(Source: Poll of Polls)
Organic Fertilizers : ਇੱਕ ਕਿਸਾਨ ਨੇ ਕਰ ਦਿੱਤਾ ਕਮਾਲ, ਜੈਵਿਕ ਖਾਦ ਨਾਲ ਕਮਾਏ ਲੱਖਾਂ ਰੁਪਏ
A Farmer ਰਸਾਇਣਕ ਖਾਦ ਦਾ ਇਸਤੇਮਾਲ ਫ਼ਸਲਾਂ ਦੇ ਨਾਲ ਨਾਲ ਸਾਡੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ, ਪਰ ਹੁਣ ਕਿਸਾਨ ਰਸਾਇਣਕ ਖਾਦ ਦੀ ਥਾਂ 'ਤੇ ਜੈਵਿਕ ਖਾਦ ਦਾ ਇਸਤੇਮਾਲ....
Chemical Fertilizers vs Organic Fertilizers - ਰਸਾਇਣਕ ਖਾਦ ਦਾ ਇਸਤੇਮਾਲ ਫ਼ਸਲਾਂ ਦੇ ਨਾਲ ਨਾਲ ਸਾਡੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ, ਪਰ ਹੁਣ ਕਿਸਾਨ ਰਸਾਇਣਕ ਖਾਦ ਦੀ ਥਾਂ 'ਤੇ ਜੈਵਿਕ ਖਾਦ ਦਾ ਇਸਤੇਮਾਲ ਕਰਨ ਲੱਗ ਗਏ ਹਨ। ਜੇ ਗੱਲ ਕਰੀਏ ਲੋਹਰਦਗਾ ਜ਼ਿਲ੍ਹੇ ਦੇ ਸਨੇਹਾ ਪ੍ਰਖੰਡ ਦੇ ਮੁਰਕੀ ਪਿੰਡ ਨਿਵਾਸੀ ਸੁਰੇਸ਼ ਮੁੰਡਾ ਨੇ ਜਦੋਂ ਇਸ ਗੱਲ ਨੂੰ ਸਮਝਿਆ ਤਾਂ ਉਨ੍ਹਾਂ ਜੈਵਿਕ ਖਾਦ ਦਾ ਇਸੇਤਮਾਲ ਕਰਨ ਦੇ ਨਾਲ ਇਸ ਨੂੰ ਰੁਜ਼ਗਾਰ ਦਾ ਵੀ ਸਾਧਨ ਬਣ ਲਿਆ। ਜੈਵਿਕ ਖਾਦ ਤਿਆਰ ਕਰ ਕੇ ਸੁਰੇਸ਼ ਮੁੰਡਾ ਸਾਲਾਨਾ ਇਕ ਲੱਖ ਤੋਂ ਡੇਢ ਲੱਖ ਰੁਪਏ ਤਕ ਦੀ ਕਮਾਈ ਕਰ ਰਹੇ ਹਨ। ਸੁਰੇਸ਼ ਦੀ ਸਫਲਤਾ ਦੇਖ ਕੇ ਹੁਣ ਪਿੰਡ ਦੇ ਦਰਜਨਾਂ ਹੋਰ ਲੋਕਾਂ ਨੇ ਵੀ ਜੈਵਿਕ ਖਾਦ ਦੇ ਉਤਪਾਦਨ ਨੂੰ ਆਪਣੀ ਆਮਦਨੀ ਦਾ ਜ਼ਰੀਆ ਬਣਾਇਆ ਹੈ।
ਦੱਸ ਦਈਏ ਕਿ ਜੈਵਿਕ ਖਾਦ ਦੇ ਇਸਤੇਮਾਲ ਨਾਲ ਜ਼ਮੀਨ ਦੀ ਉਪਜਾਊ ਸਮਰੱਥਾ ਵੀ ਵਧ ਰਹੀ ਹੈ ਤੇ ਲੋਕਾਂ ਦੀ ਸਿਹਤ 'ਤੇ ਵੀ ਬੁਰਾ ਅਸਰ ਨਹੀਂ ਪੈ ਰਿਹਾ ਹੈ। ਅਨਾਜ ਸਬਜ਼ੀਆਂ ਤੇ ਹੋਰ ਫ਼ਸਲਾਂ ਦੀ ਪੌਸ਼ਟਿਕਤਾ ਵਧਣ ਕਾਰਨ ਲੋਕ ਸਾਡੀਆਂ ਫ਼ਸਲਾਂ ਜ਼ਿਆਦਾ ਕੀਮਤ ਦੇ ਕੇ ਵੀ ਖਰੀਦਣ ਨੂੰ ਤਿਆਰ ਰਹਿੰਦੇ ਹਨ। ਜੈਵਿਕ ਖਾਦ ਦੀ ਮੰਗ ਦੇ ਨਾਲ ਸਾਡੀ ਆਮਦਨ ਵੀ ਵਧ ਰਹੀ ਹੈ। ਇਸ ਨੂੰ ਬਣਾਉਣਾ ਵੀ ਆਸਾਨ ਹੈ ਤੇ ਵਿਕਰੀ 'ਚ ਵੀ ਕੋਈ ਪਰੇਸ਼ਾਨੀ ਨਹੀਂ ਹੈ। ਖੇਤੀ-ਕਿਸਾਨਾਂ ਨਾਲ ਜੁੜੇ ਲੋਕਾਂ ਲਈ ਬਿਹਤਰ ਵਪਾਰ ਹੈ। ਜੈਵਿਕ ਖਾਦ ਖੇਤਾਂ 'ਚ ਵਰਤ ਕੇ ਰਸਾਇਣਕ ਖਾਦ 'ਚ ਹੋਣ ਵਾਲਾ ਖਰਚਾ ਬਚਦਾ ਹੈ।ਉੱਥੇ ਹੀ ਖੇਤੀ ਦੀ ਮਿੱਟੀ ਵੀ ਖਰਾਬ ਨਹੀਂ ਹੁੰਦੀ।
ਇਸਤੋਂ ਇਲਾਵਾ ਸੁਰੇਸ਼ ਮੁੰਡਾ ਦੱਸਦੇ ਹਨ ਕਿ ਉਨ੍ਹਾਂ ਨੂੰ ਅੱਜ ਤੋਂ ਪੰਜ ਸਾਲ ਪਹਿਲਾਂ ਪਿੰਡ ਦੇ ਹੀ ਕੁਝ ਲੋਕਾਂ ਨੇ ਜੈਵਿਕ ਖਾਦ ਦੇ ਉਤਪਾਦਨ ਤੇ ਪ੍ਰਯੋਗ ਲਈ ਪ੍ਰੇਰਿਤ ਕੀਤਾ ਸੀ। ਫਿਰ ਇਸ ਬਾਰੇ ਕੁਝ ਖੇਤੀ ਮਾਹਿਰਾਂ ਨਾਲ ਗੱਲਬਾਤ ਕੀਤੀ ਤੇ ਇਸ ਨੂੰ ਰੁਜ਼ਗਾਰ ਦੇ ਤੌਰ 'ਤੇ ਅਪਣਾਇਆ। ਗੋਬਰ ਦੀ ਖਾਦ ਤੋਂ ਚੰਗੀ ਫ਼ਸਲ ਪ੍ਰਾਪਤ ਕਰ ਸਕਦੇ ਹਨ, ਇਹ ਤਾਂ ਪਤਾ ਸੀ ਪਰ ਇਸ ਤੋਂ ਵੱਡੇ ਪੱਧਰ 'ਤੇ ਆਮਦਨੀ ਵੀ ਕਰ ਸਕਦੇ ਹੋ, ਇਸ ਦੀ ਜਾਣਕਾਰੀ ਨਹੀਂ ਸੀ। ਸ਼ੁਰੂ ਵਿਚ ਗੋਬਰ ਤੋਂ ਬਿਨਾਂ ਪੂੰਜੀ ਦੇ ਕਮਾਈ ਹੋਣ ਲੱਗੀ। ਬਾਅਦ ਵਿਚ ਇਸ ਦਾ ਦਾਇਰਾ ਵਧਾਉਣ ਲਈ ਗੋਬਰ ਖਰੀਦ ਕੇ ਉਸ ਤੋਂ ਜੈਵਿਕ ਖਾਦ ਤਿਆਰ ਕਰਨ ਲੱਗੇ। ਜੈਵਿਕ ਖਾਦ ਤਿਆਰ ਹੋਣ ਤੋਂ ਬਾਅਦ ਵਪਾਰੀ ਪਿੰਡ ਆ ਕੇ ਇੱਥੋਂ ਜੈਵਿਕ ਖਾਦ ਖਰੀਦ ਕੇ ਲੈ ਜਾਂਦੇ ਹਨ। ਪਿੰਡ ਵਿਚ ਹੁਣ ਕਰੀਬ 60 ਲੋਕ ਜੈਵਿਕ ਖਾਦ ਤਿਆਰ ਕਰ ਰਹੇ ਹਨ।
ਜਾਣਕਾਰੀ ਦਿੰਦਿਆਂ ਸੁਰੇਸ਼ ਨੇ ਕਿਹਾ ਕਿ ਇਕ ਟ੍ਰੈਕਟਰ ਟਰਾਲੀ ਗੋਬਰ 2500 ਰੁਪਏ 'ਚ ਮਿਲਦੀ ਹੈ। ਗੰਡੋਏ ਵੀ ਆਸਾਨੀ ਨਾਲ ਪਿੰਡਾਂ 'ਚ ਮਿਲ ਜਾਂਦੇ ਹਨ। ਬਾਅਦ ਵਿੱਚ ਇਹ ਖਾਦ ਬਾਜ਼ਾਰ ਵਿਚ 7 ਤੋਂ 8 ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਵਿਕ ਜਾਂਦੀ ਹੈ।