ਪੜਚੋਲ ਕਰੋ
Advertisement
ਆਖਰ 20 ਸਾਲ ਬਾਅਦ ਲੱਭਿਆ ਕਾਤਲ, ਕੋਰੋਨਾ ਨੇ ਖੋਲ੍ਹਿਆ ਭੇਤ
ਸੋਨੀਪਤ ਦੀ ਐਸਟੀਐਫ ਯੂਨਿਟ ਨੇ ਅਜਿਹੇ ਸ਼ਾਤਰ ਅਪਰਾਧੀ ਨੂੰ ਗ੍ਰਿਫ਼ਤਾਰ ਕਰਨ ‘ਚ ਕਾਮਯਾਬੀ ਹਾਸਲ ਕੀਤੀ ਹੈ ਜਿਸ ਨੇ 20 ਸਾਲ ਪਹਿਲਾਂ ਸੋਨੀਪਤ ਦੇ ਗੋਵਿੰਦ ਨਗਰ ਵਿੱਚ ਰੂਮਮੇਟ ਰਘਬੀਰ ਸਿੰਘ ਦੀ ਸਿਰਫ 4000 ਰੁਪਏ ਲਈ ਕਤਲ ਕੀਤਾ ਸੀ।
ਸੋਨੀਪਤ: ਇੱਥੇ ਦੀ ਐਸਟੀਐਫ ਯੂਨਿਟ (STF Unit) ਨੇ ਅਜਿਹੇ ਸ਼ਾਤਰ ਅਪਰਾਧੀ ਨੂੰ ਗ੍ਰਿਫ਼ਤਾਰ ਕਰਨ ‘ਚ ਕਾਮਯਾਬੀ ਹਾਸਲ ਕੀਤੀ ਹੈ ਜਿਸ ਨੇ 20 ਸਾਲ ਪਹਿਲਾਂ ਸੋਨੀਪਤ (Sonipat) ਦੇ ਗੋਵਿੰਦ ਨਗਰ ਵਿੱਚ ਰੂਮਮੇਟ ਰਘਬੀਰ ਸਿੰਘ ਦੀ ਸਿਰਫ 4000 ਰੁਪਏ ਲਈ ਕਤਲ ਕੀਤਾ ਸੀ। ਦੱਸ ਦਈਏ ਕਿ ਸੋਨੀਪਤ ਐਸਟੀਐਫ ਯੂਨਿਟ ਵੱਲੋਂ ਗ੍ਰਿਫ਼ਤਾਰ ਅਪਰਾਧੀ ਦਾ ਨਾਂ ਸੁਭਾਸ਼ ਹੈ ਜੋ ਲੌਕਡਾਊਨ (Lockdown) ਕਰਕੇ ਪੁਲਿਸ ਦੇ ਹੱਥੇ ਚੜ੍ਹਿਆ। ਇਹ ਕਾਤਲ ਲਖਨਊ ਤੋਂ ਫੜਿਆ ਗਿਆ ਹੈ ਜੋ ਆਪਣਾ ਨਾਂ ਬਦਲ ਕੇ ਇੱਥੇ ਰਹਿ ਰਿਹਾ ਸੀ। ਇਸ ‘ਤੇ ਹਰਿਆਣਾ ਪੁਲਿਸ ਨੇ 25 ਹਜ਼ਾਰ ਦਾ ਇਨਾਮ ਵੀ ਰੱਖਿਆ ਹੋਇਆ ਸੀ।
ਅੱਜ ਸੋਨੀਪਤ ਐਸਟੀਐਫ ਇਸ ਨੂੰ ਅਦਾਲਤ ‘ਚ ਪੇਸ਼ ਕਰੇਗੀ ਤੇ ਰਿਮਾਂਡ ‘ਤੇ ਲਵੇਗੀ ਤਾਂ ਜੋ ਇਹ ਹੋਰ ਅਪਰਾਧਿਕ ਮਾਮਲਿਆਂ ਦਾ ਖੁਲਾਸਾ ਕਰ ਸਕੇ। ਮੋਸਟਵਾਂਟੇਡ ਸੁਭਾਸ਼ ਦੀ ਗ੍ਰਿਫ਼ਤਾਰੀ ਤੋਂ ਬਾਅਦ ਐਸਟੀਐਫ ਦੇ ਇੰਚਾਰਜ ਸਤੀਸ਼ ਦੇਸ਼ਵਾਲ ਨੇ ਕਿਹਾ ਕਿ ਲੌਕਡਾਊਨ ਕਾਰਨ ਅਸੀਂ ਸੁਭਾਸ਼ ਨਾਂ ਦੇ ਮੋਸਟ ਵਾਂਟੇਡ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਸੋਨੀਪਤ ਦੇ ਸਿਵਲ ਲਾਈਨ ਥਾਣੇ ਅਧੀਨ ਗੋਵਿੰਦ ਨਗਰ ‘ਚ 2001 ਵਿੱਚ ਆਪਣੇ ਰੂਮਮੇਟ ਦਾ ਕਤਲ ਕੀਤਾ ਸੀ। ਇਸ ਨੂੰ ਅਦਾਲਤ ‘ਚ ਪੇਸ਼ ਕਰਕੇ ਹੋਰ ਅਪਰਾਧਿਕ ਮਾਮਲਿਆਂ ਦਾ ਪਰਦਾਫਾਸ਼ ਕਰਨ ਲਈ ਰਿਮਾਂਡ 'ਤੇ ਲਿਆ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement