ਗੈਂਗਰੇਪ ਦੇ ਮਾਮਲੇ 'ਚ ਬੀਜੇਪੀ ਲੀਡਰ ਵਿਰੁੱਧ ਐਕਸ਼ਨ, ਪੀੜਤ ਦਾ ਬਿਆਨ ਆਇਆ ਸਾਹਮਣੇ
ਮੱਧ ਪ੍ਰਦੇਸ਼ ਦੇ ਸ਼ਹਿਡੋਲ ਜ਼ਿਲ੍ਹੇ ਦੇ ਜੈਤਪੁਰ ਥਾਣਾ ਇਲਾਕੇ ’ਚ 20 ਸਾਲਾ ਲੜਕੀ ਨਾਲ ਹੋਏ ਸਮੂਹਕ ਬਲਾਤਕਾਰ ਮਾਮਲੇ ’ਚ ਸ਼ਾਮਲ ਭਾਜਪਾ ਦੇ ਬਲਾਕ ਪ੍ਰਧਾਨ ਵਿਜੇ ਤ੍ਰਿਪਾਠੀ ਵਿਰੁੱਧ ਕਾਰਵਾਈ ਕਰਦਿਆਂ ਉਸ ਦੀ ਪ੍ਰਧਾਨਗੀ ਖੋਹ ਲਈ ਗਈ ਹੈ।
ਭੁਪਾਲ: ਮੱਧ ਪ੍ਰਦੇਸ਼ ਦੇ ਸ਼ਹਿਡੋਲ ਜ਼ਿਲ੍ਹੇ ਦੇ ਜੈਤਪੁਰ ਥਾਣਾ ਇਲਾਕੇ ’ਚ 20 ਸਾਲਾ ਲੜਕੀ ਨਾਲ ਹੋਏ ਸਮੂਹਕ ਬਲਾਤਕਾਰ ਮਾਮਲੇ ’ਚ ਸ਼ਾਮਲ ਭਾਜਪਾ ਦੇ ਬਲਾਕ ਪ੍ਰਧਾਨ ਵਿਜੇ ਤ੍ਰਿਪਾਠੀ ਵਿਰੁੱਧ ਕਾਰਵਾਈ ਕਰਦਿਆਂ ਉਸ ਦੀ ਪ੍ਰਧਾਨਗੀ ਖੋਹ ਲਈ ਗਈ ਹੈ। ਉਸ ਦੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਗਈ ਹੈ। ਉਧਰ ਪੀੜਤ ਕੁੜੀ ਸਮੂਹਕ ਬਲਾਤਕਾਰ ਦੀ ਘਟਨਾ ਬਿਆਨ ਕਰ ਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਰਹੀ ਹੈ।
ਦੱਸ ਦੇਈਏ ਕਿ ਭਾਜਪਾ ਦੇ ਜੈਤਪੁਰ ਬਲਾਕ ਪ੍ਰਧਾਨ ਸਮੇਤ 3 ਹੋਰਨਾਂ ਵਿਅਕਤੀਆਂ ਨੇ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਤਿੰਨ ਦਿਨਾਂ ਤੱਕ ਸਮੂਹਕ ਬਲਾਤਕਾਰ ਕੀਤਾ ਗਿਆ ਸੀ। ਬਲਾਤਕਾਰੀਆਂ ’ਚ ਇੱਕ ਅਧਿਆਪਕ ਵੀ ਸ਼ਾਮਲ ਹੈ। ਇਸ ਮਾਮਲੇ ’ਚ ਪੁਲਿਸ ਨੇ ਚਾਰ ਜਣਿਆਂ ਵਿਰੁੱਧ ਕੇਸ ਦਾਇਰ ਕਰਕੇ ਉਨ੍ਹਾਂ ਦੀ ਭਾਲ ਅਰੰਭ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਲੜਕੀ ਨੂੰ ਬੀਤੀ 18 ਫ਼ਰਵਰੀ ਨੂੰ ਉਸ ਲੜਕੀ ਨੂੰ ਉਸ ਦੇ ਘਰ ਦੇ ਸਾਹਮਣਿਓਂ ਹੀ ਕੁਝ ਲੋਕ ਚੁੱਕ ਕੇ ਲੈ ਗਏ ਸਨ; ਜਦੋਂ ਉਹ ਕੁਝ ਸਾਮਾਨ ਲੈਣ ਲਈ ਬਾਜ਼ਾਰ ਜਾਣ ਹੀ ਲੱਗੀ ਸੀ। ਉਸ ਨੂੰ ਕੋਈ ਨਸ਼ੀਲਾ ਪਦਾਰਥ ਖੁਆ ਕੇ ਉਸ ਨਾਲ ਮੂੰਹ ਕਾਲਾ ਕੀਤਾ ਗਿਆ। ਫਿਰ ਉਸ ਨੁੰ ਗੰਭੀਰ ਹਾਲਤ ਵਿੱਚ ਰਾਤ ਸਮੇਂ ਉਸ ਦੇ ਘਰ ਦੇ ਸਾਹਮਣੇ ਹੀ ਛੱਡ ਦਿੱਤਾ।
ਦੋਸ਼ ਹੈ ਕਿ ਭਾਜਪਾ ਆਗੂ ਵਿਜੇ ਤ੍ਰਿਪਾਠੀ ਸਮੇਤ ਮੁੰਨਾ ਸਿੰਘ, ਰਾਜੇਸ਼ ਸ਼ੁਕਲਾ ਤੇ ਮੋਨੂੰ ਮਹਾਰਾਜ ਨੇ ਉਸ ਕੁੜੀ ਨਾਲ ਸਮੂਹਕ ਬਲਾਤਕਾਰ ਕੀਤਾ ਹੈ।