ਪੜਚੋਲ ਕਰੋ
Advertisement
ਉੱਘੇ ਕਾਰੋਬਾਰੀ ਰਤਨ ਟਾਟਾ ਨੇ ਆਖ਼ਰਕਾਰ ਕਿਉਂ ਨਹੀਂ ਕਰਵਾਇਆ ਵਿਆਹ, ਜਾਣੋ ਕਾਰਨ
ਕਾਰੋਬਾਰ ਦੀ ਦੁਨੀਆ ‘ਚ ਰਤਨ ਟਾਟਾ ਦੇ ਨਾਂ ਤੋਂ ਕੋਈ ਅਣਜਾਣ ਨਹੀਂ। ਰਤਨ ਟਾਟਾ ਜਮਸ਼ੇਦ ਜੀ ਟਾਟਾ ਦੇ ਬੇਟੇ ਹਨ। ਰਤਨ ਟਾਟਾ, ਦੇਸ਼ ਦੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਇੱਕ ਹਨ।
ਨਵੀਂ ਦਿੱਲੀ: ਕਾਰੋਬਾਰ ਦੀ ਦੁਨੀਆ ‘ਚ ਰਤਨ ਟਾਟਾ ਦੇ ਨਾਂ ਤੋਂ ਕੋਈ ਅਣਜਾਣ ਨਹੀਂ। ਰਤਨ ਟਾਟਾ ਜਮਸ਼ੇਦ ਜੀ ਟਾਟਾ ਦੇ ਬੇਟੇ ਹਨ। ਰਤਨ ਟਾਟਾ, ਦੇਸ਼ ਦੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਇੱਕ ਹਨ। ਅਸਲ ਜ਼ਿੰਦਗੀ ‘ਚ ਉਹ ਕਾਫੀ ਸ਼ਰਮੀਲੇ ਸੁਭਾਅ ਦੇ ਇਨਸਾਨ ਹਨ। ਉਨ੍ਹਾਂ ਦੀ ਜ਼ਿੰਦਗੀ ਦੀ ਕਹਾਣੀ ਵੀ ਬਹੁਤ ਦਿਲਚਸਪ ਹੈ ਜਿਸ ‘ਚ ਸ਼ਾਮਲ ਹੈ, ਉਨ੍ਹਾਂ ਦੇ ਵਿਆਹ ਨਾ ਕਰਵਾਉਣ ਦਾ ਇੱਕ ਕਿੱਸਾ ਵੀ।
ਇੱਕ ਹਿੰਦੀ ਵੈਬਸਾਈਟ ਦੀ ਖ਼ਬਰ ਮੁਤਾਬਕ ਜਦੋਂ ਰਤਨ ਟਾਟਾ ਸਿਰਫ 10 ਸਾਲ ਦੇ ਸੀ ਤਾਂ ਉਨ੍ਹਾਂ ਦੇ ਮਾਪਿਆਂ ਨੇ ਤਲਾਕ ਲੈ ਲਿਆ। ਉਨ੍ਹਾਂ ਨੇ 1962 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਟਾਟਾ ਸਮੂਹ ਨਾਲ ਕੀਤੀ। ਇਸ ਤੋਂ ਬਾਅਦ ਉਹ ਉਚਾਈਆਂ ਦੀ ਪੌੜੀ ਚੜ੍ਹਦੇ ਰਹੇ ਤੇ ਅੱਜ ਦੁਨੀਆਂ ਉਨ੍ਹਾਂ ਨੂੰ ਇੱਕ ਸਫਲ ਕਾਰੋਬਾਰੀ ਵਜੋਂ ਜਾਣਦੀ ਹੈ।
ਉਨ੍ਹਾਂ ਦਾ ਜਨਮ 28 ਦਸੰਬਰ, 1937 ਨੂੰ ਹੋਇਆ ਸੀ। ਉਨ੍ਹਾਂ ਨੇ ਮੁੰਬਈ ‘ਚ ਪੜ੍ਹਾਈ ਕੀਤੀ ਤੇ ਬਾਅਦ ‘ਚ ਕੋਰਨੈਲ ਯੂਨੀਵਰਸਿਟੀ ਤੋਂ ਇੱਕ ਆਰਕੀਟੈਕਚਰ ਬੀਐਸ ਤੇ ਹਾਰਵਰਡ ਬਿਜ਼ਨਸ ਸਕੂਲ ਤੋਂ ਐਡਵਾਂਸਡ ਮੈਨੇਜਮੈਂਟ ਪ੍ਰੋਗਰਾਮ ਕੀਤਾ। ਸਾਲ 1991 ‘ਚ ਜੇਆਰਡੀ ਟਾਟਾ ਤੋਂ ਬਾਅਦ ਰਤਨ ਟਾਟਾ ਇਸ ਗਰੁੱਪ ਦੇ 5ਵੇਂ ਚੇਅਰਮੈਨ ਬਣੇ।
ਰਤਨ ਟਾਟਾ ਦਾ ਵਿਆਹ ਕਿਉਂ ਨਹੀਂ ਹੋਇਆ: ਕਿਹਾ ਜਾਂਦਾ ਹੈ ਕਿ ਜਦੋਂ ਉਹ ਟਾਟਾ ਲਾਸ ਏਂਜਲਸ ਵਿੱਚ ਕੰਮ ਕਰਦੇ ਸੀ ਤਾਂ ਉਨ੍ਹਾਂ ਨੂੰ ਇੱਕ ਲੜਕੀ ਨਾਲ ਪਿਆਰ ਹੋ ਗਿਆ। ਰਤਨ ਟਾਟਾ ਨੇ ਉਸ ਨਾਲ ਵਿਆਹ ਕਰਾਉਣ ਬਾਰੇ ਵੀ ਸੋਚਿਆ ਸੀ, ਪਰ ਆਪਣੀ ਦਾਦੀ ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਭਾਰਤ ਵਾਪਸ ਜਾਣਾ ਪਿਆ। ਰਤਨ ਟਾਟਾ ਦੇ ਮਾਤਾ-ਪਿਤਾ ਉਸ ਲੜਕੀ ਦੇ ਭਾਰਤ ਆਉਣ ਦੇ ਹੱਕ ਵਿੱਚ ਨਹੀਂ ਸੀ ਤੇ ਇਸੇ ਕਾਰਨ ਇਹ ਰਿਸ਼ਤਾ ਟੁੱਟ ਗਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਸਿਹਤ
ਪੰਜਾਬ
Advertisement