ਨਵੀਂ ਦਿੱਲੀ: ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਅੰਦੋਲਨ ਕਰ ਰਹੇ ਕਿਸਾਨਾਂ ‘ਤੇ ਵੱਡਾ ਸਵਾਲ ਉਠਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸੁਪਰੀਮ ਕੋਰਟ ਨੇ ਕਾਨੂੰਨ ਲਾਗੂ ਕਰਨ ‘ਤੇ ਪਾਬੰਦੀ ਲਾਈ ਹੋਈ ਹੈ ਤਾਂ ਫਿਰ ਕਿਸਾਨ ਧਰਨੇ ‘ਤੇ ਕਿਉਂ ਹਨ? ਅੱਜ ਕਿਸਾਨ ਅੰਦੋਲਨ ਦਾ 53 ਵਾਂ ਦਿਨ ਹੈ।
ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ, "ਜਦੋਂ ਸੁਪਰੀਮ ਕੋਰਟ ਨੇ ਕਾਨੂੰਨ ਲਾਗੂ ਕਰਨ ‘ਤੇ ਪਾਬੰਦੀ ਲਾਈ ਹੋਈ ਹੈ, ਫਿਰ ਕਿਸਾਨ ਹੜਤਾਲ ‘ਤੇ ਕਿਉਂ ਹਨ?"ਜੇਕਰ ਕਾਨੂੰਨ ਨੂੰ ਰੱਦ ਕਰਨ ਤੋਂ ਇਲਾਵਾ ਹੋਰ ਕੋਈ ਮੰਗ ਹੈ ਤਾਂ ਕਿਸਾਨ ਸਾਨੂੰ ਦੱਸਣ, ਸਰਕਾਰ ਖੁੱਲ੍ਹੇ ਮਨ ਨਾਲ ਵਿਚਾਰ-ਵਟਾਂਦਰਾ ਕਰੇਗੀ। ਕੋਈ ਵੀ ਕਾਨੂੰਨ ਸਾਰੇ ਦੇਸ਼ ਲਈ ਬਣਾਇਆ ਜਾਂਦਾ ਹੈ। ਅਦਾਲਤ ਨੇ ਕਾਨੂੰਨ ਲਾਗੂ ਕਰਨ ‘ਤੇ ਰੋਕ ਲਾ ਦਿੱਤੀ ਹੈ, ਜੇ ਕੋਈ ਹੋਰ ਗੱਲ ਹੈ ਤਾਂ ਤੁਸੀਂ ਇਸ ਨੂੰ ਕਮੇਟੀ ਸਾਹਮਣੇ ਵੀ ਰੱਖ ਸਕਦੇ ਹੋ।
ਹੁਣ ਕਿਸਾਨ ਅੰਦੋਲਨ ਨੂੰ ਇੰਝ ਖਤਮ ਕਰਾਉਣਾ ਚਾਹੁੰਦੀ ਸਰਕਾਰ, ਕਿਸਾਨਾਂ ਨੇ ਵੀ ਬਣਾਈ ਨਵੀਂ ਰਣਨੀਤੀ
ਉਨ੍ਹਾਂ ਕਿਹਾ, “ਅਸੀਂ ਕਿਸਾਨ ਯੂਨੀਅਨਾਂ ਨੂੰ ਇੱਕ ਪ੍ਰਸਤਾਵ ਭੇਜਿਆ ਸੀ ਜਿਸ ਵਿੱਚ ਅਸੀਂ ਮੰਡੀਆਂ, ਵਪਾਰੀਆਂ ਦੀ ਰਜਿਸਟਰੀਕਰਨ ਤੇ ਹੋਰਾਂ ਬਾਰੇ ਉਨ੍ਹਾਂ ਦੇ ਖ਼ਦਸ਼ਿਆਂ ਨੂੰ ਦੂਰ ਕਰਨ ਲਈ ਸਹਿਮਤ ਹੋਏ ਹਾਂ। ਪਰਾਲੀ ਸਾੜਨ ਤੇ ਬਿਜਲੀ ਨਾਲ ਜੁੜੇ ਕਾਨੂੰਨਾਂ ਬਾਰੇ ਵਿਚਾਰ-ਵਟਾਂਦਰੇ ਲਈ ਵੀ ਸਰਕਾਰ ਸਹਿਮਤ ਹੋ ਗਈ ਪਰ ਯੂਨੀਅਨਾਂ ਸਿਰਫ ਕਾਨੂੰਨਾਂ ਨੂੰ ਰੱਦ ਕਰਾਉਣਾ ਚਾਹੁੰਦੀਆਂ ਹਨ। ''
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕਿਸਾਨ ਅੰਦੋਲਨ 'ਤੇ ਖੇਤੀ ਮੰਤਰੀ ਤੋਮਰ ਦਾ ਸਵਾਲ, ਸੁਪਰੀਮ ਕੋਰਟ ਦੇ ਆਦੇਸ਼ ਮਗਰੋਂ ਧਰਨਾ ਕਿਉਂ?
ਏਬੀਪੀ ਸਾਂਝਾ
Updated at:
17 Jan 2021 02:20 PM (IST)
ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਅੰਦੋਲਨ ਕਰ ਰਹੇ ਕਿਸਾਨਾਂ ‘ਤੇ ਵੱਡਾ ਸਵਾਲ ਉਠਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸੁਪਰੀਮ ਕੋਰਟ ਨੇ ਕਾਨੂੰਨ ਲਾਗੂ ਕਰਨ ‘ਤੇ ਪਾਬੰਦੀ ਲਾਈ ਹੋਈ ਹੈ ਤਾਂ ਫਿਰ ਕਿਸਾਨ ਧਰਨੇ ‘ਤੇ ਕਿਉਂ ਹਨ? ਅੱਜ ਕਿਸਾਨ ਅੰਦੋਲਨ ਦਾ 53 ਵਾਂ ਦਿਨ ਹੈ।
- - - - - - - - - Advertisement - - - - - - - - -