ਲੁਧਿਆਣਾ: ਲਗਾਤਾਰ ਬਦਲ ਰਹੇ ਮੌਸਮ ਤੇ ਗਲੋਬਲ ਵਾਰਮਿੰਗ ਕਾਰਨ ਪਾਣੀ ਦੇ ਸਰੋਤ ਘੱਟ ਹੋਣ ਦੀ ਸੰਭਾਵਨਾ ਹੈ। ਇਸ ਕਰਕੇ ਖੇਤੀ ਲਈ ਨਵੇਂ ਸਿਸਟਮ ਸਥਾਪਤ ਕਰਨ ਦੀ ਜ਼ਰੂਰਤ ਪਵੇਗੀ, ਤਾਂ ਜੋ ਘੱਟ ਸਰੋਤ ਨਾਲ ਵਧੇਰੇ ਫ਼ਸਲਾਂ ਪੈਦਾ ਕੀਤੀਆਂ ਜਾ ਸਕਣ ਤੇ ਲੋਕ ਆਪਣੀਆਂ ਜ਼ਰੂਰਤਾਂ ਵੀ ਪੂਰੀਆਂ ਕਰ ਸਕਣ। ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਘੱਟ ਪਾਣੀ ਦੀ ਵਰਤੋਂ ਲਈ ਇੱਕ ਪ੍ਰੋਜੈਕਟ 'ਤੇ ਪ੍ਰਯੋਗ ਚੱਲ ਰਿਹਾ ਹੈ। ਇਸ ਨੂੰ ਲੈ ਕੇ ਡਾ. ਮੀਰਾ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ Aquaponics system ਦੀ ਇਹ ਨਵੀਂ ਪ੍ਰਣਾਲੀ ਨਾ ਸਿਰਫ ਪਿੰਡਾਂ ਲਈ, ਬਲਕਿ ਸ਼ਹਿਰੀ ਖੇਤਰਾਂ ਲਈ ਵੀ ਵਧੀਆ ਹੈ।




ਇਹ ਪ੍ਰਣਾਲੀ ਥੋੜ੍ਹੀ ਜਿਹੀ ਜਗ੍ਹਾ 'ਚ ਸਥਾਪਤ ਕੀਤੀ ਜਾ ਸਕਦੀ ਹੈ। ਇੰਟਰਪ੍ਰਾਈਜਜ਼ ਲਈ ਅਜਿਹੀਆਂ ਪ੍ਰਣਾਲੀਆਂ ਵਧੀਆ ਮੌਕਾ ਹੈ। ਇਸ ਨਾਲ ਤੁਸੀਂ ਵਧੀਆ ਮੁਨਾਫਾ ਵੀ ਕਮਾ ਸਕਦੇ ਹੋ। ਇਹ ਖੇਤੀ ਪ੍ਰਣਾਲੀ ਲੋੜ ਤੇ ਜਗ੍ਹਾ ਅਨੁਸਾਰ ਅਨੁਕੂਲਿਤ ਕੀਤੀ ਜਾ ਸਕਦੀ ਹੈ। ਡਾ. ਮੀਰਾ ਦੇ ਯੂਨੀਵਰਸਿਟੀ ਪ੍ਰੋਜੈਕਟ ਵਿੱਚ 100 ਵਰਗ ਮੀਟਰ ਹਾਈਡ੍ਰੋਪੌਨਿਕਸ ਹਨ। ਹਾਈਡ੍ਰੋਪੌਨਿਕਸ ਪਾਣੀ ਦੀ ਵਰਤੋਂ 'ਚ ਹਰੀਆਂ ਪੱਤੇਦਾਰ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਹਨ ਜਿਵੇਂ ਤਾਜ਼ਾ ਪਾਲਕ, ਧਨੀਆ, ਸਰ੍ਹੋਂ ਦੀ ਸਾਗ ਆਦਿ।



ਤਲਾਬ ਮੱਛੀ ਦੀਆਂ ਕਿਸਮਾਂ ਆਸਾਨੀ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਦੀ ਲਾਗਤ ਕਰੀਬ 20 ਲੱਖ ਦੇ ਬਰਾਬਰ ਆਉਂਦੀ ਹੈ ਤੇ ਕਿਸਾਨ ਇਸ ਤੋਂ ਵਧੀਆ ਕਮਾਈ ਕਰ ਸਕਦੇ ਹਨ। ਪੰਜਾਬ ਵਿੱਚ ਉਨ੍ਹਾਂ ਨੇ ਇਸ ਦੀ ਸ਼ੁਰੂਆਤ ਕੀਤੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਹ ਪਤਾ ਚੱਲੇਗਾ ਕਿ ਇਹ ਕਿਸ ਤਰ੍ਹਾਂ ਦੇ ਨਤੀਜੇ ਦਿੰਦੀ ਹੈ। ਲੁਧਿਆਣਾ ਦੀ ਗੁਰੂ ਨਾਨਕ ਅੰਗਦ ਦੇਖ ਯੂਨੀਵਰਸਿਟੀ ਇਸ ਨੂੰ ਇੱਕ ਵਧੀਆ ਉਪਰਾਲਾ ਮੰਨਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਦੇ ਵਧੀਆ ਨਤੀਜੇ ਆਉਣ ਦੀ ਆਸ ਕੀਤੀ ਜਾ ਸਕਦੀ ਹੈ