ਪੜਚੋਲ ਕਰੋ
ਕੀ ਅਸੀਂ ਨਦੀਨਾਂ ਦੀ ਰੋਕਥਾਮ ਕਣਕ ਦੀ ਬਿਜਾਈ ਸਮੇਂ ਕਰ ਸਕਦੇ ਹਾਂ, ਕਿਹੜੀ ਦਵਾਈ ਵਰਤੀਏ?

ਜਵਾਬ: ਕਣਕ ਨੂੰ ਬਿਜਾਈ ਸਮੇਂ ਅਸੀਂ ਨਦੀਨਨਾਸ਼ਕ ਦੀ ਵਰਤੋਂ ਕਰਕੇ ਨਦੀਨਾਂ ਦੀ ਰੋਕਥਾਮ ਕਰ ਸਕਦੇ ਹਾਂ। ਇੱਕ ਲਿਟਰ ਪੈਂਡੀਮੈਥਾਲਿਨ 30 ਈਸੀ (ਸਟੌਂਪ/ਦੋਸਤ/ਮਾਰਕਪੈਂਡੀ/ਪੈਂਡਾ) ਜਾਂ ਟਰਾਈਫਲੂਰਾਲਿਨ 48 ਈਸੀ (ਟਰੈਫਲਾਨ/ਟਰੈਮਰ) ਨੂੰ 200 ਲਿਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਤੋਂ ਬਾਅਦ ਦੋ ਦਿਨਾਂ ਦੇ ਅੰਦਰ ਅੰਦਰ ਪ੍ਰਤੀ ਏਕੜ ਛਿੜਕਾਅ ਕਰੋ। ਧਿਆਨ ਰੱਖੋ ਕਿ ਛਿੜਕਾਅ ਸਮੇਂ ਖੇਤ ਪੂਰਾ ਵੱਤਰ ਹੋਵੇ। ਸਵਾਲ: ਕਣਕ ਦੀ ਬਿਜਾਈ ਸਮੇਂ ਸਿਉਂਕ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਬੀਜ ਨੂੰ ਕਿਵੇਂ ਸੋਧਣਾ ਚਾਹੀਦਾ ਹੈ? ਜਵਾਬ: ਸਿਉਂਕ ਦਾ ਹਮਲਾ ਰੇਤਲੀਆਂ ਜ਼ਮੀਨਾਂ ਵਿੱਚ ਜ਼ਿਆਦਾ ਹੁੰਦਾ ਹੈ। ਇਸ ਲਈ 160 ਮਿਲੀਲਿਟਰ ਡਰਸਬਾਨ/ ਰੂਬਾਨ/ਡਰਮਟ (ਕਲੋਰਪਾਇਰੀਫਾਸ 20 ਤਾਕਤ) ਜਾਂ 240 ਮਿਲੀਲਿਟਰ ਰੀਜੈਂਟ (ਫਿਪਰੋਨਿਲ 5% ਤਾਕਤ) ਦੀ ਵਰਤੋਂ 40 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ। ਕੀਟਨਾਸ਼ਕ ਦਾ ਇੱਕ ਲਿਟਰ ਪਾਣੀ ਵਿੱਚ ਘੋਲ ਬਣਾ ਲਵੋ ਅਤੇ ਇਸ ਦਾ ਛਿੜਕਾਅ ਤਰਪਾਲ ਜਾਂ ਪੱਕੇ ਫਰਸ਼ ਉੱਪਰ ਵਿਛਾਏ ਬੀਜ ’ਤੇ ਕਰ ਕੇ ਚੰਗੀ ਤਰ੍ਹਾਂ ਰਲਾ ਦੇਵੋ। ਇਸੇ ਤਰ੍ਹਾਂ ਕਾਂਗਿਆਰੀ ਦੀ ਰੋਕਥਾਮ ਲਈ ਕਣਕ ਨੂੰ 13 ਮਿਲੀਲਿਟਰ ਰੈਕਸਲ 6 ਤਾਕਤ ਜਾਂ ਉਰੀਅਸ 6 ਤਾਕਤ (13 ਮਿਲੀਲਿਟਰ ਦਵਾਈ ਨੂੰ 400 ਮਿਲੀਲਿਟਰ ਪਾਣੀ ਵਿੱਚ ਘੋਲ ਕੇ) ਜਾਂ 120 ਗ੍ਰਾਮ ਵੀਟਾਵੈਕਸ ਪਾਵਰ 75 ਤਾਕਤ ਜਾਂ 80 ਗ੍ਰਾਮ ਵੀਟਾਵੈਕਸ 75 ਤਾਕਤ ਜਾਂ 40 ਗ੍ਰਾਮ ਸੀਡੈਕਸ 2 ਤਾਕਤ ਜਾਂ 40 ਗ੍ਰਾਮ ਐਕਸਜ਼ੋਲ 2 ਤਾਕਤ 40 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਸੋਧ ਲਵੋ। ਇਹ ਦਵਾਈਆਂ ਕਣਕ ਦੀ ਵਡਾਕਣ ਕਿਸਮਾਂ ਲਈ ਨਾ ਵਰਤੋ।
Before You Go
Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
ਟ੍ਰੈਂਡਿੰਗ ਟੌਪਿਕ















