ਪੜਚੋਲ ਕਰੋ
Advertisement
ਐਸਵਾਈਐਲ ਨਹਿਰ ਦੀ 3500 ਏਕੜ ਜ਼ਮੀਨ ਕਿਸਾਨਾਂ ਨਾਂ ਚੜ੍ਹੀ...
ਚੰਡੀਗੜ੍ਹ: 34 ਸਾਲ ਪਹਿਲਾਂ ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਲਈ ਗ੍ਰਹਿਣ ਕੀਤੀ ਜ਼ਮੀਨ ਵਿੱਚੋਂ 3500 ਏਕੜ ਅਸਲ ਮਾਲਕਾਂ ਨੂੰ ਦੇ ਨਾਂ ਕਰ ਦਿੱਤੀ ਹੈ। ਅਧਿਕਾਰਤ ਸੂਤਰਾਂ ਮੁਤਾਬਕ ਪਟਿਆਲਾ ਜ਼ਿਲ੍ਹੇ ਵਿੱਚ ਅਮਲੇ ਨੂੰ ਦੇਰ ਰਾਤ ਤਕ ਬੈਠ ਕੇ 46 ਪਿੰਡਾਂ ਦੀ ਸਾਰੀ 1500 ਏਕੜ ਜ਼ਮੀਨ ਦਾ ਇੰਤਕਾਲ ਤਬਦੀਲ ਕਰ ਲਿਆ ਕਿਹਾ ਗਿਆ ਹੈ। ਰੋਪੜ ਦੇ 64 ਪਿੰਡਾਂ ਦੀ 1249 ਏਕੜ ਜ਼ਮੀਨ 2925 ਕਿਸਾਨਾਂ ਤੋਂ ਗ੍ਰਹਿਣ ਕੀਤੀ ਗਈ ਸੀ। ਫਤਹਿਗੜ੍ਹ ਸਾਹਿਬ ਵਿੱਚ 410.37 ਏਕੜ ਦਾ ਇੰਤਕਾਲ ਵੀ ਅਸਲ ਮਾਲਕਾਂ ਦੇ ਨਾਂ ਚੜ੍ਹਾ ਦਿੱਤਾ ਹੈ। ਮੁਹਾਲੀ ਦੇ 15 ਪਿੰਡਾਂ ਦੀ 735 ਏਕੜ ਵੀ ਵਾਪਸ ਮੋੜ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਚਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਐਸਡੀਐਮਜ਼, ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ, ਕਾਨੂੰਨਗੋਆਂ ਅਤੇ ਪਟਵਾਰੀਆਂ ਨੂੰ ਪੱਤਰ ਲਿਖੇ ਸਨ ਕਿ ਮਾਲਕਾਂ ਨੂੰ ਜ਼ਮੀਨ ਵਾਪਸ ਕਰਨ ਸਬੰਧੀ ਮੰਤਰੀ ਮੰਡਲ ਦੇ ਫ਼ੈਸਲੇ ਨੂੰ ਲਾਗੂ ਕਰਨ ਲਈ ਸਰਕਾਰ ਦੀ ਮਦਦ ਕੀਤੀ ਜਾਵੇ।
ਇਸ ਚਿੱਠੀ ਤੋਂ ਬਾਅਦ ਸਬੰਧਤ ਜ਼ਿਲ੍ਹਿਆਂ ਵਿੱਚ ਮਾਲ ਵਿਭਾਗ ਦਾ ਅਮਲਾ ਜ਼ਮੀਨ ਦਾ ਇੰਤਕਾਲ ਤਬਦੀਲ ਕਰਨ ਲਈ ਦਿਨ ਰਾਤ ਇਕ ਕਰ ਰਿਹਾ ਹੈ। ਇਸ ਨਹਿਰ ਦੀ ਜ਼ਮੀਨ ਦਾ ਵੱਡਾ ਹਿੱਸਾ (1500 ਏਕੜ) ਜ਼ਿਲ੍ਹਾ ਪਟਿਆਲਾ ਵਿੱਚ ਪੈਂਦਾ ਹੈ। ਇੰਤਕਾਲ ਬਦਲ ਕੇ ਪਟਿਆਲਾ ਵਿੱਚ 70 ਫ਼ੀਸਦੀ ਜ਼ਮੀਨ ਅਸਲ ਮਾਲਕਾਂ ਨੂੰ ਵਾਪਸ ਕੀਤੀ ਜਾ ਚੁੱਕੀ ਹੈ।
ਰੋਪੜ ਵਿੱਚ 1249 ਏਕੜ, ਮੁਹਾਲੀ ਵਿੱਚ 735 ਏਕੜ ਅਤੇ ਫਤਹਿਗੜ੍ਹ ਸਾਹਿਬ ਵਿੱਚ 552.58 ਏਕੜ ਜ਼ਮੀਨ ਵਾਪਸ ਕੀਤੀ ਗਈ ਹੈ। ਫਤਹਿਗੜ੍ਹ ਸਾਹਿਬ ਦੇ 10 ਪਿੰਡਾਂ ਦੀ ਜ਼ਮੀਨ ਐਸਵਾਈਐਲ ਨਹਿਰ ਲਈ ਅਤੇ 26 ਪਿੰਡਾਂ ਦੀ ਜ਼ਮੀਨ ਰਜਵਾਹਿਆਂ ਲਈ ਗ੍ਰਹਿਣ ਕੀਤੀ ਗਈ ਸੀ, ਜੋ ਹੁਣ ਜ਼ਮੀਨ ਮਾਲਕਾਂ ਨੂੰ ਵਾਪਸ ਕੀਤੀ ਜਾ ਚੁੱਕੀ ਹੈ।
ਐਸਵਾਈਐਲ ਪ੍ਰਾਜੈਕਟ ਲਈ ਗ੍ਰਹਿਣ ਕੀਤੀ ਤਕਰੀਬਨ ਸਾਰੀ ਜ਼ਮੀਨ ਦਾ ਇੰਤਕਾਲ ਤਬਦੀਲ ਕੀਤੇ ਜਾਣ ਕਾਰਨ, ਜਿਹੜੀ ਏਜੰਸੀ ਨੂੰ ਇਸ ਨਹਿਰ ਦੇ ਨਿਰਮਾਣ ਦਾ ਕਾਰਜ ਸੌਂਪਿਆ ਗਿਆ ਹੈ, ਉਸ ਏਜੰਸੀ ਨੂੰ ਹੁਣ ਨਵੇਂ ਸਿਰੇ ਤੋਂ ਜ਼ਮੀਨ ਗ੍ਰਹਿਣ ਕਰਨੀ ਪਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement