ਪੜਚੋਲ ਕਰੋ
Advertisement
2017 ਪੰਜਾਬੀਆਂ ਨੇ ਕੋਰੋਨਾ ਨੂੰ ਹਰਾਇਆ, ਰਿਕਵਰੀ ਦਰ 85%
ਪੰਜਾਬ ਵਿੱਚ ਕੋਰੋਨਾ ਸੰਕਰਮਿਤ ਲੋਕਾਂ ਦੇ ਸਿਹਤਮੰਦ ਹੋਣ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਮੰਗਲਵਾਰ ਨੂੰ 17 ਹੋਰ ਮਰੀਜ਼ ਠੀਕ ਹੋਏ। ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਰਾਜ ‘ਚ ਹੁਣ ਸਿਹਤਮੰਦ ਲੋਕਾਂ ਦੀ ਗਿਣਤੀ 2017 ਹੋ ਗਈ ਹੈ।
ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਸੰਕਰਮਿਤ ਲੋਕਾਂ ਦੇ ਸਿਹਤਮੰਦ ਹੋਣ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਮੰਗਲਵਾਰ ਨੂੰ 17 ਹੋਰ ਮਰੀਜ਼ ਠੀਕ ਹੋਏ। ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਰਾਜ ‘ਚ ਹੁਣ ਸਿਹਤਮੰਦ ਲੋਕਾਂ ਦੀ ਗਿਣਤੀ 2017 ਹੋ ਗਈ ਹੈ।
ਇਸ ਦੇ ਨਾਲ ਹੀ ਮੰਗਲਵਾਰ ਨੂੰ ਪਠਾਨਕੋਟ ‘ਚ 85 ਸਾਲਾ ਤੇ ਲੁਧਿਆਣਾ ਵਿੱਚ 60 ਸਾਲਾ ਬਜ਼ੁਰਗ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ।
ਪੰਜਾਬ ‘ਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 46 ਹੋ ਗਈ ਹੈ। ਰਾਜ ਵਿੱਚ 37 ਨਵੇਂ ਕੇਸ ਸਾਹਮਣੇ ਆਏ। ਰਾਜ ‘ਚ ਹੁਣ 2426 ਮਰੀਜ਼ ਹਨ। ਹਾਲਾਂਕਿ, ਇਹਨਾਂ ਕਿਰਿਆਸ਼ੀਲ ਮਰੀਜ਼ਾਂ ਵਿੱਚੋਂ ਸਿਰਫ 363 ਮਰੀਜ਼ ਮੌਜੂਦ ਹਨ। ਬਾਕੀ 2017 ਠੀਕ ਹੋ ਗਏ ਹੈ।
ਰਾਜ ‘ਚ ਮਰੀਜ਼ਾਂ ਦੀ ਰਿਕਵਰੀ ਦੀ ਦਰ 85 ਪ੍ਰਤੀਸ਼ਤ ਤੋਂ ਵੱਧ ਹੈ।
ਮੰਗਲਵਾਰ ਨੂੰ ਜਲੰਧਰ ਵਿੱਚ 10, ਪਠਾਨਕੋਟ ਵਿੱਚ ਅੱਠ, ਗੁਰਦਾਸਪੁਰ ਵਿੱਚ ਚਾਰ, ਸੰਗਰੂਰ ਵਿੱਚ ਤਿੰਨ, ਅੰਮ੍ਰਿਤਸਰ, ਮੋਗਾ, ਨਵਾਂ ਸ਼ਹਿਰ, ਲੁਧਿਆਣਾ ਤੇ ਮੁਹਾਲੀ ਵਿੱਚ ਦੋ- ਦੋ, ਜਦਕਿ ਫਰੀਦਕੋਟ ਤੇ ਪਟਿਆਲੇ ਵਿੱਚ ਇੱਕ-ਇੱਕ ਕੇਸ ਸਾਹਮਣੇ ਆਇਆ। ਦੂਜੇ ਪਾਸੇ, ਚੰਡੀਗੜ੍ਹ ਦੇ ਸੈਕਟਰ-30 ਵਿੱਚ ਇੱਕ 80 ਸਾਲਾ ਔਰਤ ਦੀ ਮੌਤ ਹੋ ਗਈ, ਜਦਕਿ ਸ਼ਹਿਰ ਵਿੱਚ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ। ਇੱਥੇ ਕੁੱਲ 301 ਸੰਕਰਮਿਤ ਮਰੀਜ਼ ਹਨ।
ਨਵੇਂ ਸਕਾਰਾਤਮਕ ਮਾਮਲੇ - 37
ਐਕਟਿਵ ਕੇਸ - 363
ਹੁਣ ਤੱਕ ਠੀਕ ਹੋਏ - 2017
ਕੁੱਲ ਸੰਕਰਮਿਤ - 2426
ਨਵੇਂ ਮੌਤ ਦੇ ਕੇਸ - 02
ਹੁਣ ਤੱਕ ਮੌਤਾਂ - 46
ਹੁਣ ਤੱਕ ਲਏ ਗਏ ਸੈਂਪਲ - 96,329
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਦੇਸ਼
ਸਿਹਤ
Advertisement