ਪੜਚੋਲ ਕਰੋ
(Source: ECI/ABP News)
ਬੈਂਕਾਂ ਦਾ ਰਲੇਂਵਾ ਅੱਜ ਤੋਂ ਲਾਗੂ, ਇਨ੍ਹਾਂ ਛੇ ਬੈਂਕਾਂ ਦਾ ਵਜੂਦ ਅੱਜ ਤੋਂ ਖਤਮ
ਵਿਸ਼ਵ ਪੱਧਰ ਦੇ ਬੈਂਕ ਬਣਾਉਣ ਵੱਲ ਕਦਮ ਵਧਾਉਂਦੇ ਹੋਏ ਕੇਂਦਰ ਸਰਕਾਰ ਦਾ ਫੈਸਲਾ ਅੱਜ ਤੋਂ ਲਾਗੂ ਹੋ ਜਾਵੇਗਾ ਜਿਸ ਮੁਤਾਬਕ ਜਨਤਕ ਖੇਤਰ ਦੀਆਂ ਛੇ ਬੈਂਕਾ ਦਾ ਵੱਖ ਵੱਖ ਚਾਰ ਬੈਂਕਾਂ ਚ ਰਲੇਂਵਾ ਹੋ ਜਾਵੇਗਾ। ਇਸ ਨਾਲ ਛੇ ਬੈਂਕਾਂ ਦਾ ਵਜੂਦ ਅੱਜ ਤੋਂ ਖਤਮ ਹੋ ਜਾਵੇਗਾ।
![ਬੈਂਕਾਂ ਦਾ ਰਲੇਂਵਾ ਅੱਜ ਤੋਂ ਲਾਗੂ, ਇਨ੍ਹਾਂ ਛੇ ਬੈਂਕਾਂ ਦਾ ਵਜੂਦ ਅੱਜ ਤੋਂ ਖਤਮ After mega-merger effective today, six banks will cease to exist ਬੈਂਕਾਂ ਦਾ ਰਲੇਂਵਾ ਅੱਜ ਤੋਂ ਲਾਗੂ, ਇਨ੍ਹਾਂ ਛੇ ਬੈਂਕਾਂ ਦਾ ਵਜੂਦ ਅੱਜ ਤੋਂ ਖਤਮ](https://static.abplive.com/wp-content/uploads/sites/5/2020/04/01154805/banks.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਵਿਸ਼ਵ ਪੱਧਰ ਦੇ ਬੈਂਕ ਬਣਾਉਣ ਵੱਲ ਕਦਮ ਵਧਾਉਂਦੇ ਹੋਏ ਕੇਂਦਰ ਸਰਕਾਰ ਦਾ ਫੈਸਲਾ ਅੱਜ ਤੋਂ ਲਾਗੂ ਹੋ ਜਾਵੇਗਾ ਜਿਸ ਮੁਤਾਬਕ ਜਨਤਕ ਖੇਤਰ ਦੀਆਂ ਛੇ ਬੈਂਕਾ ਦਾ ਵੱਖ ਵੱਖ ਚਾਰ ਬੈਂਕਾਂ ਚ ਰਲੇਂਵਾ ਹੋ ਜਾਵੇਗਾ। ਇਸ ਨਾਲ ਛੇ ਬੈਂਕਾਂ ਦਾ ਵਜੂਦ ਅੱਜ ਤੋਂ ਖਤਮ ਹੋ ਜਾਵੇਗਾ। ਇਹ ਰਲੇਂਵਾਂ ਉਸ ਸਮੇਂ ਹੋ ਰਿਹਾ ਹੈ ਜਦੋਂ ਪੂਰਾ ਵਿਸ਼ਵ ਕੋਰੋਨਾ ਵਾਇਰਸ ਦੀ ਮਾਰ ਹੇਠ ਹੈ । ਮਹਾਮਾਰੀ ਨੂੰ ਨੱਥ ਪਾਉਣ ਲਈ 21 ਦਿਨਾਂ ਦੀਆਂ ਪਾਬੰਧੀਆਂ ਲਗਾਈਆਂ ਗਈਆਂ ਹਨ ਜੋਕਿ 14 ਅਪ੍ਰੈਲ ਨੂੰ ਮੁੱਕਣਗੀਆਂ।
ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਨਾਜ਼ੁਕ ਸਮੇਂ ਦੌਰਾਨ ਬੈਂਕਾਂ ਦਾ ਰਲੇਂਵਾਂ ਸਜਿਹੇ ਨਹੀਂ ਹੋ ਸਕਦਾ ਹਾਲਾਂਕਿ ਜਿਨ੍ਹਾਂ ਬੈਂਕਾਂ ਹੇਠ ਇਹ ਛੇ ਬੈਂਕ ਜਾਣ ਵਾਲੇ ਹਨ, ਉਨ੍ਹਾਂ ਦੇ ਪ੍ਰਮੁੱਖ ਬੈਂਕਾਂ ਦੇ ਭਵਿੱਖ ਨੂੰ ਲੈਕੇ ਵਿਸ਼ਵਾਸ ਜ਼ਾਹਿਰ ਕਰਦੇ ਹਨ। ਯੂਨੀਅਨ ਬੈਂਕ ਆਫ ਇੰਡੀਆ ਦੇ ਰਾਜਕਿਰਨ ਨੇ ਕਿਹਾ ਕਿ ਸਭ ਕੁੱਝ ਰਣਨੀਤੀ ਮੁਤਾਬਕ ਚੱਲ ਰਿਹਾ ਹੈ ਅਤੇ ਉਨ੍ਹਾਂ ਨੂੰ ਕੋਈ ਮੁਸ਼ਕਲ ਨਜ਼ਰ ਨਹੀਂ ਆ ਰਹੀ।
ਦੇਸ਼ ਚ ਲਾਕਡਾਊਨ ਦੇ ਚਲਦਿਆਂ ਪੰਜਾਬ ਨੈਸ਼ਨਲ ਬੈਂਕ, ਕੇਨਾਰਾ ਬੈਂਕ, ਯੂਨੀਅਨ ਬੈਂਕ ਤੇ ਇੰਡੀਅਨ ਬੈਂਕ ਨੇ ਰਲੇਂਵਿਆਂ ਦੇ ਕੁੱਝ ਹਿੱਸਿਆਂ ਦੇ ਕੰਮ ਨੂੰ ਅੱਗੇ ਲਈ ਟਾਲ ਦਿੱਤਾ ਹੈ। ਇਨ੍ਹਾਂ ਚਾਰ ਬੈਂਕਾਂ ਚ ਹੀ ਹੋਰਾਂ ਬੈਂਕਾਂ ਦਾ ਰਲੇਂਵਾ ਹੋਣਾ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਅਗਲੇ ਤਿੰਨ ਸਾਲਾਂ ਚ ਇਨ੍ਹਾਂ ਰਲੇਂਵਿਆਂ ਕਾਰਣ ਬੈਂਕਾਂ ਨੂੰ ਕਰੀਬ 2500 ਕਰੋੜ ਰੁਪਏ ਦਾ ਮੁਨਾਫਾ ਹੋਵੇਗਾ।
ਇਹ ਵੀ ਪੜ੍ਹੋ :
ਅੱਜ ਤੋਂ ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ, ਜਾਣੋਂ ਕਿਨ੍ਹਾਂ ਸੈਕਟਰਸ ‘ਚ ਹੋਣਗੇ ਬਦਲਾਅ
ਕੋਰੋਨਾ ਖ਼ਿਲਾਫ਼ ਜੰਗ ‘ਚ ਮਿਲੀ ਕਾਮਯਾਬੀ, ਬਿਨ੍ਹਾਂ ਬੇਹੋਸ਼ ਕੀਤੇ ਆਕਸੀਜਨ ਭਰੇਗੀ ਸੀ-ਪੈਪ ਮਸ਼ੀਨ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)