Basmati Rice: ਬਾਸਮਤੀ ਨੇ ਕਰਾਈ ਬੱਲੇ-ਬੱਲੇ, ਟੁੱਟਣ ਲੱਗੇ ਸਾਰੇ ਰਿਕਾਰਡ
Basmati Rice: ਬਾਸਮਤੀ ਭਾਰਤੀ ਕਿਸਾਨਾਂ ਦੀ ਕਿਸਮਤ ਬਦਲਣ ਵਾਲੀ ਹੈ। ਵਿਦੇਸ਼ਾਂ ਵਿੱਚ ਭਾਰਤੀ ਬਾਸਮਤੀ ਚੌਲਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਭਾਰਤੀ ਬਾਸਮਤੀ ਚੌਲਾਂ ਦੀ ਖੁਸ਼ਬੂ ਹੁਣ 170 ਦੇਸ਼ਾਂ ਤੱਕ ਪਹੁੰਚ ਗਈ ਹੈ। ਇਸ ਸਾਲ ਦੇ ਸਿਰਫ਼ ਪੰਜ...

Basmati Rice: ਬਾਸਮਤੀ ਭਾਰਤੀ ਕਿਸਾਨਾਂ ਦੀ ਕਿਸਮਤ ਬਦਲਣ ਵਾਲੀ ਹੈ। ਵਿਦੇਸ਼ਾਂ ਵਿੱਚ ਭਾਰਤੀ ਬਾਸਮਤੀ ਚੌਲਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਭਾਰਤੀ ਬਾਸਮਤੀ ਚੌਲਾਂ ਦੀ ਖੁਸ਼ਬੂ ਹੁਣ 170 ਦੇਸ਼ਾਂ ਤੱਕ ਪਹੁੰਚ ਗਈ ਹੈ। ਇਸ ਸਾਲ ਦੇ ਸਿਰਫ਼ ਪੰਜ ਮਹੀਨਿਆਂ ਵਿੱਚ ਹੀ 2.7 ਮਿਲੀਅਨ ਟਨ ਬਾਸਮਤੀ ਚੌਲਾਂ ਦਾ ਨਿਰਯਾਤ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਨਾਲੋਂ 400,000 ਟਨ ਵੱਧ ਹੈ। ਅਹਿਮ ਗੱਲ ਹੈ ਕਿ ਇਸ ਵੇਲੇ ਭਾਰਤ ਪਾਕਿਸਤਾਨ ਨਾਲੋਂ ਛੇ ਗੁਣਾ ਜ਼ਿਆਦਾ ਬਾਸਮਤੀ ਦਾ ਨਿਰਯਾਤ ਕਰ ਰਿਹਾ ਹੈ। ਸਾਊਦੀ ਅਰਬ, ਈਰਾਨ ਤੇ ਇਰਾਕ ਇਸ ਦੇ ਪ੍ਰਮੁੱਖ ਖਰੀਦਦਾਰ ਹਨ।
ਸਰਕਾਰੀ ਅੰਕੜਿਆਂ ਮੁਤਾਬਕ ਭਾਰਤ ਨੇ ਬਾਸਮਤੀ ਚੌਲਾਂ ਦੇ ਨਿਰਯਾਤ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਸਾਲ ਅਪ੍ਰੈਲ ਤੋਂ ਅਗਸਤ ਤੱਕ ਸਿਰਫ਼ ਪੰਜ ਮਹੀਨਿਆਂ ਵਿੱਚ ਦੇਸ਼ ਨੇ 2.7 ਮਿਲੀਅਨ ਟਨ ਬਾਸਮਤੀ ਚੌਲਾਂ ਦਾ ਨਿਰਯਾਤ ਕੀਤਾ ਹੈ ਜੋ ਪਿਛਲੇ ਸਾਲ ਨਾਲੋਂ 400,000 ਟਨ ਵੱਧ ਹੈ। ਭਾਰਤ ਦੇ ਬਾਸਮਤੀ ਚੌਲ 170 ਦੇਸ਼ਾਂ ਤੱਕ ਪਹੁੰਚ ਰਹੇ ਹਨ। ਇਨ੍ਹਾਂ ਵਿੱਚ ਸਾਊਦੀ ਅਰਬ, ਈਰਾਨ ਤੇ ਇਰਾਕ ਵਰਗੇ ਪ੍ਰਮੁੱਖ ਖਰੀਦਦਾਰ ਸ਼ਾਮਲ ਹਨ।
ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਭਾਰਤ ਦਾ ਟੀਚਾ 2025-26 ਵਿੱਤੀ ਸਾਲ ਵਿੱਚ 6.5 ਮਿਲੀਅਨ ਟਨ ਬਾਸਮਤੀ ਚੌਲ ਨਿਰਯਾਤ ਕਰਨਾ ਹੈ, ਜੋ ਪਾਕਿਸਤਾਨ ਦੇ ਸਾਲਾਨਾ 10 ਲੱਖ ਟਨ ਨਿਰਯਾਤ ਨਾਲੋਂ ਛੇ ਗੁਣਾ ਵੱਧ ਹੈ। ਇਹ ਰਿਕਾਰਡ ਤੋੜ ਨਿਰਯਾਤ ਭਾਰਤ ਦੀ ਖੇਤੀਬਾੜੀ ਤਾਕਤ ਤੇ ਵਿਸ਼ਵ ਬਾਜ਼ਾਰ ਵਿੱਚ ਬਾਸਮਤੀ ਚੌਲਾਂ ਦੀ ਵੱਧ ਰਹੀ ਮੰਗ ਨੂੰ ਦਰਸਾਉਂਦਾ ਹੈ। ਇਸ ਨਾਲ ਕਿਸਾਨਾਂ ਨੂੰ ਵੀ ਵੱਡਾ ਲਾਭ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਦੇਸ਼ ਅੰਦਰ ਬਾਸਮਤੀ ਦਾ ਰੇਟ ਵਿਦੇਸ਼ਾਂ ਵਿੱਚ ਮੰਗ ਉਪਰ ਹੀ ਨਿਰਭਰ ਕਰਦਾ ਹੈ।
ਇਸ ਵੇਲੇ ਇਕੱਲਾ ਸਾਊਦੀ ਅਰਬ ਸਾਲਾਨਾ ਲਗਪਗ 10 ਲੱਖ ਟਨ ਬਾਸਮਤੀ ਚੌਲ ਭਾਰਤ ਤੋਂ ਖਰੀਦਦਾ ਹੈ। ਈਰਾਨ ਤੇ ਇਰਾਕ ਮਿਲ ਕੇ 20 ਲੱਖ ਟਨ ਬਾਸਮਤੀ ਚੌਲ ਆਯਾਤ ਕਰਦੇ ਹਨ। ਇਹ ਤਿੰਨੋਂ ਦੇਸ਼ ਇਕੱਲੇ ਭਾਰਤ ਦੇ ਕੁੱਲ ਬਾਸਮਤੀ ਨਿਰਯਾਤ ਦਾ ਲਗਪਗ ਅੱਧਾ ਹਿੱਸਾ ਖਰੀਦਦੇ ਹਨ ਜੋ 30 ਲੱਖ ਟਨ ਬਣਦਾ ਹੈ। ਦੱਸ ਦਈਏ ਕਿ ਬਾਸਮਤੀ ਚੌਲ ਉਤਪਾਦਨ ਤੇ ਨਿਰਯਾਤ ਮੁੱਖ ਤੌਰ 'ਤੇ ਭਾਰਤ ਤੇ ਪਾਕਿਸਤਾਨ ਤੱਕ ਸੀਮਤ ਹੈ।
ਹਾਲਾਂਕਿ, ਭਾਰਤ ਨੇ ਨਿਰਯਾਤ ਮਾਤਰਾ ਦੇ ਮਾਮਲੇ ਵਿੱਚ ਪਾਕਿਸਤਾਨ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ। ਪਾਕਿਸਤਾਨ ਸਾਲਾਨਾ ਸਿਰਫ਼ ਇੱਕ ਮਿਲੀਅਨ ਟਨ ਬਾਸਮਤੀ ਚੌਲ ਨਿਰਯਾਤ ਕਰਦਾ ਹੈ ਜਦੋਂਕਿ ਭਾਰਤ 6 ਮਿਲੀਅਨ ਟਨ ਤੋਂ ਵੱਧ ਨਿਰਯਾਤ ਕਰਦਾ ਹੈ। ਭਾਰਤ ਨੇ 2025-26 ਵਿੱਤੀ ਸਾਲ ਲਈ 6.5 ਮਿਲੀਅਨ ਟਨ ਦਾ ਨਿਰਯਾਤ ਟੀਚਾ ਰੱਖਿਆ ਹੈ। ਭਾਰਤ ਦਾ ਹਰਿਆਣਾ ਰਾਜ ਨਿਰਯਾਤ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਹਰਿਆਣਾ ਦਾ ਕੁੱਲ ਨਿਰਯਾਤ ਵਿੱਚ 35-40% ਹਿੱਸਾ ਹੈ। ਇਕੱਲਾ ਕਰਨਾਲ ਜ਼ਿਲ੍ਹਾ ਲਗਪਗ 70% ਹਿੱਸਾ ਪਾਉਂਦਾ ਹੈ।






















