ਅਕਾਲੀ ਦਲ ਨੂੰ DSGMC ਚੋਣਾਂ ਲੜ੍ਹਨ ਤੋਂ ਰੋਕਣਾ ਚਾਹੁੰਦੀ 'ਆਪ', ਚੀਮਾ ਨੇ ਕੇਜਰੀਵਾਲ ਸਰਕਾਰ 'ਤੇ ਚੁੱਕੇ ਸਵਾਲ
ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਦਲਜੀਤ ਚੀਮਾ ਨੇ ਅੱਜ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਕੀਤੀ। ਇਸ ਦੋਰਾਨ ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਇੰਦਰਾ ਗਾੰਧੀ ਦੇ ਰਸਤੇ 'ਤੇ ਚੱਲ ਰਹੀ ਹੈ।
ਚੰਡੀਗੜ੍ਹ: ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਦਲਜੀਤ ਚੀਮਾ ਨੇ ਅੱਜ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਕੀਤੀ। ਇਸ ਦੋਰਾਨ ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਇੰਦਰਾ ਗਾੰਧੀ ਦੇ ਰਸਤੇ 'ਤੇ ਚੱਲ ਰਹੀ ਹੈ। ਕੇਜਰੀਵਾਲ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਦਿੱਲੀ ਸਿੱਖ ਗੁਰੁਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਅਕਾਲੀ ਦਲ ਲੜ ਨਾ ਸਕੇ। ਅਰਵਿੰਦ ਕੇਜਰੀਵਾਲ, ਸਰਨਾ ਭਰਾ ਅਤੇ ਮਨਜੀਤ ਸਿੰਘ ਜੀਕੇ ਇਨ੍ਹਾਂ ਸਾਰਿਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਅਕਾਲੀ ਦਲ ਦਾ ਚੋਣ ਨਿਸ਼ਾਨ ਬਾਲਟੀ ਖੋਹਿਆ ਜਾਏ।
ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਟ ਕਮੇਟੀ ਦੀ ਚੋਣ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਕਟ 1971 'ਚ ਬਣਿਆ ਸੀ। ਇਸ ਮੁਤਾਬਕ ਹੀ ਸਾਲ 1974 'ਚ ਨਿਯਮ ਬਣੇ ਸੀ। ਇਨ੍ਹਾਂ ਨਿਯਮਾਂ ਦੇ ਅਨੁਸਾਰ ਹੀ ਚੋਣਾਂ ਦਾ ਕੰਮ ਹੁੰਦਾ ਹੈ। ਸਾਲ 2010 'ਚ ਕਾਂਗਰਸ ਦੀ ਸਰਕਾਰ ਸੀ। ਉਦੋਂ ਕਾਨੂੰਨ 'ਚ ਅਮੈਂਡਮੈਂਟ ਕੀਤੀਆਂ ਗਈਆਂ ਸੀ। ਪਰ ਹੁਣ ਹੈਰਾਨੀ ਦੀ ਗੱਲ ਹੈ ਕਿ ਕੇਜਰੀਵਾਲ ਸਰਕਾਰ ਇੰਨੀ ਘਬਰਾਈ ਹੋਈ ਕਿਉਂ ਹੈ ਕਿ ਦਿੱਲੀ ਸਰਕਾਰ ਦੇ ਮੰਤਰੀ ਰਜਿੰਦਰ ਪਾਲ ਗੌਤਮ ਨੇ ਚਿੱਠੀ ਜਾਰੀ ਕੀਤੀ ਹੈ।
ਚੀਮਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਚੋਣ ਲੜਨ ਤੋਂ ਰੋਕਣ ਵਾਸਤੇ ਉਹੀ 2010 ਦੇ ਰੂਲ ਲਾਗੂ ਹੋਣ। ਇਨ੍ਹਾਂ ਨਿਯਮਾਂ ਦੇ ਮੁਤਾਬਕ ਇਹ ਧਾਰਮਿਕ ਪਾਰਟੀ ਦੇ ਨਾਮ 'ਤੇ ਰਜਿਸਟਰ ਹੋਣੀ ਚਾਹੀਦੀ ਹੈ ਤੇ ਇਕ ਸਾਲ ਪਹਿਲਾਂ ਰਜਿਸਟਰ ਹੋਈ ਹੋਣੀ ਚਾਹੀਦੀ ਹੈ। ਅਕਾਲੀ ਦਲ ਜੋ ਚੋਣ ਨਿਸ਼ਾਨ ਦੀ ਵਰਤੋਂ ਕਰਦਾ ਸੀ ਇਸ ਤੋਂ ਕੇਜਰੀਵਾਲ ਸਰਕਾਰ ਇੰਨੀ ਘਬਰਾਈ ਕਿਉਂ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਕੰਮਾਂ ਤੋਂ ਸਿੱਖ ਸੰਗਤ ਬਹੁਤ ਖੁਸ਼ ਹੈ। ਸੰਗਤ ਨੇ ਸਾਰੇ ਕੰਮਾ ਨੂੰ ਪ੍ਰਵਾਨ ਕੀਤਾ। ਦਿੱਲੀ ਸਰਕਾਰ ਦੀ ਇਸ ਚਿੱਠੀ ਦੀ ਅਕਾਲੀ ਦਲ ਸਖਤ ਸ਼ਬਦਾਂ 'ਚ ਨਿੰਦਾ ਕਰਦਾ ਹੈ।
https://apps.apple.com/in/app/