Afghanistan produces 80% of the opium: ਅਫਗਾਨਿਸਤਾਨ ਵਿੱਚ ਅਫੀਮ ਦੀ ਵੱਡੇ ਪੱਧਰ 'ਤੇ ਕਾਸ਼ਤ ਕੀਤੀ ਜਾਂਦੀ ਹੈ। ਇੱਥੇ ਦੁਨੀਆ ਦੀ 80% ਅਫੀਮ ਪੈਦਾ ਹੁੰਦੀ ਹੈ ਤੇ ਇਹ ਕਾਸ਼ਤ ਤਾਲਿਬਾਨ ਦੁਆਰਾ ਪੂਰੀ ਤਰ੍ਹਾਂ ਕੰਟਰੋਲ ਕੀਤੀ ਜਾਂਦੀ ਹੈ। ਅਫੀਮ ਦੀ ਵਿਕਰੀ ਤੇ ਤਸਕਰੀ ਨਾਲ ਤਾਲਿਬਾਨ ਨੂੰ ਬਹੁਤ ਸਾਰਾ ਪੈਸਾ ਮਿਲਦਾ ਹੈ। 

 

ਯੂਨਾਈਟਿਡ ਨੇਸ਼ਨਜ਼ ਆਫਿਸ ਆਫ਼ ਡਰੱਗਜ਼ ਐਂਡ ਕ੍ਰਾਈਮ (ਯੂਐਨਓਡੀਸੀ) ਅਨੁਸਾਰ, ਅਫਗਾਨਿਸਤਾਨ ਵਿੱਚ ਅਫੀਮ ਦਾ ਉਤਪਾਦਨ ਪਿਛਲੇ ਚਾਰ ਸਾਲਾਂ ਵਿੱਚ ਆਪਣੇ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਮਈ 2021 ਵਿੱਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ, ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੇ ਬਾਵਜੂਦ, ਇੱਥੇ ਅਫੀਮ ਦੇ ਉਤਪਾਦਨ ਵਿੱਚ 37%ਦਾ ਵਾਧਾ ਹੋਇਆ ਹੈ।

 

UNODC ਅਨੁਸਾਰ, 2017 ਵਿੱਚ ਅਫਗਾਨਿਸਤਾਨ ਵਿੱਚ ਅਫੀਮ ਦਾ ਉਤਪਾਦਨ 9,900 ਟਨ ਸੀ। ਕਿਸਾਨਾਂ ਨੇ ਇਸ ਦੀ ਵਿਕਰੀ ਤੋਂ ਲਗਭਗ 10 ਹਜ਼ਾਰ ਕਰੋੜ ਰੁਪਏ ਕਮਾਏ। ਇਹ ਦੇਸ਼ ਦੀ ਜੀਡੀਪੀ ਦਾ 7% ਸੀ। ਰਿਪੋਰਟ ਦੇ ਅਨੁਸਾਰ, ਗੈਰਕਨੂੰਨੀ ਅਫੀਮ ਦੀ ਅਰਥਵਿਵਸਥਾ ਲਗਭਗ 49,000 ਕਰੋੜ ਰੁਪਏ ਸੀ। ਇਸ ਵਿੱਚ ਸਥਾਨਕ ਖਪਤ, ਦਵਾਈਆਂ ਲਈ ਨਿਰਯਾਤ ਅਤੇ ਹੋਰ ਸ਼ਾਮਲ ਹਨ।

 

ਤਾਲਿਬਾਨ ਟੈਕਸ ਵਸੂਲੀ ਤੋਂ ਵੀ ਆਪਣੀ ਆਮਦਨ ਕਮਾਉਂਦਾ ਹੈ। ਤਾਲਿਬਾਨ ਅਫੀਮ ਵਪਾਰੀਆਂ ਤੋਂ ਟੈਕਸ ਵਸੂਲਦਾ ਹੈ। ਇਸਦੇ ਨਾਲ ਹੀ ਉਹ ਇਸ ਨਾਲ ਜੁੜੇ ਕਾਰੋਬਾਰੀਆਂ ਤੋਂ ਟੈਕਸ ਵੀ ਵਸੂਲਦਾ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਅਨੁਸਾਰ, ਤਾਲਿਬਾਨ ਨੇ 2018-19 ਦੇ ਵਿੱਚ ਨਸ਼ਿਆਂ ਦੇ ਵਪਾਰ ਤੋਂ ਲਗਭਗ 3,000 ਕਰੋੜ ਰੁਪਏ ਕਮਾਏ ਹਨ। ਅਮਰੀਕੀ ਅਧਿਕਾਰੀਆਂ ਦੇ ਅਨੁਸਾਰ, ਤਾਲਿਬਾਨ ਦੀ ਆਮਦਨੀ ਦਾ 60% ਨਾਜਾਇਜ਼ ਨਸ਼ਿਆਂ ਤੋਂ ਆਉਂਦਾ ਹੈ।

 

ਨਸ਼ਾ ਹੀ ਨਹੀਂ ਸਗੋਂ ਦਵਾਈ ਹੈ ਅਫੀਮ, ਜਾਣੋ ਇਸ ਦੇ ਹੈਰਾਨ ਕਰਨ ਵਾਲੇ ਫਾਇਦੇ


ਆਮ ਲੋਕ ਅਫੀਮ ਨੂੰ ਸਿਰਫ ਨਸ਼ੇ ਵਜੋਂ ਜਾਣਦੇ ਹਨ। ਬਹੁਤੇ ਲੋਕ ਇਸ ਨੂੰ ਹੈਰੋਇਨ ਦਾ ਸ੍ਰੋਤ ਮੰਨਦੇ ਹਨ ਤੇ ਇਸ ਨੂੰ ਨਸ਼ਿਆਂ ਦੇ ਕਾਰੋਬਾਰ ਨਾਲ ਜੋੜਿਆ ਜਾਂਦਾ ਹੈ ਪਰ ਅਫੀਮ ਸਭ ਤੋਂ ਸ਼ਕਤੀਸ਼ਾਲੀ ਐਲਕਾਲਾਇਡਜ਼ ਦਾ ਸੋਮਾ ਹੈ। ਇਸ ਵਿੱਚ ਲੈਟੇਕਸ, ਮਾਰਫਿਨ, ਕੋਡੀਨ, ਪੈਂਥਰਿਨ ਤੇ ਹੋਰ ਬਹੁਤ ਸਾਰੇ ਆਕਸਾਈਡ ਪਾਏ ਜਾਂਦੇ ਹਨ। ਅਫੀਮ ਦਾ ਰੰਗ ਕਾਲਾ ਹੁੰਦਾ ਹੈ। ਇਸ ਦਾ ਸਵਾਦ ਕੌੜਾ ਹੁੰਦਾ ਹੈ। 


ਅਫੀਮ ਗਰਮ ਹੁੰਦੀ ਹੈ। ਇਹ ਸੁਆਦ ਵਿੱਚ ਕੌੜੀ, ਕੁਸੈਲੀ, ਹਜ਼ਮ ਵਿੱਚ ਸੌਖੀ ਤੇ ਗੁਣਾਂ ਵਿੱਚ ਸੁੱਕੀ ਹੁੰਦੀ ਹੈ। ਫੁੱਲਾਂ ਦੇ ਰੰਗਾਂ ਮੁਤਾਬਕ, ਇਹ ਤਿੰਨ ਕਿਸਮਾਂ ਦੇ ਹੁੰਦੇ ਹਨ- ਚਿੱਟੇ (ਖਸਖਸ ਚਿੱਟੇ), ਲਾਲ/ਖਸਖਸ ਮਨਸੂਰ ਤੇ ਕਾਲੇ ਜਾਂ ਨੀਲੇ/ਖਸਖਸ਼ ਸਿਆਹ। ਅਫੀਮ ਦਾ ਪੌਦਾ ਬਹੁਤ ਸਾਰੀਆਂ ਚੀਜ਼ਾਂ ਪੈਦਾ ਕਰਦਾ ਹੈ ਜਿਵੇਂ ਅਫੀਮ, ਹੈਰੋਇਨ, ਮੋਰਫਾਈਨ ਤੇ ਕੋਰਡਾਈਨ। ਅਫੀਮ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ। 



ਭਾਰਤ ਵਿੱਚ ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਕੇਂਦਰੀ ਤੇ ਪੱਛਮੀ ਭਾਰਤ, ਮਾਲਵਾ ਤੇ ਉੱਤਰ ਪੱਛਮੀ ਸੂਬਿਆਂ ਵਿੱਚ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਵਿੱਚ ਅਲਫਾਲੋਇਡ ਜਿਵੇਂ ਮੋਰਫਾਈਨ, ਨਾਰਕੋਟੀਨ, ਕੋਡੀਨ, ਅਪੋਮੋਰਫਾਈਨ, ਓਪੀਓਨੀਅਨ, ਪੈਪਵੇਰੀਨ ਆਦਿ ਤੇ ਲੈਕਟਿਕ ਐਸਿਡ, ਰਾਲ, ਗਲੂਕੋਜ਼, ਚਰਬੀ ਤੇ ਹਲਕੇ ਪੀਲੇ ਰੰਗਹੀਨ ਤੇਲ ਹੁੰਦੇ ਹਨ। ਯੂਨਾਨੀ ਡਾਕਟਰ ਮੁਤਾਬਕ ਇਹ ਕਮਰ ਦਰਦ, ਜੋੜਾਂ ਦੇ ਦਰਦ, ਪੋਲੀਉਰੀਆ, ਸ਼ੂਗਰ, ਸਾਹ ਦੀਆਂ ਬਿਮਾਰੀਆਂ, ਦਸਤ ਤੇ ਖ਼ੂਨੀ ਦਸਤ ਲਈ ਲਾਭਕਾਰੀ ਹੈ। ਅਫੀਮ ਸਿਰ ਦਰਦ ਜਾਂ ਭਿਆਨਕ ਸਿਰ ਦਰਦ ਨੂੰ ਠੀਕ ਕਰਨ ਵਿੱਚ ਲਾਭਕਾਰੀ ਹੈ।