ਕੁਰਸੀ ਨਾ ਮਿਲਣ ਕਾਰਨ ਗੁੱਸੇ 'ਚ ਆਈ AAP MLA ਦੀ ਪਤਨੀ, ਲੱਗੇ ਦੁਰਵਿਵਹਾਰ ਦੇ ਦੋਸ਼
ਫਰੀਦਕੋਟ ਵਿੱਚ ਬਾਬਾ ਫਰੀਦ ਆਗਮਨ ਪੁਰਬ ਮੌਕੇ ਰਾਤ ਸਮੇਂ ਸੰਗੀਤ ਦਾ ਪ੍ਰੋਗਰਾਮ ਚੱਲ ਰਿਹਾ ਸੀ, ਜਿਸ ਵਿੱਚ ਵੀਵੀਆਈਪੀ ਸ਼੍ਰੇਣੀ ਵਿੱਚ ਵਿਧਾਇਕ ਦੀ ਪਤਨੀ ਨੂੰ ਕੁਰਸੀ ਨਹੀਂ ਮਿਲੀ। ਜਿਸ ਕਾਰਨ ਉਹ ਗੁੱਸੇ 'ਚ ਆ ਕੇ ਉੱਥੋਂ ਚਲੇ ਗਏ।
ਫਰੀਦਕੋਟ: ਫਰੀਦਕੋਟ ਤੋਂ 'ਆਪ' ਵਿਧਾਇਕ ਗੁਰਦਿੱਤ ਸੇਖੋਂ ਦੀ ਪਤਨੀ ਬੇਅੰਤ ਕੌਰ ਇਨ੍ਹੀਂ ਦਿਨੀਂ ਚਰਚਾ 'ਚ ਹੈ। ਦਰਅਸਲ ਉਨ੍ਹਾਂ 'ਤੇ ਡੀਸੀ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਤੋਂ ਬਾਅਦ ਨਾਰਾਜ਼ ਡੀਸੀ ਪ੍ਰੋਗਰਾਮ ਛੱਡ ਕੇ ਚਲੇ ਗਏ। ਘਟਨਾ ਵੀਰਵਾਰ ਰਾਤ ਦੀ ਦੱਸੀ ਜਾ ਰਹੀ ਹੈ। ਜਿੱਥੇ ਫਰੀਦਕੋਟ ਵਿੱਚ ਬਾਬਾ ਫਰੀਦ ਆਗਮਨ ਪੁਰਬ ਮੌਕੇ ਰਾਤ ਸਮੇਂ ਸੰਗੀਤ ਦਾ ਪ੍ਰੋਗਰਾਮ ਚੱਲ ਰਿਹਾ ਸੀ, ਜਿਸ ਵਿੱਚ ਵੀਵੀਆਈਪੀ ਸ਼੍ਰੇਣੀ ਵਿੱਚ ਵਿਧਾਇਕ ਦੀ ਪਤਨੀ ਨੂੰ ਕੁਰਸੀ ਨਹੀਂ ਮਿਲੀ। ਜਿਸ ਕਾਰਨ ਉਹ ਗੁੱਸੇ 'ਚ ਆ ਕੇ ਉੱਥੋਂ ਚਲੇ ਗਏ।
ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਉਸ ਨੂੰ ਮਨਾ ਲਿਆ ਪਰ ਬੇਅੰਤ ਕੌਰ ਨੇ ਡੀਸੀ ਨੂੰ ਆਉਂਦਿਆਂ ਹੀ ਝਾੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਆਈਏਐਸ ਐਸੋਸੀਏਸ਼ਨ ਕੋਲ ਪਹੁੰਚ ਗਿਆ ਹੈ। ਐਸੋਸੀਏਸ਼ਨ ਦੇ ਪ੍ਰਧਾਨ ਵੇਣੂ ਪ੍ਰਸਾਦ ਨੇ ਵੀ ਡੀਸੀ ਨਾਲ ਦੁਰਵਿਵਹਾਰ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ:ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਿਸ਼ਾਨੇ 'ਤੇ ਰਾਜਪਾਲ, 'ਆਪ' ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਲਗਾਏ ਦੋਸ਼
ਜਿਸ ਸਮੇਂ ਵਿਧਾਇਕ ਦੀ ਪਤਨੀ ਨੇ ਡੀਸੀ ਨੂੰ ਡਾਂਟਿਆ ਉਸ ਸਮੇਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਵਿਧਾਇਕ ਗੁਰਦਿੱਤ ਸੇਖੋਂ, ਡਵੀਜ਼ਨਲ ਕਮਿਸ਼ਨਰ ਅਤੇ ਕਈ ‘ਆਪ’ ਵਰਕਰ ਮੌਜੂਦ ਸੀ। ਦੱਸ ਦਈਏ ਹੈ ਕਿ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੀ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਰਾਜ ਬਹਾਦਰ ਨਾਲ ਦੁਰਵਿਵਹਾਰ ਕਰਕੇ ਚਰਚਾ ਵਿੱਚ ਆਏ ਸੀ। ਉਨ੍ਹਾਂ ਨੇ ਵੀਸੀ ਨੂੰ ਗੱਦੇ 'ਤੇ ਲੇਟਾਇਆ ਸੀ। ਇਸ ਤੋਂ ਬਾਅਦ ਵੀਸੀ ਨੇ ਅਸਤੀਫਾ ਦੇ ਦਿੱਤਾ।
ਇਹ ਵੀ ਪੜ੍ਹੋ: ਕਾਂਗਰਸ 'ਚ ਗਾਂਧੀ ਪਰਿਵਾਰ ਦਾ ਕੋਈ ਪ੍ਰਧਾਨ ਨਹੀਂ ਹੋਵੇਗਾ'... ਤਿੰਨ ਸਾਲ ਪਹਿਲਾਂ ਰਾਹੁਲ ਗਾਂਧੀ ਨੇ ਕੀਤਾ ਸੀ ਸਾਫ਼
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।