ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਮੈਰਿਜ ਪੈਲੇਸ ਦੀ ਸਮਰੱਥਾ ਮੁਤਾਬਕ 50 ਫ਼ੀਸਦ ਲੋਕਾਂ ਦੇ ਵਿਆਹ 'ਚ ਸ਼ਾਮਲ ਹੋਣ ਦੀ ਮੰਗ, ਕਈਆਂ ਦਾ ਖੁੱਸ ਰਿਹਾ ਰੁਜ਼ਗਾਰ
ਕੇਂਦਰ ਸਰਕਾਰ ਵੱਲੋਂ ਵਿਆ-ਸ਼ਾਦੀਆਂ 'ਚ ਲੋਕਾਂ ਦੇ ਇਕੱਠ ਦੀ ਗਿਣਤੀ 100 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਪਰ ਪੰਜਾਬ ਸਰਕਾਰ ਵੱਲੋਂ ਅਜੇ 30 ਲੋਕਾਂ ਨੂੰ ਹੀ ਇਜਾਜ਼ਤ ਹੈ। ਭਾਰਤ ਦੇ ਬਹੁਤ ਸਾਰੇ ਕੰਮ ਵਿਆਹ ਸ਼ਾਦੀਆਂ ਨਾਲ ਜੁੜੇ ਹਨ। ਇਹ ਸਾਰੇ ਕੰਮਾਂ ਕਾਰਾਂ ਵਾਲੇ ਲੋਕ ਪਿਛਲੇ 5 ਮਹੀਨੇ ਤੋਂ ਵਿਹਲੇ ਬੈਠੇ ਹਨ।
![ਮੈਰਿਜ ਪੈਲੇਸ ਦੀ ਸਮਰੱਥਾ ਮੁਤਾਬਕ 50 ਫ਼ੀਸਦ ਲੋਕਾਂ ਦੇ ਵਿਆਹ 'ਚ ਸ਼ਾਮਲ ਹੋਣ ਦੀ ਮੰਗ, ਕਈਆਂ ਦਾ ਖੁੱਸ ਰਿਹਾ ਰੁਜ਼ਗਾਰ According to the capacity of the marriage palace, 50% of the people should attend the wedding, many are losing their jobs. ਮੈਰਿਜ ਪੈਲੇਸ ਦੀ ਸਮਰੱਥਾ ਮੁਤਾਬਕ 50 ਫ਼ੀਸਦ ਲੋਕਾਂ ਦੇ ਵਿਆਹ 'ਚ ਸ਼ਾਮਲ ਹੋਣ ਦੀ ਮੰਗ, ਕਈਆਂ ਦਾ ਖੁੱਸ ਰਿਹਾ ਰੁਜ਼ਗਾਰ](https://static.abplive.com/wp-content/uploads/sites/5/2020/09/07205602/IMG_7168.jpg?impolicy=abp_cdn&imwidth=1200&height=675)
ਨਵਾਂ ਸ਼ਹਿਰ: ਕੇਂਦਰ ਸਰਕਾਰ ਵੱਲੋਂ ਵਿਆ-ਸ਼ਾਦੀਆਂ 'ਚ ਲੋਕਾਂ ਦੇ ਇਕੱਠ ਦੀ ਗਿਣਤੀ 100 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਪਰ ਪੰਜਾਬ ਸਰਕਾਰ ਵੱਲੋਂ ਅਜੇ 30 ਲੋਕਾਂ ਨੂੰ ਹੀ ਇਜਾਜ਼ਤ ਹੈ। ਭਾਰਤ ਦੇ ਬਹੁਤ ਸਾਰੇ ਕੰਮ ਵਿਆਹ ਸ਼ਾਦੀਆਂ ਨਾਲ ਜੁੜੇ ਹਨ। ਇਹ ਸਾਰੇ ਕੰਮਾਂ ਕਾਰਾਂ ਵਾਲੇ ਲੋਕ ਪਿਛਲੇ 5 ਮਹੀਨੇ ਤੋਂ ਵਿਹਲੇ ਬੈਠੇ ਹਨ।
ਇਸੇ ਨੂੰ ਲੈ ਕੇ ਨਵਾਂ ਸ਼ਹਿਰ ਵਿਖੇ ਪੈਲਿਸ ਮਾਲਕਾਂ, ਫੋਟੋਗ੍ਰਾਫਰ, ਕੈਟਰਿੰਗ, ਟੈਂਟ ਆਦਿ ਵਿਆਹ-ਸ਼ਾਦੀਆਂ ਨਾਲ ਜੁੜੇ ਕਾਮਿਆਂ ਵੱਲੋਂ ਸੈਂਟਰ ਦੀਆਂ ਗਾਈਡਲਾਈਨਜ਼ ਨੂੰ ਪੰਜਾਬ 'ਚ ਲਾਗੂ ਕਰਨ ਸਬੰਧੀ ਨਵਾਂਸ਼ਹਿਰ ਦੇ ਏਡੀਸੀ ਆਦਿੱਤਿਆ ਉੱਪਲ ਨੁੰ ਮੰਗ ਪੱਤਰ ਦਿੱਤਾ। ਮੈਰਿਜ ਪੈਲੇਸ ਮਾਲਕ ਸਤਨਾਮ ਸਿੰਘ ਭਾਰਟਾ ਨੇ ਕਿਹਾ ਕਿ ਪੰਜਾਬ ਦੇ ਸਾਰੇ ਅਦਾਰਿਆਂ 'ਚ 50 ਫ਼ੀਸਦ ਲੋਕਾਂ ਦੀ ਹਾਜ਼ਰੀ 'ਚ ਕੰਮ ਦੀ ਮਨਜ਼ੂਰੀ ਹੈ ਪਰ ਵਿਆਹ 'ਚ 30 ਲੋਕ ਹੀ ਇਕੱਠੇ ਹੋ ਸਕਦੇ ਹਨ।
ਬਾਦਲਾਂ ਤੇ ਕੈਪਟਨ ਦੇ ਘਰ ਬਾਹਰ ਕਿਸਾਨ ਯੂਨੀਅਨ ਲਾਵੇਗੀ ਧਰਨਾ
ਉਨ੍ਹਾਂ ਮੰਗ ਕੀਤੀ ਕਿ ਕੇਂਦਰ ਦੀਆਂ ਗਾਈਡਲਾਈਨਸ ਮੁਤਾਬਕ 100 ਵਿਅਕਤੀਆਂ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਕਰਕੇ ਪੈਲੇਸ ਦੀ ਸਮਰੱਥਾ ਮੁਤਾਬਕ 50 ਫ਼ੀਸਦ ਲੋਕਾਂ ਨੂੰ ਵਿਆਹ 'ਚ ਸ਼ਾਮਲ ਹੋਣ ਦਿੱਤਾ ਜਾਵੇ ਤਾਂ ਜੋ ਵਿਆਹ ਸਮਾਗਮਾਂ ਨਾਲ ਜੁੜੇ ਕਾਮਿਆਂ ਦਾ ਕੰਮ ਚੱਲ ਸਕੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)