ਪੜਚੋਲ ਕਰੋ
Advertisement
ਕਰਫਿਊ ‘ਚ ਮਿਲੀ ਢਿੱਲ ਤੋਂ ਬਾਅਦ ਸੜਕਾਂ ‘ਤੇ ਉਤਰੀ ਭੀੜ, ਸੂਬਾ ਸਰਕਾਰ ਦੇ ਕਾਲਾ ਬਾਜ਼ਾਰੀ ਰੋਕਣ ਦੇ ਦਾਅਵੇ ਹੋਏ ਫੇਲ
ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਲੋਕਾਂ ਨੂੰ ਜ਼ਰੂਰੀ ਸਮਾਨ ਦੀ ਖਰੀਦ ਲਈ ਕੁਝ ਸਮੇਂ ਦੀ ਢਿੱਲ ਦਿੱਤੀ ਗਈ ਸੀ। ਇਸ ਦੌਰਾਨ ਬਰਨਾਲਾ ‘ਚ ਵੀ ਲੋਕਾਂ ਨੂੰ ਸਵੇਰੇ 5 ਵਜੇ ਤੋਂ ਸ਼ਾਮ 7:30 ਵਜੇ ਤਕ ਦੀ ਛੂਟ ਦਿੱਤੀ ਗਈ।
ਬਰਨਾਲਾ: ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਲੋਕਾਂ ਨੂੰ ਜ਼ਰੂਰੀ ਸਮਾਨ ਦੀ ਖਰੀਦ ਲਈ ਕੁਝ ਸਮੇਂ ਦੀ ਢਿੱਲ ਦਿੱਤੀ ਗਈ ਸੀ। ਇਸ ਦੌਰਾਨ ਬਰਨਾਲਾ ‘ਚ ਵੀ ਲੋਕਾਂ ਨੂੰ ਸਵੇਰੇ 5 ਵਜੇ ਤੋਂ ਸ਼ਾਮ 7:30 ਵਜੇ ਤਕ ਦੀ ਛੂਟ ਦਿੱਤੀ ਗਈ। ਪਰ ਇਸ ਦੌਰਾਨ ਵੀ ਵੱਡੀ ਗਿਣਤੀ ‘ਚ ਲੋਕ ਸੜਕਾਂ ‘ਤੇ ਖਰੀਦਾਰੀ ਕਰਦੇ ਨਜ਼ਰ ਆਏ।
ਨਾਲ ਹੀ ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਦੇ ਇਸ ਦੌਰਾਨ ਕਾਲਾਬਾਜ਼ਾਰੀ ‘ਤੇ ਨਕੇਲ ਕਸਣ ਦੇ ਸਾਰੇ ਦਾਅਵੇ ਫੇਲ ਹੋ ਗਏ। ਲੋਕਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਕਾਲਾਬਾਜ਼ਾਰੀ ਖੂਬ ਕੀਤੀ ਜਾ ਰਹੀ ਹੈ। ਜਦਕਿ ਸਰਕਾਰ ਨੇ ਐਲਾਨ ਕੀਤਾ ਸੀ ਕਿ ਕਾਲਾਬਾਜ਼ਾਰੀ ਕਿਸੇ ਕੀਮਤ ‘ਤੇ ਨਹੀਂ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਲੋਕਾਂ ਨੇ ਕਿਹਾ ਕਿ ਕਿਹਾ ਕਿ 70% ਲੋਕਾਂ ਨੂੰ ਤਾਂ ਇਸ ਛੂਟ ਬਾਰੇ ਪਤਾ ਹੀ ਨਹੀਂ ਲੱਗਿਆ। ਜ਼ਿਲ੍ਹਾ ਪ੍ਰਸਾਸ਼ਨ ਨੇ ਕੋਈ ਮੁਨਾਦੀ ਨਹੀਂ ਕਰਵਾਈ। ਨਾਲ ਹੀ ਉਨ੍ਹਾਂ ਬੁਨੀਆਦੀ ਚੀਜ਼ਾਂ ਦੇ ਲਈ ਕਰਫਿਊ ‘ਚ ਸਾਰਾ ਸਮਾਂ ਹੀ ਢਿੱਲ ਮਿਲਣੀ ਚਾਹਿਦੀ ਹੈ ਤਾਂ ਜੋ ਬਾਜ਼ਾਰਾਂ ‘ਚ ਲੋਕ ਇੱਕਠੇ ਨਾ ਹੋਣ।
ਇਸ ਦੇ ਨਾਲ ਹੀ ਲੋਕਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਾਲਾਬਾਜ਼ਾਰੀ ‘ਤੇ ਨਕੇਲ ਕਸੇ ਤਾਂ ਜੋ ਆਮ ਲੋਕ ਆਪਣੇ ਪਰਿਵਾਰ ਨੂੰ ਪਾਲ ਸਕਣ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement