ਪੜਚੋਲ ਕਰੋ
Advertisement
ਪੰਜਾਬ ਵਿਧਾਨ ਸਭਾ ਬਾਹਰ ਅੱਜ ਫਿਰ ਹੰਗਾਮਾ, 'ਆਪ' ਤੇ ਅਕਾਲੀ ਦਲ ਨੇ ਕੈਪਟਨ ਸਰਕਾਰ 'ਤੇ ਚੁੱਕੇ ਸਵਾਲ
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿਧਾਇਕਾਂ ਨੇ ਸੜਕ 'ਤੇ ਉੱਤਰ ਕੇ ਸੂਬਾ ਸਰਕਾਰ ਨੂੰ ਘੇਰ ਲਿਆ। ਅਕਾਲੀ ਵਿਧਾਇਕਾਂ ਨੇ ਬਜਟ ਖਿਲਾਫ ਤੇ ਨਸ਼ਾ ਤਸਕਰੀ, ਕਾਨੂੰਨ ਵਿਵਸਥਾ ਜਿਹੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਿਆ।
ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿਧਾਇਕਾਂ ਨੇ ਸੜਕ 'ਤੇ ਉੱਤਰ ਕੇ ਸੂਬਾ ਸਰਕਾਰ ਨੂੰ ਘੇਰ ਲਿਆ। ਅਕਾਲੀ ਵਿਧਾਇਕਾਂ ਨੇ ਬਜਟ ਖਿਲਾਫ ਤੇ ਨਸ਼ਾ ਤਸਕਰੀ, ਕਾਨੂੰਨ ਵਿਵਸਥਾ ਜਿਹੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਿਆ। ਉਧਰ, ਆਪ ਵਿਧਾਇਕਾਂ ਨੇ ਮਹਿੰਗੀ ਬਿਜਲੀ, ਕਿਸਾਨਾਂ ਦੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਿਆ।
ਇਸ ਤੋਂ ਪਹਿਲਾਂ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਜ਼ੀਰੋ ਕਾਲ ਦੌਰਾਨ ਜਨਹਿੱਤ ਦੇ ਕਈ ਮੁੱਦਿਆਂ ਨੂੰ ਚੁੱਕਿਆ। ਪ੍ਰੋ. ਬਲਜਿੰਦਰ ਕੌਰ ਨੇ ਤਲਵੰਡੀ ਸਾਬੋ ਹਲਕੇ 'ਚ ਵਿਕਾਸ ਕਾਰਜਾਂ ਲਈ ਪੁੱਛਿਆ ਕਿ ਇਹ ਪੈਸਾ ਕਿੱਥੇ ਲੱਗ ਰਿਹਾ ਹੈ? ਕਿਉਂਕਿ ਸੜਕਾਂ ਨਹੀਂ ਬਣੀਆਂ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪਾਤੜਾਂ ਸਥਿਤ ਪਿਕਾਡਲੀ ਸ਼ੂਗਰ ਮਿੱਲ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦਾ ਮੁੱਦਾ ਚੁੱਕਿਆ ਤੇ ਕਿਹਾ ਕਿ ਇਸ ਨਾਲ ਪਿੰਡਾਂ 'ਚ ਕੈਂਸਰ ਦੀ ਬਿਮਾਰੀ ਫੈਲ ਰਹੀ ਹੈ। ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਵੱਲੋਂ ਇਸ ਸ਼ੂਗਰ ਮਿੱਲ ਦਾ ਕਨੈਕਸ਼ਨ ਕੱਟੇ ਜਾਣ ਦਾ ਹੁਕਮ ਹੋਣ ਦੇ ਬਾਵਜੂਦ ਕਨੈਕਸ਼ਨ ਫੇਰ ਜੋੜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਚੀਮਾ ਨੇ ਟ੍ਰਾਂਸਪੋਰਟ ਮਾਫੀਆ ਤੇ ਨਸ਼ਾ ਮਾਫੀਆ ਦਾ ਮੁੱਦਾ ਵੀ ਚੁੱਕਿਆ।
ਉਧਰ, ਅਮਨ ਅਰੋੜਾ ਨੇ ਸੂਬਾ ਸਰਕਾਰ ਵੱਲੋਂ 2500 ਐਸੋਸੀਏਟਿਡ ਸਕੂਲਾਂ ਨੂੰ ਅਗਲੇ ਸਾਲ ਲਈ ਮਨਜੂਰੀ ਨਾ ਦਿੱਤੇ ਜਾਣ ਮੁੱਦਾ ਚੁੱਕਿਆ ਤੇ ਕਿਹਾ ਕਿ ਇਸ ਫੈਸਲੇ ਨਾਲ ਪੰਜ ਲੱਖ ਵਿਦਿਆਰਥੀਆਂ ਤੇ ਕਰੀਬ 25 ਹਜ਼ਾਰ ਅਧਿਆਪਕਾਂ 'ਤੇ ਬੁਰਾ ਪ੍ਰਭਾਵ ਪਏਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਜਲੰਧਰ
ਪੰਜਾਬ
Advertisement