ਚੰਡੀਗੜ੍ਹ : ਤੁਸੀਂ ਵੱਡੇ ਵੱਡੇ ਵਪਾਰੀਆਂ ਦੀਆਂ ਕਹਾਣੀਆਂ ਸੁਣੀਆਂ ਹੋਣਗੀਆਂ ਕੇ ਕਿਸ ਤਰਾਂ ਉਹ ਆਪਣਾ ਕਾਰੋਬਾਰ ਜ਼ੀਰੋ ਤੋਂ ਸ਼ੁਰੂ ਕਰਕੇ ਕਾਮਯਾਬ ਇਨਸਾਨ ਬਣੇ । ਇਹ ਸਾਰੀਆਂ ਕਹਾਣੀਆਂ ਜ਼ਿਆਦਾਤਰ ਵੱਡੇ ਸ਼ਹਿਰਾਂ ਦੀਆਂ ਹੁੰਦਿਆਂ ਹਨ ਪਰ ਅੱਜ ਜੋ ਸਫਲਤਾ ਦੀ ਕਹਾਣੀ ਅਸੀਂ ਸੁਣਾ ਰਹੇ ਹਾਂ ਉਹ ਹੈ ਉੱਤਰਾਖੰਡ ਦੇ ਛੋਟੇ ਜੇ ਪਿੰਡ ਦੀ ਕੁੜੀ ਦਿਵਯਾ ਰਾਵਤ ਦੀ । ਜਿੱਥੇ ਉੱਤਰਾਖੰਡ ਵਿਚ ਆਮ ਤੋਰ ਤੇ ਲੋਕ ਆਪਣਾ ਘਰ ਛੱਡ ਕੇ ਦੂਜੇ ਰਾਜਾਂ ਵਿਚ ਜਾ ਕੇ ਕੰਮ ਕਰਦੇ ਹਾਂ ਓਥੇ ਹੀ ਹੁਣ ਉਸ ਦੀ ਮਿਹਨਤ ਤੇ ਲੱਗਣ ਸਦਕਾ ਉਸ ਨੇ ਮਸ਼ਰੂਮ (ਖੁੰਬਾਂ) ਦਾ ਅਜਿਹਾ ਉਦਯੋਗ ਖੜ੍ਹਾ ਕਰ ਦਿੱਤਾ ਜਿਸ ਨਾਲ ਹੁਣ ਉੱਤਰਾਖੰਡ ਵਿਚ ਹੀ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲਣ ਲੱਗ ਪਿਆ ਹੈ। ਇਸ ਲਈ ਉਹ ਪੂਰੇ ਭਾਰਤ ਦੀ “ਮਸ਼ਰੂਮ ਲੇਡੀ” (Mushroom Lady )ਕਹਾਉਂਦੀ ਹੈ ।


ਇਸ ਤਰਾਂ ਹੋਈ ਸ਼ੁਰੂਆਤ ਦਿਵਯਾ ਨੇ ਇਗਨੁ (IGNU) ਤੋਂ ਸੋਸ਼ਲ ਵਰਕ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ । ਦਿਵਯਾ ਰਾਵਤ ਚਾਹੁੰਦੀ ਤਾਂ ਕਿਸੇ ਵੱਡੀ ਕੰਪਨੀ ਵਿਚ ਮੋਟੀ ਤਨਖ਼ਾਹ ਤੇ ਨੌਕਰੀ ਕਰ ਸਕਦੀ ਸੀ। ਪਰ ਓਹਨੂੰ ਲੱਗਿਆ ਜੋ ਕੁੱਸ ਉਹ ਪਹਾੜਾਂ ਵਿਚ ਰਹਿ ਕੇ ਕਰ ਸਕਦੀ ਹੈ ਉਹ ਕਿਸੇ ਵੱਡੇ ਸ਼ਹਿਰ ਵਿਚ ਬਿਲਕੁਲ ਨਹੀਂ ਕਰ ਸਕਦੀ ।ਇਹੀ ਸੋਚ ਨਾਲ ਉਹ ਦੇਹਰਾਦੂਨ ਆ ਗਈ ਅਤੇ ਉਸ ਨੇ ਇੱਕ ਛੋਟੇ ਜੇ ਕਮਰੇ ਵਿਚ 100 ਬੈਗ ਖੁੰਬਾਂ ਦੇ ਉਤਪਾਦਨ ਦੇ ਨਾਲ ਆਵਦਾ ਕਾਰੋਬਾਰ ਸ਼ੁਰੂ ਕਰ ਲਿਆ । ਦਿਵਯਾ ਦੇ ਇਸ ਫ਼ੈਸਲੇ ਤੋਂ ਉਸ ਦੇ ਘਰਵਾਲੇ ਵੀ ਹੈਰਾਨ ਸੀ।


ਦਿਵਯਾ ਕਹਿੰਦੀ ਹੈ ਕਿ ਉੱਤਰਾਖੰਡ ਵਿਚ ਮਸ਼ਰੂਮ ਵਿਚ ਸਿਰਫ਼ ਉਹ ਇਕੱਲੀ ਸੀ ਜੋ ਇਹ ਕੰਮ ਕਰ ਰਹੀ ਸੀ। ਇਹ ਮੇਰੇ ਲਈ ਇੱਕ ਚੰਗੀ ਗੱਲ ਵੀ ਸੀ ਤੇ ਬੁਰੀ ਸੀ। ਮੈਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਸੀ। ਮੇਰੇ ਵਾਸਤੇ ਸਭ ਕੁੱਸ ਨਵਾਂ ਸੀ। ਫੇਰ ਮੈਂ ਇਸ ਕੰਮ ਨਾਲ ਜੁੜੇ ਲੋਕਾਂ ਨੂੰ ਲੱਭਿਆ , ਕੌਣ ਮੈਨੂੰ ਸਹੀ ਤਰਾਂ ਨਾਲ ਜਾਣਕਾਰੀ ਦੇ ਸਕਦਾ ਹੈ ਇਸ ਤਰਾਂ ਦੇ ਲੋਕਾਂ ਨੂੰ ਲੱਭਣਾ ਮੇਰੇ ਲਈ ਸਭ ਤੋਂ ਔਖਾ ਕੰਮ ਸੀ । ਹੋਲੀ ਹੋਲੀ ਦਿਵਯਾ ਨੇ ਦੇਹਰਾਦੂਨ ਦੇ ਮੋਥਰੋਵਾਲਾ ਵਿਚ ਇੱਕ ਤਿੰਨ ਮੰਜ਼ਲ ਦਾ ਪਲਾਂਟ ਲੱਗਾ ਕੇ ਕੁਇੰਟਲਾਂ ਮਸ਼ਰੂਮ ਦਾ ਉਤਪਾਦਨ ਕਰਨ ਲੱਗ ਪਈ ।ਦਿਵਯਾ ਨੇ ਸਹਾਰਨਪੁਰ ਤੋਂ ਵੱਡੀ ਮਾਤਰਾ ਵਿਚ ਕੰਪੋਸਟ ਖਾਦ ਮੰਗਵਾਕੇ ਤੇ ਪਹਾੜਾਂ ਵਿਚ ਖੰਡਰ ਹੋ ਚੁੱਕੇ ਮਕਾਨ ਵਿਚ ਹੀ ਆਵਦਾ ਮਸ਼ਰੂਮ ਉਤਪਾਦਨ ਦਾ ਕਾਰੋਬਾਰ ਹੋਰ ਵਾਧਾ ਲਿਆ ।ਹੁਣ ਦਿਵਯਾ ਦੀ ਮਸ਼ਰੂਮ ਕੰਪਨੀ “ਸੋਮਿਆਂ ਫੂਡ(Soumya Foods)” ਵਿਦੇਸ਼ਾਂ ਤੱਕ ਮਸ਼ਰੂਮ ਦਾ ਐਕਸਪੋਰਟ ਕਰਕੇ ਕਰੋੜਾਂ ਦਾ ਟਰਨਓਵਰ ਕਰ ਰਹੀ ਹੈ।


ਕਰੋੜਾ ਦੀ ਸ਼ੁਰੂਆਤੀ ਲਾਗਤ ਨੂੰ ਕਰ ਦਿੱਤਾ ਹਜ਼ਾਰਾਂ ਵਿਚ ਮੈਂ ਚਾਹੁੰਦੀ ਸੀ ਕੇ ਪਹਾੜ ਦਾ ਹਰੇਕ ਆਦਮੀ ਮਸ਼ਰੂਮ ਦਾ ਉਤਪਾਦਨ ਕਰ ਸਕੇ ।ਇਹ ਮੇਰੇ ਲਈ ਬਹੁਤ ਵੱਡਾ ਚੈਲੰਜ ਸੀਕਿਓਂਕਿ ਹੁਣ ਤੱਕ ਮਸ਼ਰੂਮ ਫ਼ੈਕਟਰੀਆਂ ਵਿਚ ਹੀ ਤਿਆਰ ਹੁੰਦਾ ਸੀ । ਜੋ ਕੇ 4 ,5 ਕਰੋੜ ਦੀ ਲਾਗਤ ਨਾਲ ਸ਼ੁਰੂ ਹੁੰਦਾ ਸੀ ।ਮਸ਼ਰੂਮ ਉਤਪਾਦਨ ਲਈ ਬਹੁਤ ਵੱਡੇ ਬੁਨਿਆਦੀ ਢਾਂਚੇ ਦੀ ਜ਼ਰੂਰਤ ਪੈਂਦੀ ਸੀ ।ਪਰ ਮੈਂ ਇਸ ਬੁਨਿਆਦੀ ਢਾਂਚੇ ਵਿਚ ਵਿਚ ਬਹੁਤ ਸਾਰੇ ਬਦਲਾਅ ਕੀਤੇ ਹੁਣ ਜੋ ਸਬ ਤੋਂ ਜ਼ਿਆਦਾ ਖ਼ਰਚ(4 ,5 ਕਰੋੜ) ਲੱਗਦਾ ਸੀ ਉਹ ਮੈਂ ਹਟਾ ਦਿੱਤਾ । ਹੁਣ ਕੋਈ ਵੀ ਆਮ ਆਦਮੀ ਇਸ ਨੂੰ ਸਿਰਫ਼ 5 ਤੋਂ 10 ਹਾਜ਼ਰ ਰੁਪਿਆ ਵਿਚ ਸ਼ੁਰੂ ਕਰ ਸਕਦਾ ਹੈ। ਮੈਂ ਇਸ ਨੂੰ ਫ਼ੈਕਟਰੀ ਵਿਚੋਂ ਕੱਢ ਕੇ ਘਰ ਵਿਚ ਲਈ ਹੁਣ ਜੇ ਤੁਹਾਡੇ ਕੋਲ ਦੋ ਕਮਰੇ ਵੀ ਹੈ ਤਾਂ ਵੀ ਤੁਸੀਂ ਇਹ ਕੰਮ ਕਰ ਸਕਦੇ ਹੋ।


ਸਬਸਿਡੀ ਦੀ ਨਹੀਂ ਜ਼ਰੂਰਤ ਦਿਵਯਾ ਕਹਿੰਦੀ ਹੈ ਕੇ ਜ਼ਿਆਦਾਤਰ ਲੋਕ ਕੋਈ ਵੀ ਕੰਮ ਸ਼ੁਰੂ ਕਰਨ ਵੇਲੇ ਪਹਿਲਾ ਸਬਸਿਡੀ ਵੱਲ ਭੱਜਦੇ ਹਨ ।ਜਦ ਕੇ ਉਸ ਨੇ ਇਹ ਕੰਮ ਬਿਨਾ ਕਿਸੇ ਸਬਸਿਡੀ ਦੇ ਕੀਤਾ ਹੈ ।ਉਹ ਕਹਿੰਦੀ ਹੈ ਕੇ ਮੇਰੇ ਅਨੁਸਾਰ ਕਿਸੇ ਨੂੰ ਵੀ ਕੰਮ ਸ਼ੁਰੂ ਕਰਨ ਲਈ ਕਿਸੇ ਸਬਸਿਡੀ ਦੀ ਲੋੜ ਨਹੀਂ ਪੈਂਦੀ ਸਿਰਫ਼ ਮਿਹਨਤ ਤੇ ਲਗਨ ਹੀ ਕਾਫ਼ੀ ਹੈ ।ਸਬਸਿਡੀ ਦੇ ਮਗਰ ਭੱਜਣ ਦੀ ਜਗ੍ਹਾ ਜੇ ਉਹੀ ਊਰਜਾ ਆਪਣੇ ਕੰਮ ਵਿਚ ਲਗਾਉਣ ਤਾਂ ਛੇਤੀ ਕਾਮਯਾਬ ਹੋ ਜਾਣ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904