ਚੰਡੀਗੜ੍ਹ: ਕਿਸਾਨ ਅਸ਼ੋਕ ਚੰਦਰਾਕਰ ਚੌਥੀ ਕਲਾਸ ਵਿੱਚ ਤਿੰਨ ਵਾਰ ਫ਼ੇਲ੍ਹ ਹੋ ਗਏ ਤਾਂ 12 ਸਾਲ ਦੀ ਉਮਰ ਵਿੱਚ ਸਬਜ਼ੀ ਵੇਚਣੀ ਸ਼ੁਰੂ ਕੀਤੀ। ਉਹ ਗਲੀ-ਗਲੀ ਘੁੰਮ ਕੇ ਸਬਜ਼ੀ ਵੇਚਿਆ ਕਰਦਾ ਸੀ। ਉਸ ਕੋਲ 100 ਏਕੜ ਜ਼ਮੀਨ ਹੈ ਤੇ ਠੇਕੇ ਦੇ ਖੇਤ ਮਿਲਾ ਕੇ 900 ਏਕੜ ਵਿੱਚ ਖੇਤੀ ਕਰਦਾ ਹੈ। ਉਨ੍ਹਾਂ ਨੇ ਕਰੀਬ 700 ਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ।


ਕਈ ਦੇਸਾਂ ਵਿੱਚ 10 ਕਰੋੜ ਦੀਆਂ ਸਬਜ਼ੀਆਂ ਸਪਲਾਈ ਛੱਤੀਸਗੜ੍ਹ ਦੇ ਰਾਏਪੁਰ ਦੇ ਸਿਰਸਾ ਦੇ ਕਿਸਾਨ ਅਸ਼ੋਕ ਅੱਜ ਸਾਲਾਨਾ 10 ਕਰੋੜ ਦੀਆਂ ਸਬਜ਼ੀਆਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਸਪਲਾਈ ਕਰਦਾ ਹੈ। 1973 ਵਿੱਚ ਜੰਮੇ ਅਸ਼ੋਕ ਦਾ ਪੜ੍ਹਾਈ ਵਿੱਚ ਮਨ ਨਹੀਂ ਲੱਗਾ ਤਾਂ ਉਸ ਨੇ ਕੰਮ ਵਿੱਚ ਮਨ ਲਾਇਆ। ਉਨ੍ਹਾਂ ਦੇ ਮਾਤਾ-ਪਿਤਾ ਪਿੰਡ ਦੇ ਹੀ ਇੱਕ ਘਰ ਵਿੱਚ ਕੰਮ ਕਰਦੇ ਸਨ। ਅਸ਼ੋਕ ਨੇ 14 ਸਾਲ ਦੀ ਉਮਰ ਵਿੱਚ ਆਪਣੀ ਨਾਨੀ ਤੋਂ ਖੇਤ ਵਟਾਈ 'ਤੇ ਲੈ ਕੇ ਸਬਜ਼ੀ ਉਗਾਉਣੀ ਸ਼ੁਰੂ ਕੀਤੀ। ਇਸ ਸਬਜ਼ੀ ਨੂੰ ਉਹ ਖ਼ੁਦ ਘੁੰਮ ਕੇ ਪਿੰਡਾਂ ਦੀਆਂ ਗਲੀਆਂ ਵਿੱਚ ਵੇਚਦਾ ਸੀ। ਇਸੇ ਪੈਸੇ ਨਾਲ ਉਸ ਨੇ ਇੱਕ ਖੇਤ ਤੋਂ ਦਸ ਏਕੜ ਖੇਤ ਰੇਘਾ ਵਿੱਚ ਲੈ ਲਏ ਜਿਸ ਨਾਲ ਉਸ ਦਾ ਕਾਰੋਬਾਰ ਵਧਣ ਲੱਗਾ।


ਅਸ਼ੋਕ ਅੱਜ ਸੌ ਏਕੜ ਜ਼ਮੀਨ ਦਾ ਮਾਲਕ: ਉਸ ਦੀ ਜ਼ਮੀਨ ਸਿਰਸਾ, ਤਰ੍ਰਾ ਸਮੇਤ ਕਈ ਸਥਾਨਾਂ 'ਤੇ ਹੈ। ਇਸ ਤੋਂ ਇਲਾਵਾ ਨਗਪੁਰਾ, ਸੁਰਗੀ, ਮਤਵਾਰੀ, ਦੇਵਾਦਾ, ਜੰਜਗੀਰੀ, ਸਿਰਸਾ ਵਰਗੇ ਪਿੰਡਾਂ ਵਿੱਚ ਠੇਕੇ 'ਤੇ ਜ਼ਮੀਨ ਹੈ ਜਿਸ 'ਤੇ ਸਬਜ਼ੀਆਂ ਉਗਾਈਆਂ ਜਾ ਰਹੀਆਂ ਹਨ। ਇਸ ਵਿੱਚ ਨਗਪੁਰਾ ਵਿੱਚ ਸਭ ਤੋਂ ਜ਼ਿਆਦਾ ਦੋ ਸੌ ਏਕੜ 'ਤੇ ਟਮਾਟਰ ਲੱਗਾ ਹੈ। ਅੱਜ ਉਸ ਕੋਲ 25 ਤੋਂ ਜ਼ਿਆਦਾ ਟਰੈਕਟਰ 'ਤੇ ਦੂਜੀਆਂ ਗੱਡੀਆਂ ਹਨ। ਆਧੁਨਿਕ ਮਸ਼ੀਨਾਂ ਹਨ ਜਿਹੜੀਆਂ ਦਵਾ ਛਿੜਕਾਅ ਤੋਂ ਲੈ ਕੇ ਸਬਜ਼ੀਆਂ ਨੂੰ ਕੱਟਣ ਦਾ ਕੰਮ ਕਰਦੀਆਂ ਹਨ।


ਮਿਹਨਤ ਤੋਂ ਉੱਪਰ ਕੁਝ ਨਹੀਂ: ਅਸ਼ੋਕ ਮੁਤਾਬਕ ਅੱਜ-ਕੱਲ੍ਹ ਲੋਕ ਸ਼ਾਰਟਕੱਟ ਦੇ ਚੱਕਰ ਵਿੱਚ ਰਹਿੰਦੇ ਹਨ। ਜੇਕਰ ਤੁਸੀਂ ਕਿਸੇ ਪਲਾਨ 'ਤੇ ਲਗਾਤਾਰ ਚੱਲਦੇ ਹੋ ਤੇ ਇੰਤਜ਼ਾਰ ਕਰਦੇ ਹੋ ਤਾਂ ਤੁਹਾਨੂੰ ਰਿਜ਼ਲਟ ਜ਼ਰੂਰ ਮਿਲੇਗਾ। ਮਿਹਨਤ ਦਾ ਕੋਈ ਬਦਲ ਨਹੀਂ। ਕੱਲ੍ਹ ਤੱਕ ਉਹ ਖ਼ੁਦ 2-2 ਹਜ਼ਾਰ ਲਈ ਤਰਸਦਾ ਸੀ ਤੇ ਅੱਜ 15-15 ਹਜ਼ਾਰ ਰੁਪਏ ਤਨਖਾਹ ਦੇ ਰਿਹਾ ਹੈ।


ਇਹ ਵੀ ਪੜ੍ਹੋ: Farm Bill Withdrawal: ਖੇਤੀ ਕਾਨੂੰਨ ਵਾਪਸ ਲੈਣ ਦੀਆਂ ਤਿਆਰੀਆਂ ਸ਼ੁਰੂ ਹੁੰਦੀਆਂ ਵੇਖ ਸੀਐਮ ਖੱਟਰ ਨੇ ਕਿਸਾਨਾਂ ਤੋਂ ਕੀਤੇ ਇਹ ਸਵਾਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904