦਾਹਨ 'ਤੇ ਪ੍ਰਹਿਲਾਦ ਕੱਢਣ ਨੂੰ ਲੈ ਕੇ ਦੋ ਪਰਿਵਾਰਾਂ 'ਚ ਝੜਪ ਹੋ ਗਈ।
![ਹੋਲੀ 'ਤੇ ਅੰਧਵਿਸ਼ਵਾਸ ਨੇ ਲਈ 2 ਲੋਕਾਂ ਦੀ ਜਾਨ, ਹੁਣ ਵਿਆਹ ਦੀ ਥਾਂ ਹੋਵੇਗੀ ਜੇਲ੍ਹ 2 Deaths by superstition in Haryana night before holi ਹੋਲੀ 'ਤੇ ਅੰਧਵਿਸ਼ਵਾਸ ਨੇ ਲਈ 2 ਲੋਕਾਂ ਦੀ ਜਾਨ, ਹੁਣ ਵਿਆਹ ਦੀ ਥਾਂ ਹੋਵੇਗੀ ਜੇਲ੍ਹ](https://static.abplive.com/wp-content/uploads/sites/5/2020/03/10183740/dead-body.jpg?impolicy=abp_cdn&imwidth=1200&height=675)
ਚੰਡੀਗੜ੍ਹ: ਅੰਧਵਿਸ਼ਵਾਸ ਇਸ ਕਦਰ ਕਿਸੇ ਦੀ ਜਾਨ ਲੈ ਸਕਦਾ ਹੈ ਯਕੀਨ ਕਰਨਾ ਥੋੜ੍ਹਾ ਮੁਸ਼ਕਲ ਹੈ। ਮਾਮਲਾ ਭਿਵਾਨੀ ਦੇ ਬਵਾਨੀਖੇੜਾ ਦਾ ਹੈ ਜਿੱਥੇ ਹੋਲਿਕਾ ਦਾਹਨ 'ਤੇ ਪ੍ਰਹਿਲਾਦ ਕੱਢਣ ਨੂੰ ਲੈ ਕੇ ਦੋ ਪਰਿਵਾਰਾਂ 'ਚ ਝੜਪ ਹੋ ਗਈ। ਝਗੜਾ ਇਸ ਕਰਕੇ ਹੋਇਆ ਕਿ ਇੱਕ ਜੋ ਪ੍ਰਹਿਲਾਦ ਕੱਢੇਗਾ, ਉਸ ਦਾ ਵਿਆਹ ਪਹਿਲਾਂ ਹੋ ਜਾਵੇਗਾ।
ਇੱਕ ਨੌਜਵਾਨ ਪ੍ਰਹਿਲਾਦ ਕੱਢਣ ਲੱਗਾ ਸੀ ਤਾਂ ਦੂਸਰੇ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦਾ ਮੁੰਡਾ ਉਸ ਤੋਂ ਉਮਰ 'ਚ ਵੱਡਾ ਹੈ ਤਾਂ ਉਸ ਨੂੰ ਪ੍ਰਹਿਲਾਦ ਕੱਢਣ ਦਿੱਤਾ ਜਾਵੇ। ਇਸ ਨੂੰ ਲੈ ਕੇ ਦੋਹਾਂ ਪਰਿਵਾਰਾਂ 'ਚ ਝੜਪ ਹੋ ਗਈ। ਦੇਖਦਿਆਂ ਹੀ ਦੇਖਦਿਆਂ ਇਹ ਮਾਮਲਾ ਇੰਨਾ ਵਧ ਗਿਆ ਕਿ ਝਗੜੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 7-8 ਲੋਕ ਗੰਭੀਰ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ:
ਹੋਲੀ ਦੇ ਦਿਨ ਭਿਆਨਕ ਬੱਸ ਹਾਦਸਾ, ਪੰਜ ਸਵਾਰੀਆਂ ਦੀ ਮੌਤ, 35 ਜ਼ਖ਼ਮੀ
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ ਤੇ ਜ਼ਖਮੀਆਂ ਨੂੰ ਹਸਪਤਾਲ ਦਾਖਿਲ ਕਰਵਾਇਆ। ਪੁਲਿਸ ਵੱਲੋਂ 21 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਤੋਂ ਬਾਅਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ:
4 ਲੱਖ ਖਰਚ ਕੇ ਵੀ ਸਿਰ 'ਤੇ ਨਹੀਂ ਉਗਿਆ ਕੋਈ ਵਾਲ, ਹੁਣ ਮਿਲੇਗਾ 14 ਲੱਖ ਮੁਆਵਜ਼ਾ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)