ਜੈਂਡਰ ਡਿਫਰੇਂਸ ਨੂੰ ਘਟਾਉਣ ਲਈ ਫਿਨਲੈਂਡ ਵਿੱਚ ਇੱਕ 16 ਸਾਲਾ ਲੜਕੀ ਨੂੰ ਇੱਕ ਦਿਨ ਦਾ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਸਨਾ ਮਰੀਨ ਨੇ ਆਵਾ ਮੁਰਤੋ ਲਈ ਆਪਣੀ ਸੀਟ ਖਾਲੀ ਕਰ ਦਿੱਤੀ। ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬੈਠਣ ਤੋਂ ਬਾਅਦ ਆਵਾ ਮੂਰਤੋ ਨੇ ਕੈਬਨਿਟ ਮੰਤਰੀਆਂ ਨਾਲ ਮੁਲਾਕਾਤ ਕੀਤੀ ਅਤੇ ਤਕਨਾਲੋਜੀ ਦੇ ਖੇਤਰ 'ਚ ਔਰਤਾਂ ਦੇ ਅਧਿਕਾਰਾਂ ਬਾਰੇ ਵਿਚਾਰ ਵਟਾਂਦਰੇ ਕੀਤੇ।

ਖ਼ਬਰਾਂ ਅਨੁਸਾਰ ਮੁਰਤੋ ਨੇ ਭਾਸ਼ਣ ਵਿੱਚ ਕਿਹਾ, "ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਬੋਲਦਿਆਂ ਬਹੁਤ ਖੁਸ਼ ਹਾਂ। ਹਾਲਾਂਕਿ ਜੇ ਮੈਂ ਲੜਕੀਆਂ ਲਈ ਮੁਹਿੰਮ ਦੀ ਜ਼ਰੂਰਤ ਨਾ ਹੁੰਦੀ ਤਾਂ ਮੇਰੀ ਇੱਥੇ ਖੜ੍ਹਨ ਦੀ ਇੱਛਾ ਨਾ ਹੁੰਦੀ।" ਇੱਕ ਦਿਨਾਂ ਪ੍ਰਧਾਨ ਮੰਤਰੀ ਨੇ ਦੱਸਿਆ, "ਪਰ ਸੱਚ ਇਹ ਹੈ ਕਿ ਹੁਣ ਤੱਕ ਅਸੀਂ ਵਿਸ਼ਵ ਵਿੱਚ ਕਿਧਰੇ ਵੀ ਲਿੰਗ ਸਮਾਨਤਾ ਨਹੀਂ ਹਾਸਲ ਕੀਤੀ ਹੈ। ਇਹ ਸੱਚ ਹੈ ਕਿ ਅਸੀਂ ਇਸ ਮਾਮਲੇ ਵਿੱਚ ਬਹੁਤ ਕੁਝ ਪੂਰਾ ਕੀਤਾ ਹੈ ਪਰ ਫਿਰ ਵੀ ਬਹੁਤ ਕੁਝ ਹਾਸਲ ਕੀਤੇ ਜਾਣ ਦੀ ਜ਼ਰੂਰਤ ਹੈ।"


ਫਿਨਲੈਂਡ ਦਾ ਸੰਯੁਕਤ ਰਾਸ਼ਟਰ ਜਾਗਰੂਕਤਾ ਅਭਿਆਨ ਵਿੱਚ ਸ਼ਾਮਲ ਹੋਣ ਲਈ ਇਹ ਚੌਥਾ ਵਰ੍ਹਾ ਹੈ। ‘ਗਰਲਜ਼ ਟੇਕਓਵਰ’ ਪ੍ਰੋਗਰਾਮ ਤਹਿਤ ਟੀਨੇਜਰ ਨੂੰ ਇਕ ਦਿਨ ਲਈ ਹੋਰ ਖੇਤਰਾਂ ਅਤੇ ਰਾਜਨੀਤੀ 'ਚ ਜਾਣ ਦਾ ਮੌਕਾ ਮਿਲਦਾ ਹੈ। ਇਸ ਸਾਲ ਦਾ ਫੋਕਸ ਕੀਨੀਆ, ਪੇਰੂ, ਸੁਡਾਨ ਅਤੇ ਵੀਅਤਨਾਮ ਦੀਆਂ ਕੁੜੀਆਂ 'ਚ ਤਕਨਾਲੋਜੀ ਅਤੇ ਡਿਜੀਟਲ ਕੁਸ਼ਲਤਾ ਦੇ ਮੌਕਿਆਂ ਨੂੰ ਉਤਸ਼ਾਹਤ ਕਰਨਾ ਹੈ।