ਪੜਚੋਲ ਕਰੋ
Advertisement
ਅਰੋਗਿਆ ਸੇਤੂ ਐਪ ਨਾਲ ਹੁਣ ਕਰੋ ਕਮਾਈ, ਸਰਕਾਰ ਦੇਵੇਗੀ ਇੱਕ ਲੱਖ ਰੁਪਏ
ਅਰੋਗਿਆ ਸੇਤੂ ਟੀਮ ਨੇ ਦਾਅਵਾ ਕੀਤਾ ਹੈ ਕਿ ਐਪ ਪਹਿਲਾਂ ਹੀ ਆਪਣੇ ਇੰਟਰਨਲ ਕੌਂਟੈਕਟ ਟ੍ਰੇਸਿੰਗ ਤਕਨਾਲੋਜੀ ਦੀ ਵਰਤੋਂ ਕਰਕੇ ਕੋਰੋਨੋਵਾਇਰਸ ਦੇ ਸੰਕਰਮਣ ਦੇ ਸੰਭਾਵੀ ਜ਼ੋਖ਼ਮ ਬਾਰੇ ਚੇਤਾਵਨੀ ਦੇ ਕੇ 1,40,000 ਤੋਂ ਵੱਧ ਲੋਕਾਂ ਦੀ ਮਦਦ ਕਰ ਚੁੱਕੀ ਹੈ।
ਨਵੀਂ ਦਿੱਲੀ: ਅਰੋਗਿਆ ਸੇਤੂ ਐਪ (Aarogya Setu App) ਨੂੰ ਲੈ ਕੇ ਕਈ ਮਾਹਿਰਾਂ ਨੇ ਨਿੱਜਤਾ 'ਤੇ ਸਵਾਲ ਚੁੱਕੇ ਜਾਣ ਤੋਂ ਬਾਅਦ ਨੀਤੀ ਆਯੋਗ ਨੇ ਆਰੋਗਿਆ ਸੇਤੂ ਦੇ ਕੋਡ ਨੂੰ ਓਪਨ ਸੋਰਸ (open-source) ਕਰ ਦਿੱਤਾ। ਨਵੇਂ ਕਦਮ ਇਸ ਐਪ ਦੇ ਅਪਰੈਲ ‘ਚ ਲਾਂਚ ਹੋਣ ਤੋਂ 41 ਦਿਨਾਂ ਬਾਅਦ ਆਈਆ।
NITI Aayog ਨੇ ਅਰੋਗਿਆ ਸੇਤੂ ਦੇ ਐਂਡਰਾਇਡ ਨਰਜ਼ਨ ਦਾ ਸਰੋਤ ਕੋਡ ਜਾਰੀ ਕੀਤਾ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਸ ਦੇ ਕੁੱਲ ਉਪਭੋਗਤਾਵਾਂ ਵਿੱਚੋਂ 98 ਪ੍ਰਤੀਸ਼ਤ ਇਸਤੇਮਾਲ ਕਰਦੇ ਹਨ। ਨੀਤੀ ਆਯੋਗ ਨੇ ਇਹ ਵੀ ਕਿਹਾ ਹੈ ਕਿ ਉਹ ਅਗਲੇ ਪੜਾਅ ‘ਤੇ ਅਰੋਗਿਆ ਸੇਤੂ ਐਪ ਦੇ iOS ਤੇ KaiOS ਵਰਜ਼ਨ ਦੇ ਸੋਰਸ ਕੋਡ ਨੂੰ ਖੋਲ੍ਹਣਗੇ।
ਅਰੋਗਿਆ ਸੇਤੂ ਦਾ ਐਂਡਰਾਇਡ ਵਰਜ਼ਨ ਦਾ ਸੋਰਸ ਕੋਡ 26 ਮਈ ਦੀ ਅੱਧੀ ਰਾਤ ਤੋਂ ਹੀ GitHub ‘ਤੇ ਉਪਲਬਧ ਹੈ। ਐਨਆਈਸੀ ਨੇ ਖੋਜਕਰਤਾਵਾਂ ਨੂੰ ਐਪ ਵਿੱਚ ਕਮੀਆਂ ਲੱਭਣ ਲਈ ਉਤਸ਼ਾਹਿਤ ਕਰਨ ਲਈ ਇੱਕ ਬੱਗ ਬਾਉਂਟੀ ਪ੍ਰੋਗਰਾਮ ਦਾ ਐਲਾਨ ਵੀ ਕੀਤਾ ਹੈ।
ਸੁਰੱਖਿਆ ਮਾਹਰ ਇਸ ਐਪ ਵਿਚ ਉਪਭੋਗਤਾਵਾਂ ਦੀ ਨਿੱਜਤਾ ਬਾਰੇ ਪਹਿਲਾਂ ਹੀ ਆਪਣੀ ਚਿੰਤਾਵਾਂ ਜ਼ਾਹਰ ਕਰ ਚੁੱਕੇ ਹਨ ਤੇ ਪਿਛਲੇ ਮਹੀਨੇ ਸਰਕਾਰ ਨੂੰ ਅਰੋਗਿਆ ਸੇਤੂ ਐਪ ਦਾ ਕੋਡ ਓਪਨ ਕਰਨ ਦੀ ਵੀ ਅਪੀਲ ਕੀਤੀ ਹੈ। ਨੀਤੀ ਆਯੋਗ ਵੀ ਇਸ ਦੇ ਰਿਪੋਜ਼ਟਰੀ ਦੁਆਰਾ ਐਪ ਦੇ ਸਾਰੇ ਬਾਅਦ ਦੇ ਅਪਡੇਟਸ ਨੂੰ ਗੀਟਹਬ 'ਤੇ ਜਾਰੀ ਕਰਨ ਲਈ ਤਿਆਰ ਹੈ।
ਓਪਨ ਸੋਰਸ ਕੋਡ ਤੋਂ ਇਲਾਵਾ ਸਰਕਾਰ ਨੇ ਇੱਕ ਬੱਗ ਬਾਉਂਟੀ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਦੀ ਮੇਜ਼ਬਾਨੀ ਮਾਈਗੋਵ ਟੀਮ ਕਰੇਗੀ। ਇਹ ਪ੍ਰੋਗਰਾਮ ਸੁਰੱਖਿਆ ਖੋਜਕਰਤਾਵਾਂ ਨੂੰ ਇੱਕ ਲੱਖ ਰੁਪਏ ਦਾ ਇਨਾਮ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। ਇਸ ਵਿੱਚ ਐਪ ਵਿੱਚ ਸੁਰੱਖਿਆ ਕਮਜ਼ੋਰੀ ਜਾਂ ਕਮੀਆਂ ਦੀ ਭਾਲ ਕਰਨ ਵਾਲੇ ਵਿਅਕਤੀ ਨੂੰ ਇੱਕ ਲੱਖ ਰੁਪਏ ਦਾ ਇਨਾਮ ਮਿਲੇਗਾ। ਇਸ ਤੋਂ ਇਲਾਵਾ ਕੋਡ ਨੂੰ ਬਿਹਤਰ ਬਣਾਉਣ ਲਈ 1 ਲੱਖ ਰੁਪਏ ਦਾ ਵਾਧੂ ਇਨਾਮ ਵੀ ਦਿੱਤਾ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਟੋ
ਪੰਜਾਬ
Advertisement